ਜਲੰਧਰ- ਅਰਬਨ ਅਸਟੇਟ ਦੇ ਇਕ ਬਜ਼ੁਰਗ ਨਿਵਾਸੀ ਦੇ ਕਿਰਾਏਦਾਰ ਵਜੋਂ ਪੇਸ਼ ਆ ਕੇ ਇਕ ਧੋਖੇਬਾਜ਼ ਨੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ। ਪੀੜਤ ਇਕਬਾਲਜੀਤ ਸਿੰਘ ਨੇ ਸੋਮਵਾਰ ਨੂੰ ਕਮਿਸ਼ਨਰੇਟ ਪੁਲਸ ਨੂੰ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ। ਇਸ 'ਚ ਉਨ੍ਹਾਂ ਦੱਸਿਆ ਕਿ ਸਸਤਾ ਸੋਨਾ ਦੇਣ ਦੇ ਨਾਮ 'ਤੇ ਉਸ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਗਈ। ਉਸਨੇ ਪੀੜਤ ਦੀ ਪਛਾਣ ਸੁਭਾਸ਼ ਚੰਦਰਨ ਪੁੱਤਰ ਰਾਮਚੰਦਰਨ ਨਾਇਰ ਨਿਵਾਸੀ ਮਕਾਨ ਨੰਬਰ 57, ਲੇਬਰ ਕਲੋਨੀ, ਸੰਗਮ ਸਿਨੇਪਲੈਕਸ ਨੇੜੇ, ਭੋਪਾਲ ਵਜੋਂ ਕੀਤੀ। ਸ਼ਿਕਾਇਤ ਦੇ ਨਾਲ ਧੋਖਾਧੜੀ ਕਰਨ ਵਾਲੇ ਵੱਲੋਂ ਦਿੱਤੇ ਗਏ ਆਧਾਰ ਕਾਰਡ, ਰਿਹਾਇਸ਼ੀ ਸਰਟੀਫਿਕੇਟ ਅਤੇ ਪੈਨ ਕਾਰਡ ਦੀਆਂ ਫੋਟੋ ਕਾਪੀਆਂ ਵੀ ਪੁਲਸ ਨੂੰ ਦਿੱਤੀਆਂ ਗਈਆਂ ਹਨ। ਠੱਗ ਕਿਰਾਏਦਾਰ ਦੇ ਭੇਸ ਵਿੱਚ 6 ਦਿਨ ਉਨ੍ਹਾਂ ਦੇ ਘਰ ਦੀ ਉੱਪਰਲੀ ਮੰਜ਼ਿਲ 'ਤੇ ਰਿਹਾ। ਉਸਨੇ ਵਿਸ਼ਵਾਸ ਜਿੱਤਿਆ ਅਤੇ ਸਸਤਾ ਸੋਨਾ ਦੇਣ ਦਾ ਵਾਅਦਾ ਕਰਕੇ ਵਿਅਕਤੀ ਨਾਲ ਧੋਖਾ ਕੀਤਾ ਅਤੇ ਫਿਰ ਉਕਤ ਰਕਮ ਲੈ ਕੇ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ 10 ਹੋਟਲਾਂ 'ਤੇ ਵੱਡੀ ਕਾਰਵਾਈ
ਇਕਬਾਲਜੀਤ ਸਿੰਘ ਨੇ ਦੱਸਿਆ ਕਿ ਠੱਗ 7 ਫਰਵਰੀ ਨੂੰ ਇਲਾਕੇ ਦੇ ਇੱਕ ਪ੍ਰਾਪਰਟੀ ਡੀਲਰ ਰਾਹੀਂ ਮਿਲਾਇਆ ਗਿਆ ਸੀ। ਪਹਿਲਾਂ ਵੀ ਅਸੀਂ ਘਰ ਦੀ ਉੱਪਰਲੀ ਮੰਜ਼ਿਲ ਅਤੇ ਬਾਕੀ 2 ਹਿੱਸੇ ਕਿਰਾਏ 'ਤੇ ਦਿੰਦੇ ਸੀ। ਧੋਖੇਬਾਜ਼ ਨੇ ਪਹਿਲੀ ਮੰਜ਼ਿਲ ਕਿਰਾਏ 'ਤੇ ਲੈਣ ਦੀ ਗੱਲ ਕੀਤੀ। ਉਸਨੇ ਆਪਣੇ ਆਪ ਨੂੰ ਆਮਦਨ ਕਰ ਵਿਭਾਗ ਦਾ ਅਧਿਕਾਰੀ ਦੱਸਿਆ ਅਤੇ ਕਿਹਾ ਕਿ ਉਹ ਦੋ-ਤਿੰਨ ਸਾਲ ਕਿਰਾਏ 'ਤੇ ਰਹੇਗਾ ਅਤੇ ਮੈਂ ਉਸਦੀਆਂ ਗੱਲਾਂ ਵਿਚ ਆ ਗਿਆ ਹੋ ਗਿਆ ਅਤੇ ਕਿਰਾਏ 'ਤੇ ਉਸ ਨੂੰ ਰੱਖ ਲਿਆ। ਇੱਕ ਦਿਨ ਉਸਨੇ ਕਿਹਾ- ਮੈਂ ਆਮਦਨ ਵਿਭਾਗ ਵਿੱਚ ਕੰਮ ਕਰਦਾ ਹਾਂ। ਮੈਂ ਤੁਹਾਨੂੰ ਸਸਤੇ ਭਾਅ 'ਤੇ ਸੋਨਾ ਖਰੀਦ ਕੇ ਦੇ ਸਕਦਾ ਹਾਂ। ਉਸਨੇ ਆਪਣੀ ਗੱਲ ਨਾਲ ਮੈਨੂੰ ਮੂਰਖ ਬਣਾਇਆ ਅਤੇ ਮੇਰੇ ਤੋਂ 3 ਲੱਖ ਰੁਪਏ ਲੈ ਲਏ। 13 ਫਰਵਰੀ ਨੂੰ, ਉਹ ਵੀ ਮੇਰੇ ਨਾਲ ਮੇਰੇ SBI ਖਾਤੇ ਵਿੱਚੋਂ ਪੈਸੇ ਕਢਵਾਉਣ ਲਈ ਗਿਆ। ਪੈਸੇ ਲੈਣ ਤੋਂ ਬਾਅਦ ਉਸਨੇ ਕਿਹਾ ਕਿ ਉਹ 2-3 ਦਿਨਾਂ ਵਿੱਚ ਸੋਨਾ ਲੈ ਕੇ ਆਵੇਗਾ। ਇਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ ਅਤੇ ਉਸ ਨੇ ਆਪਣਾ ਮੁਬਾਈਲ ਨੰਬਰ ਵੀ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਸਕੂਲ ਬੱਸ ਨੇ ਵਿਦਿਆਰਥੀ ਨੂੰ ਦਰੜਿਆ
ਇਸ ਤੋਂ ਬਾਅਦ ਉਹ ਸਕਾਈਲਾਰਕ ਚੌਕ ਨੇੜੇ ਆਮਦਨ ਕਰ ਵਿਭਾਗ ਦੇ ਦਫ਼ਤਰ ਗਿਆ। ਉੱਥੇ ਪਤਾ ਲੱਗਾ ਕਿ ਉਨ੍ਹਾਂ ਦੇ ਦਫ਼ਤਰ ਵਿੱਚ ਅਜਿਹਾ ਕੋਈ ਵਿਅਕਤੀ ਕੰਮ ਨਹੀਂ ਕਰ ਰਿਹਾ ਸੀ। ਨਾ ਹੀ ਕੋਈ ਟ੍ਰਾਂਸਫਰ ਰਾਹੀਂ ਆਇਆ ਹੈ। ਫਿਰ ਮੈਨੂੰ ਪਤਾ ਲਗਾ ਕਿ ਉਸਨੇ ਮੇਰੇ ਨਾਲ 3 ਲੱਖ ਰੁਪਏ ਦੀ ਠੱਗੀ ਮਾਰੀ ਹੈ। ਬਾਅਦ ਵਿੱਚ ਸਾਨੂੰ ਪ੍ਰਾਪਰਟੀ ਡੀਲਰ ਨੇ ਦੱਸਿਆ ਕਿ ਉਸਨੇ ਔਨਲਾਈਨ ਪਲੇਟਫਾਰਮ 'ਤੇ ਕਿਰਾਏ ਲਈ ਜਾਇਦਾਦਾਂ ਦੀ ਉਪਲਬਧਤਾ ਰਜਿਸਟਰ ਕਰ ਲਈ ਹੈ। ਉਕਤ ਵਿਅਕਤੀ ਉਸ ਰਾਹੀਂ ਉਸ ਕੋਲ ਆਇਆ। ਉਸਨੇ 2000 ਰੁਪਏ ਉਧਾਰ ਮੰਗਿਆ ਤੇ ਕਿਹਾ ਸੀ ਕਿ ਉਸਦਾ ਬੈਗ ਗੁੰਮ ਹੋ ਗਿਆ ਹੈ। ਜਿਸ ਤੋਂ ਬਾਅਦ ਮੈਂ ਉਸ ਨੂੰ ਤੁਹਾਡੇ ਕੋਲ ਲੈ ਕੇ ਆਇਆ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਨੇ ਮਿਜਾਜ਼, ਹੋ ਗਈ ਵੱਡੀ ਭਵਿੱਖਬਾਣੀ, ਜਾਣੋ ਕਦੋਂ ਪਵੇਗਾ ਮੀਂਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਫੌਜੀ ਜਵਾਨ ਦਾ ਵਿਆਹ ਚਰਚਾ 'ਚ, ਵਿਆਹ ਮਗਰੋਂ ਲਾੜੀ ਨੂੰ...
NEXT STORY