ਟਾਂਡਾ ਉਡ਼ਮੁਡ਼, (ਪੰਡਿਤ)- 12 ਜੂਨ ਨੂੰ ਐੱਸ. ਬੀ. ਆਈ. ਬੈਂਕ ਦੇ ਨਜ਼ਦੀਕ ਹੁੱਲਡ਼ਬਾਜ਼ੀ ਕਰਦੇ ਹੋਏ ਨੌਜਵਾਨਾਂ ਵੱਲੋਂ ਟਾਂਡਾ ਪੁਲਸ ਦੇ ਹੈੱਡ ਕਾਂਸਟੇਬਲ ਤੇ ਕੀਤੇ ਗਏ ਜਾਨਲੇਵਾ ਹਮਲੇ ਦੇ ਮਾਮਲੇ ’ਚ ਨਾਮਜ਼ਦ ਇਕ ਦੋਸ਼ੀ ਨੂੰ ਟਾਂਡਾ ਪੁਲਸ ਨੇ ਕਾਬੂ ਕਰ ਲਿਆ ਹੈ। ਕਾਬੂ ਕੀਤੇ ਮੁਲਜ਼ਮ ਦੀ ਪਛਾਣ ਰਾਜਾ ਪੁੱਤਰ ਚੰਨੀ ਉਰਫ ਮਨਿੰਦਰ ਸਿੰਘ ਨਿਵਾਸੀ ਵਾਰਡ 5 ਟਾਂਡਾ ਦੇ ਰੂਪ ਵਿਚ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਅਤੇ ਉਸਦੇ ਭਰਾ ਅਜੇ ਅਤੇ ਦੋ ਹੋਰ ਅਣਪਛਾਤੇ ਨੌਜਵਾਨਾਂ ਦੇ ਖਿਲਾਫ਼ ਪੁਲਸ ਕਰਮਚਾਰੀ ਰਜਿੰਦਰ ਸਿੰਘ ਪੁੱਤਰ ਕੁੰਦਨ ਸਿੰਘ ਉੱਤੇ ਜਾਨਲੇਵਾ ਹਮਲਾ ਕਰਨ ਅਤੇ ਵਰਦੀ ਪਾਡ਼ਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮੁਲਜ਼ਮਾਂ ਨੂੰ ਬਾਜ਼ਾਰ ਵਿਚ ਉੱਚੀ ਅਾਵਾਜ਼ ਵਿਚ ਸਪੀਕਰ ਨਾਲ ਓਵਰ ਸਪੀਡ ਕਾਰ ਚਲਾ ਕੇ ਹੁੱਲਡ਼ਬਾਜ਼ੀ ਕਰਨ ’ਤੇ ਹੈੱਡ ਕਾਂਸਟੇਬਲ ਵੱਲੋਂ ਰੋਕਣ ’ਤੇ ਕੁੱਟ-ਮਾਰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦੂਜੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਨੇ ਕਤਲ ਦੇ ਦੂਸਰੇ ਦੋਸ਼ੀ ਨੂੰ ਕਾਰ ਸਮੇਤ ਕੀਤਾ ਕਾਬੂ
NEXT STORY