ਜਲੰਧਰ (ਸਲਵਾਨ)— ਭੋਪਾਲ 'ਚ ਮੌਸਮ ਖਰਾਬ ਹੋਣ ਕਰਕੇ ਦੋਆਬਾ ਖੇਤਰ ਦੀ ਇਕਲੌਤੀ ਦਿੱਲੀ-ਆਦਮਪੁਰ ਫਲਾਈਟ ਨੇ 6 ਘੰਟੇ ਦੇਰੀ ਨਾਲ ਉਡਾਣ ਭਰੀ। ਇਸ ਦਾ ਖਾਮਿਆਜ਼ਾ ਜਿੱਥੇ ਆਮ ਜਨਤਾ ਨੂੰ ਭੁਗਤਣਾ ਪਿਆ ਹੈ, ਉਥੇ ਹੀ ਏਅਫਲਾਈਨ ਵੱਲੋਂ ਯਾਤਰੀਆਂ ਨੂੰ ਫਲਾਈਟ 'ਚ ਦੇਰੀ ਸਬੰਧੀ ਕੋਈ ਸੰਦੇਸ਼ ਨਹੀਂ ਭੇਜਿਆ ਗਿਆ।
ਸੂਤਰਾਂ ਮੁਤਾਬਕ ਫਲਾਈਟ ਭੋਪਾਲ ਤੋਂ ਦਿੱਲੀ ਅਤੇ ਫਿਰ ਆਦਮਪੁਰ ਆਉਂਦੀ ਹੈ। ਭੋਪਾਲ 'ਚ ਮੌਸਮ ਦੀ ਖਰਾਬੀ ਕਾਰਨ ਫਲਾਈਟ 'ਚ ਦੇਰੀ ਹੋਈ। ਉਕਤ ਫਲਾਈਟ ਦਿੱਲੀ ਤੋਂ ਆਦਮਪੁਰ ਤੋਂ ਆਦਮਪੁਰ ਲਈ ਦੁਪਹਿਰ 4:10 ਮਿੰਟ 'ਤੇ ਚੱਲੀ ਜੋਕਿ ਆਦਮਪੁਰ ਸ਼ਾਮ 5:15 ਮਿੰਟ 'ਤੇ ਪਹੁੰਚੀ। ਉਂਝ ਸਪਾਈਸਜੈੱਟ ਫਲਾਈਟ ਆਦਮਪੁਰ ਤੋਂ ਦਿੱਲੀ ਲਈ ਸਵੇਰੇ 11:20 ਮਿੰਟ 'ਤੇ ਚੱਲਦੀ ਹੈ ਅਤੇ ਦੁਪਹਿਰ 12:50 ਮਿੰਟਾਂ 'ਤੇ ਦਿੱਲੀ ਪਹੁੰਚਦੀ ਹੈ। ਸਪਾਈਸਜੈੱਟ ਫਲਾਈਟ 'ਚ ਦਿੱਲੀ ਤੋਂ ਆਉਣ ਵਾਲੇ ਯਾਤਰੀਆਂ ਦੀ ਗਿਣਤੀ 50 ਸੀ ਅਤੇ ਆਦਮਪੁਰ ਤੋਂ ਦਿੱਲੀ ਜਾਣ ਵਾਲੀ ਯਾਤਰੀਆਂ ਦੀ ਗਿਣਤੀ 90 ਸੀ ਪਰ ਫਲਾਈਟ 'ਚ ਦੇਰੀ ਹੋਣ ਕਰਕੇ 50 ਯਾਤਰੀਆਂ ਨੂੰ ਫਲਾਈਟ ਰੱਦ ਕਰਵਾਉਣੀ ਪਈ ਅਤੇ 6 ਘੰਟੇ ਦੇ ਇੰਤਜ਼ਾਰ ਕਰਨ ਤੋਂ ਬਾਅਦ 40 ਯਾਤਰੀਆਂ ਨੇ ਸਫਰ ਕੀਤਾ।
ਗੁਰੂ ਅਮਰਦਾਸ ਵੈੱਲਫੇਅਰ ਸੋਸਾਇਟੀ ਨੇ ਟਰੱਸਟ ਦੇ ਚੇਅਰਮੈਨ ਸਮੇਤ ਇਨ੍ਹਾਂ ਨੂੰ ਭੇਜਿਆ ਲੀਗਲ ਨੋਟਿਸ
NEXT STORY