ਜਲੰਧਰ (ਪੁਨੀਤ)– 42 ਡਿਗਰੀ ਨੂੰ ਛੂਹ ਚੁੱਕੇ ਵੱਧ ਤੋਂ ਵੱਧ ਤਾਪਮਾਨ ’ਚ ਵੀਰਵਾਰ ਨੂੰ 2 ਡਿਗਰੀ ਦੀ ਗਿਰਾਵਟ ਦਰਜ ਹੋਈ, ਜਿਸ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਦੂਜੇ ਪਾਸੇ ਖੁਸ਼ਕ ਮੌਸਮ ਦੇ ਵਿਚਕਾਰ ਹਵਾਵਾਂ ਦਾ ਦੌਰ ਸ਼ੁਰੂ ਹੋ ਚੁੱਕਾ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ’ਚ ਆਸਮਾਨ ’ਚ ਧੂੜ/ਮਿੱਟੀ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਜਿਹੋ-ਜਿਹਾ ਮੌਸਮ ਸ਼ੁਰੂ ਹੋਇਆ ਹੈ, ਉਸ ਦੇ ਕਈ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲਣਗੇ। ਇਸ ਕਾਰਨ ਬਾਰਿਸ਼ ਆਉਣ ’ਤੇ ਆਸਮਾਨ ’ਚ ਭਰ ਚੁੱਕੀ ਧੂੜ/ਮਿੱਟੀ ਵੀ ਹੇਠਾਂ ਡਿੱਗੇਗੀ। ਫ਼ਸਲਾਂ ਦੀ ਵਾਢੀ ਵਿਚਕਾਰ ਹਵਾਵਾਂ ਚੱਲਣ ਨਾਲ ਲੋਕਾਂ ਨੂੰ ਦਿੱਕਤਾਂ ਪੇਸ਼ ਆਉਣਗੀਆਂ।
ਇਹ ਖ਼ਬਰ ਵੀ ਪੜ੍ਹੋ : ‘ਕੈਨੇਡਾ’ਸ ਗੌਟ ਟੈਲੇਂਟ’ ’ਚ ਇਸ਼ਾਨ ਸੋਬਤੀ ਨੇ ਵਧਾਇਆ ਪੰਜਾਬ ਦਾ ਮਾਣ, ਫਾਈਨਲ ’ਚ ਪਹੁੰਚ ਕਰਵਾਈ ਬੱਲੇ-ਬੱਲੇ
ਮੌਸਮ ਵਿਭਾਗ ਵਲੋਂ ਅਗਲੇ ਕੁਝ ਦਿਨਾਂ ਲਈ ਮੌਸਮ ਬਦਲਣ ਦਾ ਜੋ ਅਨੁਮਾਨ ਲਾਇਆ ਗਿਆ ਹੈ, ਉਸ ਨਾਲ ਕਈ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਕਈ ਕਿਸਾਨਾਂ ਦੀਆਂ ਫ਼ਸਲਾਂ ਦੀ ਵਾਢੀ ਦਾ ਕੰਮ ਅਜੇ ਬਾਕੀ ਹੈ। ਅਜਿਹੀ ਹਾਲਤ ’ਚ ਬਾਰਿਸ਼ ਦਾ ਆਉਣਾ ਕਿਸਾਨਾਂ ਲਈ ਦਿੱਕਤਾਂ ਭਰਿਆ ਹੋ ਸਕਦਾ ਹੈ।
ਜਿਹੜੇ ਕਿਸਾਨਾਂ ਦੀਆਂ ਫ਼ਸਲਾਂ ਤਿਆਰ ਹੋ ਚੁੱਕੀਆਂ ਹਨ, ਉਨ੍ਹਾਂ ਨੂੰ ਜਲਦ ਤੋਂ ਜਲਦ ਆਪਣੀਆਂ ਫ਼ਸਲਾਂ ਦੀ ਵਾਢੀ ਪ੍ਰਤੀ ਗੰਭੀਰਤਾ ਦਿਖਾਉਣ ਦੀ ਲੋੜ ਹੈ ਕਿਉਂਕਿ ਲਗਾਤਾਰ ਬਾਰਿਸ਼ ਹੋਈ ਤਾਂ ਫ਼ਸਲਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
ਉਥੇ ਹੀ ਵੀਰਵਾਰ ਨੂੰ ਤਾਪਮਾਨ ’ਚ ਕਮੀ ਦੇ ਬਾਵਜੂਦ ਬਾਜ਼ਾਰਾਂ ’ਚ ਖ਼ਪਤਕਾਰਾਂ ਦੀ ਭੀੜ ਦੇਖਣ ਨੂੰ ਨਹੀਂ ਮਿਲੀ। ਗਾਹਕਾਂ ਦੀ ਘਾਟ ਕਾਰਨ ਦੁਕਾਨਦਾਰਾਂ ਨੂੰ ਮੰਦੀ ਦਾ ਦੌਰ ਝੱਲਣਾ ਪੈ ਰਿਹਾ ਹੈ।
ਆਰੇਂਜ ’ਚ ਬਦਲ ਸਕਦੈ ਯੈਲੋ ਅਲਰਟ
ਪਿਛਲੇ ਦਿਨੀਂ ਪੰਜਾਬ ’ਚ ਬਾਰਿਸ਼ ਨਾਲ ਗੜ੍ਹੇਮਾਰੀ ਹੋਈ ਸੀ। ਮਾਹਿਰਾਂ ਦਾ ਕਹਿਣਾ ਹੈ ਿਕ ਗੜ੍ਹੇਮਾਰੀ ਖੜ੍ਹੀ ਫ਼ਸਲ ਲਈ ਨੁਕਸਾਨਦਾਇਕ ਸਾਬਿਤ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫਿਲਹਾਲ ਯੈਲੋ ਅਲਰਟ ਹੈ ਪਰ ਮੌਸਮ ’ਚ ਆਉਣ ਵਾਲੇ ਦਿਨਾਂ ’ਚ ਵੱਡਾ ਬਦਲਾਅ ਵੀ ਹੋ ਸਕਦਾ ਹੈ। ਮਾਹਿਰਾਂ ਨੇ ਕਿਹਾ ਕਿ ਯੈਲੋ ਅਲਰਟ ਕਈ ਵਾਰ ਆਰੇਂਜ ਅਲਰਟ ’ਚ ਬਦਲਦਿਆਂ ਦੇਖਿਆ ਗਿਆ ਹੈ। ਇਸ ਕਾਰਨ ਸਬੰਧਤ ਲੋਕਾਂ ਨੂੰ ਇੰਤਜ਼ਾਮ ਕਰ ਲੈਣੇ ਚਾਹੀਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੁਰਾਣਾ ਰੇਸ਼ਾ, ਸਾਹ ਦੀ ਐਲਰਜੀ, ਦਮਾ-ਅਸਥਮਾ 'ਚ ਰਾਮਬਾਣ ਸਾਬਿਤ ਹੋ ਰਹੀ ਇਹ ਦੇਸੀ ਦਵਾਈ
NEXT STORY