ਨਵੀਂ ਦਿੱਲੀ - ਅਕਸਰ ਕਿਹਾ ਜਾਂਦਾ ਹੈ ਕਿ ਜੰਕ ਫੂਡ ਸਿਹਤ ਲਈ ਹਾਨੀਕਾਰਕ ਹੈ ਪਰ ਹੁਣ ਇਕ ਨਵੇਂ ਅਧਿਐਨ ਨੇ ਇਸ ਗੱਲ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ। ਅਮਰੀਕਾ ’ਚ ਕੀਤੇ ਗਏ ਇਸ ਵੱਡੇ ਅਧਿਐਨ ’ਚ ਪਾਇਆ ਗਿਆ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਖਾਣ ਨਾਲ ਲੋਕਾਂ ਦੀ ਉਮਰ ਘੱਟ ਹੋ ਸਕਦੀ ਹੈ ਅਤੇ ਛੇਤੀ ਮੌਤ ਹੋਣ ਦਾ ਖ਼ਤਰਾ ਵਧ ਸਕਦਾ ਹੈ। ਇਹ ਅਧਿਐਨ ਬ੍ਰਿਟਿਸ਼ ਮੈਡੀਕਲ ਜਰਨਲ ’ਚ ਪ੍ਰਕਾਸ਼ਿਤ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵੀਡੀਓ ਦੇਖ ਮਾਸੂਮ ਜਸਪ੍ਰੀਤ ਦੀ ਮਦਦ ਲਈ ਅੱਗੇ ਆਏ ਅਰਜੁਨ ਕਪੂਰ, ਕੀਤਾ ਵੱਡਾ ਐਲਾਨ
ਇਸ ’ਚ ਖੋਜਕਾਰਾਂ ਨੇ 34 ਸਾਲ ਤੱਕ ਲੱਗਭਗ 44 ਹਜ਼ਾਰ ਬਾਲਗਾਂ ਦੇ ਖਾਣ-ਪੀਣ ਅਤੇ ਸਿਹਤ ਸਬੰਧੀ ਅੰਕੜਿਆਂ ਦਾ ਅਧਿਐਨ ਕੀਤਾ। ਅਧਿਐਨ ਦੌਰਾਨ, ਭਾਗੀਦਾਰਾਂ ਤੋਂ ਉਨ੍ਹਾਂ ਵੱਲੋਂ ਖਾਧੇ ਜਾਣ ਵਾਲੇ ਭੋਜਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਲਈ ਗਈ। ਖੋਜਕਾਰਾਂ ਨੇ ਪਾਇਆ ਕਿ ਜਿਹੜੇ ਲੋਕ ਬਹੁਤ ਜ਼ਿਆਦਾ ਮਾਤਰਾ ’ਚ ਅਲਟਰਾ ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ ’ਚ ਛੇਤੀ ਮੌਤ ਹੋਣ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ।
ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'
ਅਧਿਐਨ ’ਚ ਕਿਹਾ ਗਿਆ ਹੈ ਕਿ ਅਲਟਰਾ ਪ੍ਰੋਸੈਸਡ ਫੂਡ ਉਹ ਹੁੰਦੇ ਹਨ, ਜਿਨ੍ਹਾਂ ’ਚ ਕੁਦਰਤੀ ਅਵਸਥਾ ਤੋਂ ਕਾਫੀ ਹੱਦ ਤੱਕ ਬਦਲਾਅ ਕਰ ਦਿੱਤਾ ਜਾਂਦਾ ਹੈ। ਇਨ੍ਹਾਂ ਖਾਣ ਵਾਲੇ ਪਦਾਰਥਾਂ ’ਚ ਆਮ ਤੌਰ ’ਤੇ ਖੰਡ, ਨਮਕ, ਚਰਬੀ ਅਤੇ ਨਕਲੀ ਤੱਤ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਉਦਾਹਰਨ ਦੇ ਤੌਰ ’ਤੇ ਪੈਕਡ ਸਨੈਕਸ, ਡੱਬਾਬੰਦ ਭੋਜਨ, ਨੂਡਲਜ਼, ਇੰਸਟੈਂਟ ਸੂਪ, ਕੋਲਡ ਡਰਿੰਕਸ ਆਦਿ ਅਲਟਰਾ ਪ੍ਰੋਸੈਸਡ ਫੂਡ ਦੀ ਸ਼੍ਰੇਣੀ ’ਚ ਆਉਂਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ਮਿਜ਼ਾਈਲ ਤੇ ਡਰੋਨ ਨਾਲ ਜੁੜੀਆਂ ਜਾਣਕਾਰੀਆਂ ਪਾਕਿਸਤਾਨ ਨੂੰ ਦੇ ਰਿਹਾ ਸੀ
NEXT STORY