ਫਗਵਾੜਾ (ਹਰਜੋਤ)— ਆਰ. ਪੀ. ਐੱਫ਼. ਪੁਲਸ ਨੇ ਅਮਰਪਾਲੀ ਐੱਕਸਪ੍ਰੈੱਸ 'ਚੋਂ ਇਕ ਬੈਗ ਕਾਬੂ ਕਰਕੇ ਉਸ 'ਚੋਂ 600 ਗ੍ਰਾਮ ਦੇ ਕਰੀਬ ਸੋਨਾ ਬਰਾਮਦ ਕਰਕੇ ਉਸ ਨੂੰ ਕਬਜ਼ੇ 'ਚ ਲੈ ਲਿਆ ਹੈ।
ਜੀ. ਐੱਸ. ਟੀ. ਵਿਭਾਗ ਦੇ ਫਲਾਇੰਗ ਵਿੰਗ ਦੇ ਈ. ਟੀ. ਓ. ਪਵਨ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰਪਾਲੀ ਗੱਡੀ 'ਚ ਕਿਸੇ ਯਾਤਰੀ ਨੇ ਇਹ ਬੈਗ ਰੱਖਿਆ ਹੋਇਆ ਸੀ। ਜਲੰਧਰ ਤੋਂ ਆਰ. ਪੀ. ਐੱਫ਼. ਨੂੰ ਇਹ ਸੂਚਨਾ ਮਿਲੀ ਸੀ ਕਿ ਲਾਵਾਰਿਸ ਬੈਗ ਪਿਆ ਹੈ ਜਦੋਂ ਉਸ ਨੂੰ ਟੀਮ ਨੇ ਚੁੱਕਿਆ ਤਾਂ ਅੰਮ੍ਰਿਤਸਰ ਨਿਵਾਸੀ ਕੁਲਦੀਪ ਵਾਸੀ ਸੁਲਤਾਨਵਿੰਡ ਨੇ ਪੁਲਸ ਨੂੰ ਦੱਸਿਆ ਕਿ ਇਹ ਉਸ ਦਾ ਸਾਮਾਨ ਹੈ ਪਰ ਉਸ ਦੇ ਕੋਲ ਸੋਨੇ ਸਬੰਧੀ ਕੋਈ ਕਾਗਜ਼ ਨਹੀਂ ਸੀ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਉਕਤ ਵਿਅਕਤੀ ਜੀ. ਐੱਸ. ਟੀ. ਚੋਰੀ ਕਰਕੇ ਸਾਮਾਨ ਲਿਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਬਿਆਸ ਤੋਂ ਦਿੱਲੀ ਜਾ ਰਿਹਾ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਪਾਰੀ ਹੈ। ਜੀ. ਐੱਸ. ਟੀ. ਵਿਭਾਗ ਨੇ ਇਹ ਮਾਲ ਆਪਣੇ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੁੱਤੇ ਡਰਾਈਵਰ ਨੂੰ ਨਸ਼ੇ ਵਾਲਾ ਪਦਾਰਥ ਦੇ ਕੇ ਚੋਰੀ ਕੀਤੇ ਟਰੱਕ ਦੇ ਟਾਇਰ
NEXT STORY