ਟਾਂਡਾ ਉੜਮੁੜ(ਵਰਿੰਦਰ ਪੰਡਿਤ, ਕੁਲਦੀਸ਼ ) - ਚੋਰਾਂ ਨੇ ਬੀਤੀ ਰਾਤ ਮੇਨ ਬਜ਼ਾਰ ਉੜਮੁੜ ਵਿਚ ਇਕ ਸੁਨਿਆਰੇ ਦੀ ਦੁਕਾਨ 'ਚ ਚੋਰੀ ਕਰਨ ਦੀ ਨਕਾਮ ਕੋਸ਼ਿਸ਼ ਕੀਤੀ ਹੈ | ਚੋਰਾਂ ਨੇ ਇਸ ਦੌਰਾਨ ਦੁਕਾਨ ਦੇ ਜਿੰਦਰੇ ਅਤੇ ਸ਼ਟਰ ਤੋੜਨ 'ਚ ਅਸਫਲ ਰਹਿਣ ਤੋਂ ਬਾਅਦ ਦੁਕਾਨ ਦੇ ਪਿੱਛਿਓਂ ਕੰਧ ਤੋੜ ਕੇ ਸੰਨ ਲਾਉਣ ਦੀ ਵੀ ਨਕਾਮ ਕੋਸ਼ਿਸ਼ ਕੀਤੀ | ਵਾਰਦਾਤ ਬੀਤੀ ਰਾਤ ਢਾਈ ਵਜੇ ਦੇ ਕਰੀਬ ਦੀ ਦੱਸੀ ਜਾ ਰਹੀ ਹੈ ਜਦੋਂ ਬਜ਼ਾਰ ਦੇ ਚੌਂਕੀਦਾਰ ਦੀ ਭਿਣਕ ਲੱਗਣ ਕਾਰਨ ਚੋਰ ਫਰਾਰ ਹੋ ਗਏ | ਸ਼ਿੰਗਾਰ ਜੇਵਲਰਜ ਦੇ ਮਾਲਕ ਸ਼ਾਮ ਲਾਲ ਪੁੱਤਰ ਲੁਧਾ ਰਾਮ ਨਿਵਾਸੀ ਵਾਰਡ 12 ਟਾਂਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਬਾਰੇ ਦੇਰ ਰਾਤ 3 ਵਜੇ ਦੇ ਕਰੀਬ ਸੂਚਨਾ ਮਿਲੀ ਅਤੇ ਅਤੇ ਉਹ ਮੌਕੇ 'ਤੇ ਆ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ ਗਈ | ਪੁਲਸ ਜਾਂਚ ਵਿਚ ਜੁਟੀ ਹੋਈ ਹੈ | ਓਧਰ ਇਸ ਬਜ਼ਾਰ ਦੇ ਦੁਕਾਨਦਾਰਾਂ ਨੇ ਟਾਂਡਾ ਪੁਲਸ ਨੂੰ ਸੁਰੱਖਿਆ ਲਈ ਬਜ਼ਾਰ ਵਿਚ ਰਾਤ ਨੂੰ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ |
ਸਰਹੱਦੀ ਖੇਤਰਾਂ ਦੇ ਪੀੜਤ ਪਰਿਵਾਰਾਂ ਲਈ ਭਿਜਵਾਈ 568ਵੇਂ ਟਰੱਕ ਦੀ ਰਾਹਤ ਸਮੱਗਰੀ
NEXT STORY