ਜਲੰਧਰ, (ਮਹੇਸ਼)- ਫਿਰੌਤੀ ਲੈ ਕੇ ਕੁੱਟਮਾਰ ਅਤੇ ਜਾਨ ਤੋਂ ਮਾਰ ਦੇਣ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦੇ ਇਕ ਹੋਰ ਮੈਂਬਰ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਵਿਜੇਪਾਲ ਸਿੰਘ ਉਰਫ ਮਾਨ ਪੁੱਤਰ ਕਸ਼ਮੀਰ ਸਿੰਘ ਵਾਸੀ ਰਈਆ ਖੁਰਦ ਜ਼ਿਲਾ ਅੰਮ੍ਰਿਤਸਰ ਦੇ ਤੌਰ ’ਤੇ ਹੋਈ ਹੈ।
ਉਸ ਕੋਲੋਂ ਇਕ ਬੇਸਬਾਲ ਵੀ ਬਰਾਮਦ ਹੋਇਆ ਹੈ। ਗੈਂਗ ਸਰਗਣਾ ਮਨਜੀਤ ਸਿੰਘ ਉਰਫ ਲੰਬੜ ਉਰਫ ਸਾਹਿਲ ਤੇ ਉਸ ਦਾ ਗੁਆਂਢੀ ਜਤਿਨ ਸੇਠੀ ਉਰਫ ਆਂਡਾ ਦੋਵੇਂ ਵਾਸੀ ਨੈਸ਼ਨਲ ਐਵੇਨਿਊ ਨੂੰ ਪੁਲਸ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ ਜੋ ਜੇਲ ਦੀ ਸਜ਼ਾ ਕੱਟ ਰਹੇ ਹਨ। ਐੱਸ. ਐੱਚ. ਓ. ਰਾਮਾ ਮੰਡੀ ਜੀਵਨ ਸਿੰਘ ਨੇ ਦੱਸਿਆ ਕਿ ਫਰਾਰ ਤਿੰਨੇ ਮੁਲਜ਼ਮ ਪ੍ਰਿੰਸ ਵਾਸੀ ਸੈਨਿਕ ਵਿਹਾਰ ਅਤੇ ਸੁਖ ਵਾਸੀ ਬਿਆਸ, ਅੰਮ੍ਰਿਤਸਰ (ਜੀਜਾ-ਸਾਲਾ) ਅਤੇ ਗੌਤਮ ਬਿੱਟੂ ਉਰਫ ਗੱਟੂ ਵਾਸੀ ਕਾਕੀ ਪਿੰਡ ਰਾਮਾ ਮੰਡੀ ਦੀ ਭਾਲ ਕੀਤੀ ਜਾ ਰਹੀ ਹੈ। ਇੰਸਪੈਕਟਰ ਜੀਵਨ ਸਿੰਘ ਨੇ ਦੱਸਿਆ ਕਿ 22 ਦਸੰਬਰ ਨੂੰ ਤੱਲ੍ਹਣ ਰੋਡ ’ਤੇ ਢਿੱਲਵਾਂ ਫਾਟਕ ਕੋਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਉਕਤ ਗੈਂਗ ਦਾ ਪੁਲਸ ਨੇ ਪਰਦਾਫਾਸ਼ ਕੀਤਾ ਸੀ।
ਕੇਂਦਰ ਸਰਕਾਰ ਵਲੋਂ 31 ਦਸੰਬਰ ਤਕ ਕੈਂਟ ਬੋਰਡ ਏਰੀਏ ’ਚੋਂ ਮੋਬਾਇਲ ਟਾਵਰ ਉਤਾਰਨ ਦੇ ਹੁਕਮ
NEXT STORY