ਜਲੰਧਰ (ਰੱਤਾ)- ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਨੂੰ ਸਫ਼ਲ ਬਣਾਉਣ ਹਿੱਤ ਉਸ ਵਿਚ ਸਹਿਯੋਗ ਦਿੰਦੇ ਹੋਏ ਕੈਮਿਸਟ ਐਸੋਸੀਏਸ਼ਨ ਨੂੰ ਉਨ੍ਹਾਂ ਕੈਮਿਸਟਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ, ਜੋ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੇਚਦੇ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਹਰ ਰੋਜ਼ ਪੁਲਸ ਵਾਲੇ ਕਿਸੇ ਨਾ ਕਿਸੇ ਆਮ ਵਿਅਕਤੀ ਤੋਂ ਅਜਿਹੀਆਂ ਗੋਲ਼ੀਆਂ ਬਰਾਮਦ ਕਰਦੇ ਹਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾਂਦੀ ਹੈ। ਡਰੱਗਜ਼ ਵਿਭਾਗ ਦੇ ਅਧਿਕਾਰੀ ਵੀ ਸਮੇਂ-ਸਮੇਂ ’ਤੇ ਕੈਮਿਸਟਾਂ ਦੀ ਜਾਂਚ ਕਰਦੇ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਵੀ ਕਦੇ-ਕਦਾਈਂ ਦਵਾਈਆਂ ਵੇਚਣ ਵਾਲੇ ਇੱਕਾ-ਦੁੱਕਾ ਦੁਕਾਨਦਾਰਾਂ ਖਿਲਾਫ ਕਾਰਵਾਈ ਕਰਨ ਦਾ ਮੌਕਾ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ: ਨੰਗਲ 'ਚ ਵੱਡਾ ਹਾਦਸਾ! ਕੈਂਟਰ ਨੇ ਕਾਰ ਤੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਤ
ਹੈਰਾਨੀ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਵਿਚ ਕੈਮਿਸਟਾਂ ਦੀ ਐਸੋਸੀਏਸ਼ਨ ਬਣੀ ਹੋਈ ਹੈ ਅਤੇ ਜਦੋਂ ਕਿਸੇ ਕੈਮਿਸਟ ਖ਼ਿਲਾਫ਼ ਡਰੱਗਜ਼ ਵਿਭਾਗ ਕੋਈ ਕਾਰਵਾਈ ਕਰਦਾ ਹੈ ਤਾਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਉਕਤ ਦੁਕਾਨਦਾਰ ਖ਼ਿਲਾਫ਼ ਕੋਈ ਪ੍ਰਤੀਕਿਰਿਆ ਨਹੀਂ ਹੁੰਦੀ, ਜਿਸ ਕਾਰਨ ਹੋਰ ਦੁਕਾਨਦਾਰਾਂ ਦਾ ਵੀ ਹੌਸਲਾ ਬੁਲੰਦ ਹੋ ਜਾਂਦਾ ਹੈ। ਇਸ ਲਈ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਕੋਈ ਕੈਮਿਸਟ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਵੇਚਦੇ ਹੋਏ ਫੜਿਆ ਜਾਂਦਾ ਹੈ ਤਾਂ ਉਹ ਉਕਤ ਦੁਕਾਨਦਾਰ ਦਾ ਬਾਈਕਾਟ ਕਰਨ ਤਾਂ ਜੋ ਬਾਕੀ ਦੁਕਾਨਦਾਰਾਂ ਵਿਚ ਵੀ ਡਰ ਪੈਦਾ ਹੋ ਸਕੇ।
ਜਿਹੜੇ ਕੈਮਿਸਟਾਂ ਤੋਂ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਿਲ ਚੁੱਕੀਆਂ, ਦੀ ਦੁਬਾਰਾ ਜਾਂਚ ਹੋਣੀ ਚਾਹੀਦੀ
ਡਰੱਗਜ਼ ਵਿਭਾਗ ਦੇ ਅਧਿਕਾਰੀ ਵੀ ਜੇਕਰ ਸੱਚਮੁੱਚ ਸਰਕਾਰ ਦੀ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਸਫ਼ਲ ਬਣਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਕੈਮਿਸਟਾਂ ਦੀ ਲਗਾਤਾਰ ਜਾਂਚ ਕਰਨ, ਜਿਨ੍ਹਾਂ ਤੋਂ ਪਿਛਲੇ 1 ਸਾਲ ਦੌਰਾਨ ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਮਿਲ ਚੁੱਕੀਆਂ ਹਨ। ਜੇਕਰ ਡਰੱਗਜ਼ ਵਿਭਾਗ ਦੇ ਅਧਿਕਾਰੀ ਵਾਰ-ਵਾਰ ਅਜਿਹੇ ਕੈਮਿਸਟਾਂ ਦੀ ਜਾਂਚ ਕਰਨਗੇ ਤਾਂ ਕਿਤੇ ਨਾ ਕਿਤੇ ਉਨ੍ਹਾਂ ਵਿਚ ਡਰ ਜ਼ਰੂਰ ਪੈਦਾ ਹੋਵੇਗਾ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਪੰਜਾਬ ਫੇਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ
ਹੋਲਸੇਲਰਾਂ ਦੇ ਸਟਾਕ ਦੀ ਵੀ ਹੋਵੇ ਨਿਯਮਿਤ ਜਾਂਚ
ਜ਼ਿਲ੍ਹੇ ਵਿਚ ਕੁਝ ਅਜਿਹੇ ਹੋਲਸੇਲਰ ਵੀ ਹਨ, ਜੋਕਿ ਅਜਿਹੀਆਂ ਦਵਾਈਆਂ ਦਾ ਸਟਾਕ ਰੱਖਦੇ ਹਨ, ਜਿਨ੍ਹਾਂ ਦੀ ਵਰਤੋਂ ਨਸ਼ੇ ਲਈ ਕੀਤੀ ਜਾਂਦੀ ਹੈ। ਡਰੱਗਜ਼ ਵਿਭਾਗ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਹੋਲਸੇਲਰਾਂ ਦਾ ਸਟਾਕ ਵੀ ਸਮੇਂ-ਸਮੇਂ ’ਤੇ ਚੈੱਕ ਕਰਿਆ ਕਰਨ ਤਾਂ ਜੋ ਅਜਿਹੀਆਂ ਦਵਾਈਆਂ ਦੀ ਦੁਰਵਰਤੋਂ ਇਸ ਲਈ ਨਾ ਹੋ ਸਕੇ ਕਿਉਂਕਿ ਆਖਿਰ ਰਿਟੇਲ ਵਿਚ ਵੇਚਣ ਵਾਲੇ ਕੈਮਿਸਟ ਵੀ ਉਕਤ ਦਵਾਈਆਂ ਹੋਲਸੇਲਰਾਂ ਤੋਂ ਹੀ ਖਰੀਦਦੇ ਹਨ।
ਇਹ ਵੀ ਪੜ੍ਹੋ: ਪੰਜਾਬ: ਟਰੱਕ ਤੇ ਐਕਟਿਵਾ ਦੀ ਜ਼ਬਰਦਸਤ ਟੱਕਰ, ਨੌਜਵਾਨ ਦੀ ਦਰਦਨਾਕ ਮੌਤ, ਐਕਟਿਵਾ ਦੇ ਹੋਏ 2 ਟੁਕੜੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜਲੰਧਰ 'ਚ ਬਜ਼ੁਰਗ ਦੀ ਮਦਦ ਕਰਨੀ ਔਰਤ ਨੂੰ ਪਈ ਮਹਿੰਗੀ! ਮਿੰਟਾਂ 'ਚ ਲੁੱਟੇ ਗਏ ਗਹਿਣੇ
NEXT STORY