ਜਲੰਧਰ, (ਸੁਧੀਰ)- ਸਥਾਨਕ ਬੀ. ਐੱਸ. ਐੱਫ. ਕਾਲੋਨੀ ਵਿਚ ਦੇਰ ਰਾਤ ਉਸ ਸਮੇਂ ਭੱਜਦੌੜ ਮਚ ਗਈ ਜਦੋਂ ਇਕ ਜੋਤਸ਼ੀ ਦੇ ਘਰ ਅਚਾਨਕ ਅੱਗ ਲਗ ਗਈ। ਘਟਨਾ ਦੇ ਸਮੇਂ ਪੂਰਾ ਪਰਿਵਾਰ ਘਰ ਅੰਦਰ ਸੌਂ ਰਿਹਾ ਸੀ। ਘਟਨਾ ਦੇ ਬਾਅਦ ਆਲੇ-ਦੁਆਲੇ ਦੇ ਲੋਕ ਇੱਕਠੇ ਹੋ ਗਏ। ਜਿਨ੍ਹਾਂ ਨੇ ਘਟਨਾ ਸਬੰਧੀ ਫਾਇਰ ਬ੍ਰਿਗੇਡ ਤੇ ਪੁਲਸ ਨੂੰ ਸੂਚਿਤ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਕਰਮਚਾਰੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਕੀਤੀ। ਜਿਸ ਦੇ ਨਾਲ ਹੀ ਥਾਣਾ ਨੰ. 2 ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਵੀ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਫਾਇਰ ਬਿਗ੍ਰੇਡ ਕਰਮਚਾਰੀਆਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਅਤੇ ਘਰ ਦੇ ਅੰਦਰ ਫਸੇ ਪਰਿਵਾਰ ਨੂੰ ਬਾਹਰ ਕੱਢਿਆ। ਅੱਗ ਲੱਗਣ ਨਾਲ ਜੋਤਸ਼ੀ ਦਾ ਕੰਮ ਕਰਨ ਵਾਲੇ ਵਿਸ਼ਣੂ ਦੱਤ ਮਾਮੂਲੀ ਰੂਪ ਨਾਲ ਝੁਲਸ ਗਏ। ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਥਾਣਾ ਨੰ. 2 ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਜਾਂਚ ਵਿਚ ਫਿਲਹਾਲ ਪਤਾ ਲੱਗਾ ਹੈ ਕਿ ਜੋਤਸ਼ੀ ਦੇ ਪਰਿਵਾਰ ਨੇ ਰਾਤ ਘਰ ਵਿਚ ਜੋਤ ਜਗਾਈ ਸੀ। ਜਿਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਘਰ ਦੀ ਉਪਰ ਵਾਲੀ ਮੰਜ਼ਿਲ ’ਤੇ ਸੌਂ ਗਏ, ਜਿਸ ਕਾਰਨ ਅਚਾਨਕ ਘਰ ਵਿਚੋਂ ਪਟਾਖਿਆਂ ਦੀ ਆਵਾਜ਼ ਸੁਣਾਈ ਦਿੱਤੀ ਅਤੇ ਪਰਿਵਾਰ ਨੇ ਉਠ ਕੇ ਦੇਖਿਆ ਤਾਂ ਅੱਗ ਲੱਗੀ ਹੋਈ ਸੀ। ਅੱਗ ਲੱਗਣ ਕਾਰਨ ਘਰ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ।
ਜਲੰਧਰ ’ਚ ਇਸ਼ਤਿਹਾਰ ਪਾਲਿਸੀ ਦੀਅਾਂ ਉਡ ਰਹੀਅਾਂ ਧੱਜੀਅਾਂ
NEXT STORY