ਜਲੰਧਰ— ਜਲੰਧਰ ’ਚ ਅੱਜ ਇਕ ਵਾਰ ਫਿਰ ਤੋਂ ਜੰਗਲੀ ਜਾਨਵਰ ਦਾ ਖ਼ੌਫ਼ ਵੇਖਣ ਨੂੰ ਮਿਲਿਆ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਟਾਂਡਾ ਰੋਡ ਨੇੜੇ ਸਥਿਤ ਪ੍ਰਸਿੱਧ ਮੰਦਿਰ ਸ੍ਰੀ ਦੇਵੀ ਤਲਾਬ ਮੰਦਿਰ ਤੋਂ ਕੁਝ ਹੀ ਦੂਰੀ ’ਤੇ ਬਾਰਾਂਸਿੰਗਾ ਦੇ ਆ ਜਾਣ ਨਾਲ ਲੋਕਾਂ ’ਚ ਦਹਿਸ਼ਤ ਫੈਲ ਗਈ। ਇਸ ਬਾਰੇ ਤੁਰੰਤ ਜੰਗਲਾਤ ਮਹਿਕਮੇ ਨੂੰ ਜਾਣਕਾਰੀ ਦਿੱਤੀ ਗਈ ਪਰ ਫਿਰ ਵੀ ਉਹ ਇਸ ਨੂੰ ਫੜਨ ’ਚ ਨਾਕਾਮਯਾਬ ਰਹੇ।
ਇਹ ਵੀ ਪੜ੍ਹੋ : ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ
ਇਥੇ ਦੱਸ ਦੇਈਏ ਕਿ ਇਹ ਕੋਈ ਪਹਿਲਾਂ ਮਾਮਲਾ ਨਹੀਂ ਹੈ ਕਿ ਜਦੋਂ ਕੋਈ ਜੰਗਲੀ ਜਾਨਵਰ ਨੇ ਜਲੰਧਰ ’ਚ ਭੜਥੂ ਪਾਇਆ ਹੋਵੇ। ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ’ਚ ਜੰਗਲੀ ਜਾਨਵਰ ਆ ਚੁੱਕੇ ਹਨ।
ਇਹ ਵੀ ਪੜ੍ਹੋ : ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)
ਇਥੇ ਇਹ ਵੀ ਦੱਸ ਦੇਈਏ ਕਿ ਦੋ ਦਿਨਾਂ ਤੋਂ ਇਕ ਸਾਂਬਰ ਡੀ. ਏ. ਵੀ. ਕਾਲਜ ਨੇੜੇ ਘੁੰਮ ਰਿਹਾ ਹੈ, ਜਿਸ ਨੂੰ ਫੜਨ ਲਈ ਟੀਮ ਜਦੋਂ ਮੌਕੇ ’ਤੇ ਜਾਂਦੀ ਹੈ ਤਾਂ ਸਾਂਬਰ ਨਾਗਰਾ ਪਿੰਡ ਵੱਲ ਭੱਜ ਜਾਂਦਾ ਹੈ। ਉੱਚ ਅਧਿਕਾਰੀਆਂ ਨੂੰ ਰੋਜ਼ਾਨਾ ਕਈ ਅਜਿਹੇ ਹੀ ਫੋਨ ਆ ਰਹੇ ਹਨ ਕਿ ਜਲੰਧਰ ’ਚ ਸਾਂਬਰ ਅਤੇ ਬਾਂਦਰ ਆ ਰਹੇ ਹਨ। ਜੰਗਲਾਤ ਮਹਿਕਮੇ ਦੇ ਕਾਮੇ ਪ੍ਰਦੀਪ ਕੁਮਾਰ ਦਾ ਕਹਿਣਾ ਹੈ ਕਿ ਸਾਂਬਰ ਨੂੰ ਫੜਨ ਲਈ ਦੋ ਵਾਰ ਉਨ੍ਹਾਂ ਦੀ ਟੀਮ ਮਕਸੂਦਾਂ ਇਲਾਕੇ ’ਚ ਗਈ ਪਰ ਲੋਕਾਂ ਦੇ ਰੌਲੇ ਅਤੇ ਡਰ ਦੇ ਕਾਰਨ ਉਹ ਇਕ ਜਗ੍ਹਾ ’ਤੇ ਨਹੀਂ ਟਿੱਕ ਪਾਉਂਦਾ ਹੈ।
ਇਹ ਵੀ ਪੜ੍ਹੋ : ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਕਬੂਲਪੁਰ ਪਿੰਡ ਨੇੜੇ ਬਾਂਦਰ ਦੇ ਆਉਣ ਦੀ ਸੂਚਨਾ ਮਿਲੀ ਤਾਂ ਪਿੰਡ ’ਚ ਪਿੰਜਰਾ ਲਗਵਾ ਦਿੱਤਾ ਗਿਆ। ਦੇਰ ਸ਼ਾਮ ਤੱਕ ਬਾਂਦਰ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜਦੋਂ ਵੀ ਕੋਈ ਜੰਗਲੀ ਜਾਨਵਰ ਆਉਂਦਾ þ ਤਾਂ ਉਸ ਨੂੰ ਪੱਥਰ ਨਾ ਮਾਰੇ ਜਾਣ, ਕਿਉਂਕਿ ਡਰ ਦੇ ਕਾਰਨ ਉਹ ਇੱਧਰ-ਉੱਧਰ ਭੱਜ ਜਾਂਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਹੈਰੋਇਨ ਤੇ ਨਸ਼ੇ ਵਾਲੀਆਂ ਗੋਲੀਆਂ ਸਮੇਤ ਔਰਤ ਗ੍ਰਿਫਤਾਰ
NEXT STORY