ਨਵਾਂਸ਼ਹਿਰ (ਤ੍ਰਿਪਾਠੀ)-ਪੂਰੇ ਸ਼ਹਿਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਅੱਜ ਐਤਵਾਰ ਨੂੰ ਨੌਜਵਾਨਾਂ ਨੇ ਘਰਾਂ ਦੀਆਂ ਛੱਤਾਂ ’ਤੇ ਚੜ੍ਹ ਕੇ ਪਤੰਗ ਉਡਾਉਣ ਦਾ ਆਨੰਦ ਮਾਣਿਆ। ਨੌਜਵਾਨ ਇਕ ਦੂਜੇ ਦੀਆਂ ਪਤੰਗਾਂ ਕੱਟ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕਰ ਰਹੇ ਸਨ। ਜਿੱਥੇ ਆਸਮਾਨ ਵਿਚ ਚਾਰੇ ਪਾਸੇ ਪਤੰਗਾਂ ਹੀ ਉੱਡਦੀਆਂ ਨਜ਼ਰ ਆ ਰਹੀਆਂ ਸਨ, ਉੱਥੇ ਹੀ ਸੜਕਾਂ ’ਤੇ ਨੌਜਵਾਨ ਵੀ ਪਤੰਗਾਂ ਦੇ ਪਿੱਛੇ ਭੱਜ ਰਹੇ ਸਨ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗ ਗਈ ਪਾਬੰਦੀ, ਸਖ਼ਤ ਹਦਾਇਤਾਂ ਹੋ ਗਈਆਂ ਜਾਰੀ
ਨਵਾਂਸ਼ਹਿਰ ਦੇ ਸਨੇਹੀ ਸੰਕੀਰਤਨ ਮੰਦਰ ਦੀ ਛੱਤ ’ਤੇ ਪਤੰਗ ਉਡਾਉਂਦੇ ਹੋਏ ਹੈਪੀ, ਹਨੀ ਸ਼ਰਮਾ ਅਤੇ ਅਨੰਤ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਉਹ ਛੱਤ ’ਤੇ ਚੜ੍ਹ ਕੇ ਪਤੰਗ ਉਡਾ ਰਹੇ ਹਨ। ਹਾਲਾਂਕਿ ਸ਼ਾਮ ਨੂੰ ਆਸਮਾਨ ’ਚ ਹੋਰ ਰੰਗ-ਬਿਰੰਗੀਆਂ ਪਤੰਗਾਂ ਵੇਖਣ ਨੂੰ ਮਿਲੀਆਂ। ਅੱਜ ਵੀ ਇਸੇ ਤਰ੍ਹਾਂ ਦੀਆਂ ਪਤੰਗਾਂ ਦੀਆਂ ਦੁਕਾਨਾਂ ’ਤੇ ਪਤੰਗਾਂ ਅਤੇ ਤਾਰਾਂ ਖ਼ਰੀਦਣ ਵਾਲਿਆਂ ਦੀ ਭੀੜ ਦੇਖਣ ਨੂੰ ਮਿਲੀ। ਨਵਾਂਸ਼ਹਿਰ ਦੇ ਆਰੀਆ ਸਮਾਜ ਰੋਡ ’ਤੇ ਪਤੰਗ ਉਡਾਉਣ ਵਾਲੇ ਲੋਕ ਬੜੇ ਉਤਸ਼ਾਹ ਨਾਲ ਪਤੰਗਾਂ ਅਤੇ ਡੋਰ ਦੇ ਬੰਡਲ ਖ਼ਰੀਦਦੇ ਵੇਖੇ ਗਏ। ਦੁਕਾਨਦਾਰ ਨੇ ਦੱਸਿਆ ਕਿ ਬਸੰਤ ਪੰਚਮੀ ਮੌਕੇ ਆਮ ਤੌਰ ’ਤੇ ਲੋਕਾਂ ਅਤੇ ਖ਼ਾਸ ਤੌਰ ’ਤੇ ਨੌਜਵਾਨਾਂ ’ਚ ਪਤੰਗ ਉਡਾਉਣ ਦਾ ਭਾਰੀ ਉਤਸ਼ਾਹ ਹੁੰਦਾ ਹੈ ਪਰ ਅੱਜ ਐਤਵਾਰ ਹੋਣ ਕਾਰਨ ਦੁਕਾਨਦਾਰਾਂ ਅਤੇ ਹੋਰ ਲੋਕ ਵੀ ਪਤੰਗ ਉਡਾਉਣ ਦਾ ਆਨੰਦ ਮਾਣ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ 'ਚ ਫਿਰ ਰੂਹ ਕੰਬਾਊ ਹਾਦਸਾ, ਨੌਜਵਾਨ ਦੀ ਪਲਟੀਆਂ ਖਾਂਦੀ ਕਾਰ ਨਹਿਰ 'ਚ ਜਾ ਡਿੱਗੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ 14 ਲੱਖ ਤੋਂ ਵਧੇਰੇ ਦੀ ਠੱਗੀ, ਮਾਮਲਾ ਦਰਜ
NEXT STORY