ਭਵਾਨੀਗੜ੍ਹ (ਕਾਂਸਲ) – ਸਥਾਨਕ ਇਲਾਕੇ 'ਚੋਂ ਲੰਘਦੀ ਨੈਸ਼ਨਲ ਹਾਈਵੇ 7 ਉੱਪਰ ਪਿੰਡ ਫੱਗੂਵਾਲਾ ਨੇੜੇ ਅੱਜ ਸ਼ਾਮ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੇ ਸੰਗਤ ਨਾਲ ਭਰੇ ਇਕ ਟਰੈਕਟਰ-ਟਰਾਲੀ ਤੇ ਕਾਰ ਵਿਚਕਾਰ ਹੋਈ ਜ਼ੋਰਦਾਰ ਟੱਕਰ ਕਾਰਨ ਟਰੈਕਟਰ ਦੇ ਦੋ ਟੁਕੜੇ ਹੋ ਜਾਣ ਅਤੇ ਕਾਰ ਦੇ ਬੁਰੀ ਤਰ੍ਹਾਂ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਜਦੋਂ ਕਿ ਇਸ ਹਾਦਸੇ 'ਚ ਟਰੈਕਟਰ ਟਰਾਲੀ ਤੇ ਸਵਾਰ ਸੰਗਤ ਅਤੇ ਕਾਰ ਚਾਲਕ ਸਾਰੇ ਵਾਲ ਵਾਲ ਬਚ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਰਾਜੂ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਾਖਾ ਜ਼ਿਲ੍ਹਾ ਮਾਨਸਾ ਅੱਜ ਸ਼ਾਮ ਨੂੰ ਜਦੋਂ ਆਪਣੇ ਸੰਗਤਾਂ ਨਾਲ ਭਰੇ ਹੋਏ ਟਰੈਕਟਰ-ਟਰਾਲੀ ਰਾਹੀ ਫਤਿਹਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਨੂੰ ਪਰਤ ਰਿਹੇ ਸਨ। ਜਦੋਂ ਉਹ ਫੱਗੂਵਾਲਾ ਕੈਂਚੀਆਂ ਵਿਖੇ ਓਵਰਬ੍ਰਿਜ ਨੇੜਿਓਂ ਸੁਨਾਮ ਨੂੰ ਜਾਣ ਵਾਲੀ ਸੜਕ ਦਾ ਮੋੜ ਮੁੜਨ ਦੀ ਥਾਂ ਓਵਰਬ੍ਰਿਜ ਦੇ ਉੱਪਰ ਚੜ ਗਏ ਤਾਂ ਜਦੋਂ ਉਹਨਾਂ ਪਿੰਡ ਫੱਗੂਵਾਲਾ ਨੇੜਿਓ ਸੁਨਾਮ ਵਾਲੀ ਸੜਕ ’ਤੇ ਵਾਪਸ ਜਾਣ ਲਈ ਇਸ ਪੁੱਲ ਤੋਂ ਆਪਣੇ ਟਰੈਕਟਰ-ਟਰਾਲੀ ਨੂੰ ਮੋੜਿਆਂ ਤਾਂ ਇਥੇ ਪੁੱਲ ਤੋਂ ਹੀ ਚੰਡੀਗੜ੍ਹ ਤੋਂ ਅਬੋਹਰ ਨੂੰ ਜਾ ਰਹੀ ਇਕ ਕਾਰ ਦਾ ਇਸ ਟਰੈਕਟਰ-ਟਰਾਲੀ ਨਾਲ ਹਾਦਸਾ ਹੋ ਗਿਆ। ਇਸ ਹਾਦਸੇ ਵਿੱਚ ਟਰੈਕਟਰ ਦੇ ਦੋ ਹਿੱਸੇ ਹੋ ਗਏ ਤੇ ਕਾਰ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ। ਪਰ ਪਰਮਾਤਮਾ ਦੀ ਕਿਰਪਾ ਨਾਲ ਟਰੈਕਟਰ ਟਰਾਲੀ ਤੇ ਸਵਾਰ ਸਾਰੀਆਂ ਸੰਗਤਾਂ ਅਤੇ ਕਾਰ ਚਾਲਕ ਦਾ ਵਾਲ ਵਾਲ ਬਚਾਅ ਹੋ ਗਿਆ।
ਇਸ ਸਬੰਧੀ ਪੁਲਸ ਦੇ ਸਹਾਇਕ ਸਬ-ਇੰਸਪੈਕਟਰ ਹਰਮੇਸ਼ ਸਿੰਘ ਨੇ ਦੱਸਿਆ ਕਿ ਕਰੇਨ ਦੀ ਮਦਦ ਨਾਲ ਨੁਕਸਾਨੇ ਗਏ ਟਰੈਕਟਰ ਨੂੰ ਚੁੱਕ ਕੇ ਸਾਇਡ ’ਤੇ ਕਰਵਾ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Canada 'ਚ ਪੰਜਾਬੀ ਨੌਜਵਾਨ ਦੀ ਮੌਤ, ਪਰਿਵਾਰ ਦਾ ਇਕਲੌਤਾ ਪੁੱਤ ਸੀ ਬਲਤੇਜ ਸਿੰਘ
NEXT STORY