ਰੂਪਨਗਰ (ਸੱਜਣ ਸੈਣੀ)— ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਟਰੇਡ ਯੂਨੀਅਨਾਂ ਵੱਲੋਂ 'ਭਾਰਤ ਬੰਦ' ਦੇ ਸੱਦੇ 'ਤੇ ਦੇਸ਼ ਭਰ 'ਚ ਵੱਖ ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਅਤੇ ਰੋਡ ਜਾਮ ਕੀਤੇ ਗਏ। ਉੱਥੇ ਹੀ ਇਹ ਬੰਦ ਦਾ ਅਸਰ ਰੂਪਨਗਰ 'ਚ ਬੇਅਸਰ ਰਿਹਾ। ਭਾਰਤ ਬੰਦ ਦੇ ਸੱਦੇ 'ਤੇ ਰੂਪਨਗਰ 'ਚ ਆਮ ਦੀ ਤਰ੍ਹਾਂ ਰੇਲ ਅਤੇ ਸੜਕੀ ਆਵਾਜਾਈ ਚਾਲੂ ਰਹੀ।
ਇਸ ਤੋਂ ਇਲਾਵਾ ਬਾਜ਼ਾਰ ਅਤੇ ਬੈਂਕ ਵੀ ਆਮ ਦਿਨਾਂ ਦੀ ਤਰ੍ਹਾਂ ਖੁੱਲ੍ਹੇ ਰਹੇ ਅਤੇ ਬਾਜ਼ਾਰਾਂ 'ਚ ਲੋਕਾਂ ਦੀ ਚਹਿਲ ਪਹਿਲ ਦੇਖਣ ਨੂੰ ਮਿਲੀ। ਰੇਲਵੇ ਸਟੇਸ਼ਨ ਅਤੇ ਬੱਸ ਅੱਡਿਆਂ 'ਤੇ ਖੜ੍ਹੇ ਲੋਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਬੰਦ ਦਾ ਟਰੇਨਾਂ ਅਤੇ ਬੱਸਾਂ 'ਤੇ ਕੋਈ ਅਸਰ ਨਹੀਂ ਅਤੇ ਆਮ ਦੀ ਤਰ੍ਹਾਂ ਟਰੇਨਾਂ ਤੇ ਬੱਸਾਂ ਚੱਲਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਕੋਈ ਦਿੱਕਤ ਨਹੀਂ ਆ ਰਹੀ।
ਜਦੋਂ ਇਸ ਸਬੰਧੀ ਸਾਡੀ ਟੀਮ ਵੱਲੋਂ ਰੂਪਨਗਰ ਰੇਲਵੇ ਸਟੇਸ਼ਨ ਦੇ ਸੁਪਰਡੈਂਟ ਤੇਜਿੰਦਰ ਪਾਲ ਸੈਣੀ ਅਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਬੰਦ ਦਾ ਟਰੇਨ ਅਤੇ ਬੱਸਾਂ ਦੀ ਆਵਾਜਾਈ 'ਤੇ ਕੋਈ ਅਸਰ ਨਹੀਂ ਹੈ। ਰੋਜ਼ਾਨਾ ਦੀ ਤਰ੍ਹਾਂ ਬੱਸਾਂ ਅਤੇ ਟਰੇਨਾਂ ਆ ਜਾ ਰਹੀਆਂ ਹਨ, ਜਿਸ ਕਰਕੇ ਯਾਤਰੀਆਂ ਨੂੰ ਕੋਈ ਵੀ ਦਿੱਕਤ ਨਹੀਂ ਆ ਰਹੀ।
ਗੜ੍ਹਸ਼ੰਕਰ 'ਚ ਪ੍ਰਦਰਸ਼ਨਕਾਰੀਆ ਨੇ ਧਾਰਨਾ ਲਗਾ ਕੇ ਕੀਤਾ ਚੱਕਾ ਜਾਮ
NEXT STORY