ਜਲੰਧਰ (ਵਰੁਣ)— ਭੂਰ ਮੰਡੀ ਕੋਲ ਡ੍ਰੇਨ ਦੇ ਚੱਲ ਰਹੇ ਕੰਮ ਦੇ ਕਾਰਨ ਸੋਮਵਾਰ ਨੂੰ ਵਰਖਾ 'ਚ ਲੰਬਾ ਜਾਮ ਲੱਗ ਗਿਆ। ਸਾਰੀ ਲਾਪ੍ਰਵਾਹੀ ਸੋਮਾ ਕੰਪਨੀ ਦੀ ਹੈ ਜਿਸ ਨੇ ਟਰੈਫਿਕ ਪੁਲਸ ਦੇ ਕਹਿਣ ਦੇ ਬਾਵਜੂਦ ਡ੍ਰੇਨ ਦਾ ਕੰਮ ਤੇਜ਼ੀ ਨਾਲ ਨਹੀਂ ਕੀਤਾ। ਸੋਮਵਾਰ ਨੂੰ ਕਰੀਬ 5 ਤੋਂ 6 ਘੰਟੇ ਤੱਕ ਭੂਰ ਮੰਡੀ ਤੋਂ ਲੈ ਕੇ ਰਾਮਾ ਮੰਡੀ ਚੌਕ ਅਤੇ ਆਸਪਾਸ ਦੇ ਇਲਾਕਿਆਂ 'ਚ ਜਾਮ ਲੱਗਾ ਰਿਹਾ। ਕਾਫੀ ਲੰਬੇ ਸਮੇਂ ਤੋਂ ਸੋਮਾ ਕੰਪਨੀ ਵੱਲੋਂ ਭੂਰ ਮੰਡੀ ਕੋਲ ਡ੍ਰੇਨ ਦਾ ਕੰਮ ਕਰਵਾਇਆ ਜਾ ਰਿਹਾ ਹੈ ਪਰ ਪੁੱਟੀ ਗਈ ਰੋਡ ਦੇ ਕਾਰਨ ਸੜਕ ਦੀ ਚੌੜਾਈ ਅੱਧੀ ਤੋਂ ਵੀ ਘੱਟ ਰਹਿ ਗਈ। ਇੰਨੀ ਵਿਅਸਤ ਸਲਿੱਪ ਰੋਡ ਦੀ ਚੌੜਾਈ ਘੱਟ ਹੋਣ ਤੋਂ ਬਾਅਦ ਲਗਾਤਾਰ ਇਥੇ ਜਾਮ ਲੱਗਦਾ ਹੈ ਜਿਸ ਨੂੰ ਲੈ ਕੇ ਟਰੈਫਿਕ ਪੁਲਸ ਨੇ ਸੋਮਾ ਕੰਪਨੀ ਅਤੇ ਐੱਨ. ਐੱਚ. ਆਈ. ਦੇ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਪਰ ਉਨ੍ਹਾਂ ਨੇ ਇਕ ਨਾ ਸੁਣੀ। ਸੋਮਵਾਰ ਨੂੰ ਵਰਖਾ ਦੀ ਬੂੰਦਾਬਾਂਦੀ ਵਿਚ ਵੀ ਸਲਿਪ ਰੋਡ 'ਚ ਚਿੱਕੜ ਅਤੇ ਪਾਣੀ ਖੜ੍ਹਾ ਹੋ ਗਿਆ, ਜਿਸ ਨਾਲ ਵਾਹਨਾਂ ਦੀ ਰਫਤਾਰ ਹੌਲੀ ਹੋਣ ਤੋਂ ਬਾਅਦ ਰੁਕ ਗਈ ਹੈ, ਲੰਬੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ। ਜਾਮ ਦੀ ਸੂਚਨਾ ਮਿਲਦੇ ਹੀ ਟਰੈਫਿਕ ਪੁਲਸ ਦੇ ਇੰਸਪੈਕਟਰ ਰਮੇਸ਼ ਲਾਲ ਸਮੇਤ ਦੋ ਏ. ਐੱਸ. ਆਈ. ਤੇ 5 ਟਰੈਫਿਕ ਮੁਲਾਜ਼ਮ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਡ੍ਰੇਨ ਦੇ ਆਸ-ਪਾਸ ਟਰੈਫਿਕ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ। ਸ਼ਾਮ 7 ਵਜੇ ਤੱਕ ਵੀ ਸਲਿਪ ਰੋਡ 'ਤੇ ਜਾਮ ਲੱਗਾ ਹੋਇਆ ਸੀ।

ਖੜ੍ਹੇ ਸੂਤਰਾਂ ਦੀ ਮੰਨੀਏ ਤਾਂ ਟਰੈਫਿਕ ਪੁਲਸ ਦੀ ਸੋਮਵਾਰ ਨੂੰ ਐੱਨ. ਐੱਚ. ਆਈ. ਦੇ ਅਧਿਕਾਰੀਆਂ ਨਾਲ ਮੀਟਿੰਗ ਹੋਈ, ਜਿਸ ਵਿਚ ਡ੍ਰੇਨ ਦਾ ਮੁੱਦਾ ਛਾਇਆ ਰਿਹਾ। ਹਾਲਾਂਕਿ ਕੰਪਨੀ ਨੇ ਇਹ ਕਹਿ ਕੇ ਹੱਥ ਖੜ੍ਹੇ ਕਰ ਦਿੱਤੇ ਕਿ ਡ੍ਰੇਨ ਦਾ ਕੰਮ ਜਲਦੀ ਤੋਂ ਜਲਦੀ ਕਰਵਾਉਣ ਲਈ ਉਨ੍ਹਾਂ ਦੇ ਉਚ ਅਧਿਕਾਰੀਆਂ ਨੂੰ ਪੱਤਰ ਲਿਖਣਾ ਪਵੇਗਾ। ਹਾਲਾਂਕਿ ਟਰੈਫਿਕ ਪੁਲਸ ਨੇ ਲਗਾਤਾਰ ਲੱਗ ਰਹੇ ਜਾਮ ਨੂੰ ਦੇਖਦੇ ਹੋਏ ਡ੍ਰੇਨ ਦਾ ਕੰਮ ਰੁਕਵਾ ਦਿੱਤਾ ਸੀ, ਫਿਲਹਾਲ ਕਿਵੇਂ ਪੁਲਸ ਨੇ ਐੱਨ. ਐੱਚ. ਆਈ. ਦੇ ਅਧਿਕਾਰੀਆਂ ਨੂੰ ਰਾਮਾ ਮੰਡੀ ਚੌਕ, ਗੁੜ ਮੰਡੀ ਦੋਹਾਂ ਸਾਈਡਾਂ ਦੀ ਸਲਿਪ ਰੋਡ ਨੂੰ ਚੌੜਾ ਕਰਨ ਦੀ ਮੰਗ ਰੱਖੀ ਹੈ। ਏ. ਡੀ. ਸੀ. ਪੀ. ਟਰੈਫਿਕ ਗਣੇਸ਼ ਕੁਮਾਰ ਦਾ ਕਹਿਣਾ ਹੈ ਕਿ ਫਾਈਬਰ ਬਣਨ ਤੋਂ ਬਾਅਦ ਟਰੈਫਿਕ ਜਾਮ ਦੀ ਸਮੱਸਿਆ ਕਾਫੀ ਹੱਦ ਤੱਕ ਕੰਟਰੋਲ ਹੋਈ ਹੈ ਪਰ ਅਜਿਹੀਆਂ ਗਲਤੀਆਂ ਕਾਰਣ ਜਾਮ ਲੱਗਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੁਲਸ ਲਗਾਤਾਰ ਟਰੈਫਿਕ ਨੂੰ ਕੰਟਰੋਲ ਕਰਨ ਦਾ ਕੰਮ ਕਰ ਰਹੀ ਹੈ।
ਬੀ. ਜੇ. ਪੀ. ਵਿਦਿਆਰਥੀਆਂ ਦੀ ਆਵਾਜ਼ ਨੂੰ ਸਰਕਾਰੀ ਤਸ਼ੱਦਦ ਨਾਲ ਦਬਾਉਣਾ ਚਾਹੁੰਦੀ : ਭੋਮਾ
NEXT STORY