ਰੋਪੜ (ਵੈੱਬ ਡੈਸਕ)- ਪੰਜਾਬ ਵਿਚ ਸਤਲੁਜ ਨਦੀ ਨੂੰ ਪ੍ਰਦੂਸ਼ਿਤ ਕਰਨ ਦੇ ਦੋਸ਼ ਵਿਚ ਹਿਮਾਚਲ ਪ੍ਰਦੇਸ਼ ਦੀ ਇਕ ਫੈਕਟਰੀ ਖ਼ਿਲਾਫ਼ ਪਹਿਲੀ ਅਪਰਾਧਕ ਕਾਰਵਾਈ ਹੋਈ ਹੈ। ਰੋਪੜ ਸਿਟੀ ਥਾਣੇ 'ਚ ਐੱਫ਼. ਆਈ. ਆਰ. ਦਰਜ ਕਰਕੇ ਪੁਲਸ ਨੇ ਬੱਦੀ-ਨਾਲਾਗੜ ਖੇਤਰ ਦੀ ਐੱਸ. ਐੱਸ. ਐੱਫ਼. ਨਾਮ ਦੀ ਫਰਮ ਨਾਲ ਜੁੜੇ ਕੂੜੇ ਦੀ ਜਾਂਚ ਸ਼ੁਰੂ ਕੀਤੀ ਹੈ। ਰੋਪੜ ਹੈੱਡ ਕੁਆਰਟਰ ਦੇ ਕੋਲ ਸਤਲੁਜ ਵਿਚ ਉਦਯੋਗਿਕ ਕੂੜਾ ਅਤੇ ਪਲਾਸਟਿਕ ਮਿਲਣ ਤੋਂ ਬਾਅਦ ਵਿਧਾਇਕ ਦਿਨੇਸ਼ ਚੱਢਾ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ। ਪੁਲਸ ਨੇ ਮੌਕੇ ਉਤੇ ਵੀਡੀਓਗ੍ਰਾਫ਼ੀ ਦੇ ਨਾਲ ਹੋਰ ਸਬੂਤ ਵੀ ਹਾਸਲ ਕੀਤੇ ਹਨ।

ਰੋਪੜ ਸਿਟੀ ਥਾਣੇ ਵਿਚ ਐੱਫ਼. ਆਈ. ਆਰ. ਨੰਬਰ 199 ਦਰਜ ਕੀਤੀ ਗਈ ਹੈ। ਜਾਂਚ ਦੌਰਾਨ ਨਦੀ ਕਿਨਾਰੇ ਮਿਲੇ ਕੂੜੇ ਵਿਚ ਇਕ ਧਰਮੋਕਾਲ ਬੋਰਡ ਬਰਾਮਦ ਹੋਇਆ, ਜਿਸ 'ਤੇ ਐੱਸ. ਐੱਸ. ਐੱਫ਼. ਲਿਖਿਆ ਸੀ। ਸ਼ੁਰੂਆਤੀ ਜਾਂਚ ਵਿਚ ਇਹ ਫਰਮ ਬੱਦੀ, ਹਿਮਾਚਲ ਪ੍ਰਦੇਸ਼ ਵਿਚ ਸਥਿਤ ਹੋਣ ਦੀ ਜਾਣਕਾਰੀ ਸਾਹਮਣੇ ਆਈ। ਇਸ ਦੇ ਬਾਅਦ ਬੱਦੀ-ਨਾਲਾਗੜ ਖੇਤਰ ਦੇ ਅਣਪਛਾਤੇ ਫੈਕਟਰੀ ਮਾਲਕਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਦੇਸ਼ ਦੀ ਪਹਿਲੀ ਬਾਜ਼ ਡਰੋਨ ਬਟਾਲੀਅਨ ਤਾਇਨਾਤ, ਪੰਜਾਬ ਬਾਰਡਰ 'ਤੇ ਰੱਖੇਗੀ ਨਜ਼ਰ

ਪੁਲਸ ਨੇ ਪ੍ਰਦੂਸ਼ਣ ਕੰਟਰੋਲ ਬੋਰਡ ਨਾਲ ਸਬੰਧਤ ਵਿਵਸਥਾ ਦੇ ਨਾਲ ਭਾਰਤੀ ਨਿਆਂ ਸੰਹਿਤਾ ਅਤੇ ਜਲ ਐਕਟ ਦੀਆਂ ਵੱਖ-ਵੱਖ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਹੈ। ਚੱਢਾ ਨੇ ਦੋਸ਼ ਲਗਾਇਆ ਕਿ ਰੋਪੜ ਦੇ ਅੱਗੇ ਪੰਜਾਬ ਵਿਚ ਕੋਈ ਵੱਡੀ ਉਦਯੋਗਿਕ ਖੇਤਰ ਨਹੀਂ ਹੈ ਜਦਕਿ ਹਿਮਾਚਲ ਦੇ ਬੱਦੀ ਖੇਤਰ ਵਿਚ ਵੱਡੀ ਗਿਣਤੀ ਵਿਚ ਉਦਯੋਗ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਮਾਨਸੂਨ ਕੁਝ ਉਦਯੋਗਾਂ ਤੋਂ ਨਿਕਲਣ ਵਾਲਾ ਰਸਾਇਣਕ ਕੂੜਾ ਬਰਸਾਤੀ ਨਦੀਆਂ ਵਿਚ ਪਹੁੰਚਦਾ ਹੈ।
ਇਹ ਵੀ ਪੜ੍ਹੋ: ਲੰਡਨ ਪਹੁੰਚੀ ਨਵਾਂਸ਼ਹਿਰ ਪੁਲਸ ਪੋਸਟ ਗ੍ਰਨੇਡ ਹਮਲੇ ਦੀ ਜਾਂਚ! NIA ਨੇ UK ਤੋਂ ਮੰਗੀ ਮਦਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
NEXT STORY