ਲੁਧਿਆਣਾ (ਅਨਿਲ)- ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਪਿੰਡ ਨੂਰਪੁਰ ਬੇਟ ਵਿਚ ਗੁਰਦੁਆਰਾ ਸਾਹਿਬ ਵਿਚ ਨਣਦਾਂ ਦੇ ਨਾਲ ਪੈਦਲ ਮੱਥਾ ਟੇਕਣ ਜਾ ਰਹੀ ਔਰਤ ਨੂੰ ਪਿੱਛੋਂ ਤੇਜ਼ ਰਫਤਾਰ ਆ ਰਹੇ ਗੱਡੀ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ ਜਿਸ ਕਾਰਨ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਜਾਂਚ ਅਧਿਕਾਰੀ ਥਾਣੇਦਾਰ ਮੇਜਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਸੁਨੀਲ ਕੁਮਾਰ ਪੁੱਤਰ ਨਾਤੀ ਰਾਮ ਵਾਸੀ ਪਿੰਡ ਨੂਰਪੁਰ ਬੇਟ ਨੇ ਸ਼ਿਕਾਇਤ ਦਰਜ ਕਰਵਾਈ ਕਿ 29 ਜੁਲਾਈ ਨੂੰ ਉਸ ਦੀ ਪਤਨੀ ਮੀਨਾ ਉਸ ਦੀ ਭੈਣ ਕਮਲਜੀਤ ਕੌਰ ਤੇ ਕੋਮਲ ਦੇ ਨਾਲ ਗੁਰਦੁਆਰਾ ਸਾਹਿਬ ਭੌਰਾ ਸਾਹਿਬ ਵਿਚ ਆਪਣੇ ਘਰੋਂ ਪੈਦਲ ਮੱਥਾ ਟੇਕਣ ਜਾ ਰਹੀ ਸੀ।
ਉਸੇ ਦੌਰਾਨ ਜਦੋਂ ਉਹ ਸੜਕ ਦੇ ਕੰਢੇ ਪੈਦਲ ਚਲੀ ਜਾ ਰਹੀ ਸੀ ਤਾਂ ਪਿੱਛੋਂ ਇਕ ਸਫੇਦ ਰੰਗ ਦੀ ਤੇਜ਼ ਰਫਤਾਰ ਗੱਡੀ ਚਾਲਕ ਵੱਲੋਂ ਉਸ ਦੀ ਪਤਨੀ ਮੀਨਾ ਨੂੰ ਤੇਜ਼ ਰਫਤਾਰ ਨਾਲ ਟੱਕਰ ਮਾਰ ਦਿੱਤੀ ਗਈ ਜਿਸ ਤੋਂ ਬਾਅਦ ਉਸ ਦੀ ਪਤਨੀ ਨੂੰ ਗੱਡੀ ਚਾਲਕ 20 ਫੁੱਟ ਤੱਕ ਉਛਾਲਦਾ ਲੈ ਗਿਆ ਤੇ ਜਦੋਂ ਉਸ ਦੀ ਪਤਨੀ ਸੜਕ ‘ਤੇ ਡਿੱਗੀ ਤਾਂ ਉਸ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਤੇ ਗੱਡੀ ਚਾਲਕ ਮੌਕੇ ਤੋਂ ਆਪਣੀ ਗੱਡੀ ਲੈ ਕੇ ਫਰਾਰ ਹੋ ਗਿਆ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਵਿਚ ਜ਼ਖਮੀ ਔਰਤ ਮੀਨਾ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਪਰ ਡਾਕਟਰਾਂ ਵੱਲੋਂ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਉਸ ਤੋਂ ਬਾਅਦ ਪੁਲਸ ਵੱਲੋਂ ਉਕਤ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਸੀ.ਸੀ.ਟੀ.ਵੀ ਫੁਟੇਜ ਦੇ ਆਧਾਰ ‘ਤੇ ਗੱਡੀ ਦਾ ਨੰਬਰ ਟ੍ਰੇਸ ਕੀਤਾ ਗਿਆ ਤੇ ਉਸ ਤੋਂ ਬਾਅਦ ਗੱਡੀ ਚਾਲਕ ਡ੍ਰਾਈਵਰ ਮਨਪ੍ਰੀਤ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਬੁਰਜਮਾਨ ਕੌਰ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮੁਲਜ਼ਮ ਡ੍ਰਾਈਵਰ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਪੁਲਸ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।
ਲੁਧਿਆਣਾ 'ਚੋਂ 3 ਹਜ਼ਾਰ ਲੀਟਰ ਦੇਸੀ ਘਿਓ ਜ਼ਬਤ! ਫੂਡ ਸੇਫਟੀ ਵਿਭਾਗ ਨੇ ਭਰੇ ਸੈਂਪਲ
NEXT STORY