ਬਠਿੰਡਾ (ਸੁਖਵਿੰਦਰ) : ਪੁਲਸ ਵੱਲੋਂ ਵੱਖ-ਵੱਖ ਥਾਵਾਂ ਤੋਂ ਹੈਰੋਇਨ ਅਤੇ ਨਸ਼ੇ ਵਾਲੇ ਕੈਪਸੂਲ ਬਰਾਮਦ ਕਰ ਕੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਕੋਤਵਾਲੀ ਪੁਲਸ ਵੱਲੋਂ ਮਾਲ ਗੋਦਾਮ ਰੋਡ ਤੋਂ ਮੁਲਜ਼ਮ ਪ੍ਰਵੀਨ ਕੁਮਾਰ ਵਾਸੀ ਪਰਸਰਾਮ ਨਗਰ ਨੂੰ ਗ੍ਰਿਫ਼ਤਾਰ ਕਰ ਕੇ 3.31 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਧਰ ਸਿਵਲ ਲਾਈਨ ਪੁਲਸ ਵੱਲੋਂ ਦਫ਼ਤਰ ਜਲ ਸਪਲਾਈ ਦੇ ਨਜ਼ਦੀਕ ਘੁੰਮ ਰਹੇ ਮੁਲਜ਼ਮ ਰਾਜੂ ਸਿੰਘ ਵਾਸੀ ਬੇਅੰਤ ਨਗਰ ਨੂੰ ਗ੍ਰਿਫ਼ਤਾਰ ਕਰ ਕੇ 14 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਉਧਰ, ਕੈਨਾਲ ਕਾਲੋਨੀ ਪੁਲਸ ਵੱਲੋਂ ਮੁਲਤਾਨੀਆਂ ਬ੍ਰਿਜ ਦੇ ਹੇਠੋਂ ਮੁਲਜ਼ਮ ਸੰਨੀ ਵਾਸੀ ਕਾਲਝਰਾਣੀ ਨੂੰ ਗ੍ਰਿਫ਼ਤਾਰ ਕਰ ਕੇ 6300 ਕੈਪਸੂਲ ਬਰਾਮਦ ਕੀਤੇ ਹਨ। ਕੈਂਟ ਪੁਲਸ ਨੇ ਗੋਬਿੰਦਪੁਰਾ ਤੋਂ ਮੁਲਜ਼ਮ ਜਗਜੀਤ ਸਿੰਘ ਵਾਸੀ ਭਲੇਰੀਆਂ ਨੂੰ ਗ੍ਰਿਫ਼ਤਾਰ ਕਰ ਕੇ 6 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਮੌੜ ਪੁਲਸ ਵੱਲੋਂ ਮੌੜ ਮੰਡੀ ਤੋਂ ਮੁਲਜ਼ਮ ਅ੍ਰੰਮਿਤਪਾਲ ਸਿੰਘ ਵਾਸੀ ਮੌੜ ਖੁਰਦ ਨੂੰ ਗ੍ਰਿਫ਼ਤਾਰ ਕਰ ਕੇ 75 ਕੈਪਸੂਲ ਪ੍ਰੈਗਾਬਲਿਨ ਦੇ ਬਰਾਮਦ ਕੀਤੀ ਹੈ। ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਬਾਅਦ ਵਿਚ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ।
ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮਾਂ ਬਾਰੇ ਆਈ ਵੱਡੀ ਅਪਡੇਟ, BBBM ਨੇ ਦੱਸੇ ਤਾਜ਼ਾ ਹਾਲਾਤ
NEXT STORY