ਫਗਵਾੜਾ (ਜਲੋਟਾ)-ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਥਾਣਾ ਸਿਟੀ ਫਗਵਾੜਾ ਅਤੇ ਥਾਣਾ ਰਾਵਲਪਿੰਡੀ ਦੇ ਅਧੀਨ ਆਉਂਦੀ ਪੁਲਸ ਚੌਕੀ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਬੰਗਾ ਰੋਡ ਸਥਿਤ ਪੁਰਾਣੇ ਸਿਵਲ ਹਸਪਤਾਲ ਦੀ ਸੁੰਨਸਾਨ ਅਤੇ ਬੇਆਬਾਦ ਪਈ ਇਮਾਰਤ ਵਿਚ ਛਾਪੇਮਾਰੀ ਕਰਕੇ ਹੈਰੋਇਨ ਦਾ ਨਸ਼ਾ ਕਰ ਰਹੇ 4 ਨੌਜਵਾਨਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਦੇ 7 ਅਫ਼ਸਰਾਂ ਖ਼ਿਲਾਫ਼ ਸਖ਼ਤ ਐਕਸ਼ਨ! ਹੋਈ ਵੱਡੀ ਕਾਰਵਾਈ
ਪੁਲਸ ਪਾਰਟੀ ਪੇਪਰ ਚੌਕ ਫਗਵਾੜਾ ਵਿਖੇ ਗਸ਼ਤ ਦੌਰਾਨ ਮੌਜੂਦ ਸੀ ਤਾਂ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਕੁਝ ਨੌਜਵਾਨ ਹਸਪਤਾਲ ਦੀ ਪੁਰਾਣੀ ਇਮਾਰਤ ਵਿਚ ਬੈਠ ਕੇ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਹੇ ਹਨ। ਪੁਲਸ ਨੇ ਤੁਰੰਤ ਮੁਸਤੈਦੀ ਵਿਖਾਉਂਦੇ ਹੋਏ ਉੱਥੇ ਰੇਡ ਕੀਤੀ ਅਤੇ ਚਾਰਾਂ ਨੌਜਵਾਨਾਂ ਨੂੰ ਸਿਲਵਰ ਫੁਆਇਲ ਪੇਪਰ, ਲਾਈਟਰ ਅਤੇ ਰੋਲ ਕੀਤੇ ਹੋਏ 10-10 ਰੁਪਏ ਦੇ ਨੋਟਾਂ ਦੀ ਮਦਦ ਨਾਲ ਨਸ਼ੇ ਦਾ ਧੂੰਆਂ ਖਿੱਚਦੇ ਹੋਏ ਦਬੋਚ ਲਿਆ।
ਇਹ ਵੀ ਪੜ੍ਹੋ: ਘਰੋਂ ਕੰਮ ਲਈ ਨਿਕਲਿਆ ਮਾਪਿਆਂ ਦਾ ਜਵਾਨ ਪੁੱਤ, ਹੁਣ ਮਿਲੀ ਲਾਸ਼ ਨੂੰ ਵੇਖ ਪਰਿਵਾਰ ਦੀਆਂ ਨਿਕਲੀਆਂ ਧਾਹਾਂ
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਬੀਰ ਸਿੰਘ ਉਰਫ਼ ਗੋਪੀ ਪੁੱਤਰ ਰਾਜਪਾਲ, ਮੱਖਣ ਉਰਫ਼ ਗੁਲਾਟੀ ਪੁੱਤਰ ਬਲਵੀਰ ਸਿੰਘ ਦੋਵੇਂ ਨਿਵਾਸੀ ਪਿੰਡ ਲਖਪੁਰ, ਥਾਣਾ ਰਾਵਲਪਿੰਡੀ, ਫਗਵਾੜਾ, ਪੀਟਰ ਚੱਬਾ ਪੁੱਤਰ ਸ਼ਿੰਦਰਪਾਲ ਨਿਵਾਸੀ ਵਿਰਕਾਂ, ਥਾਣਾ ਗੋਰਾਇਆ, ਜਲੰਧਰ ਅਤੇ ਮਨਪ੍ਰੀਤ ਸਿੰਘ ਉਰਫ਼ ਮੰਨੂ ਪੁੱਤਰ ਪਰਮਜੀਤ ਸਿੰਘ ਨਿਵਾਸੀ ਗਲੀ ਨੰਬਰ 6, ਮੁਹੱਲਾ ਸ਼ਿਵਪੁਰੀ, ਥਾਣਾ ਸਿਟੀ ਫਗਵਾੜਾ ਵਜੋਂ ਹੋਈ ਹੈ। ਪੁਲਸ ਨੇ ਮੌਕੇ ਤੋਂ ਐਲੂਮੀਨੀਅਮ ਫੁਆਇਲ, ਲਾਈਟਰ ਅਤੇ ਰੋਲ ਕੀਤੇ ਨੋਟ ਬਰਾਮਦ ਕਰਕੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਖੇਤਾਂ ਨੂੰ ਲੱਗੇ ਪਾਣੀ 'ਚ ਆ ਗਿਆ ਕਰੰਟ ! ਕਿਸਾਨ ਦੀ ਤੜਫ਼-ਤੜਫ਼ ਨਿਕਲੀ ਜਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ਾਮ ਚੁਰਾਸੀ 'ਚ ਵਾਪਰਿਆ ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਖੇਤਾਂ 'ਚ ਪਲਟੀ
NEXT STORY