ਨਵਾਂਸ਼ਹਿਰ (ਤ੍ਰਿਪਾਠੀ)-ਨਵਾਂਸ਼ਹਿਰ ਦੇ ਕੋਠੀ ਰੋਡ ’ਤੇ ਜਲੇਬੀ ਚੌਂਕ ਨੇੜੇ ਇਕ ਪੁਰਾਣੀ ਖਸਤਾ ਹਾਲ 2 ਮੰਜ਼ਿਲਾ ਦੁਕਾਨ ਦੀ ਬਿਲਡਿੰਗ ਦਾ ਬਾਹਰੀ ਛੱਜਾ ਅਚਾਨਕ ਥੱਲੇ ਡਿਗ ਪਿਆ, ਜਿਸ ’ਚ ਦੁਕਾਨ ਦੇ ਥੱਲੇ ਰੱਖੜੀ ਵੇਚਣ ਦੀ ਰੇਹੜੀ ਲਗਾਉਣ ਵਾਲਾ ਨੌਜਵਾਨ ਅਤੇ ਰਾਹਗੀਰ ਵਾਲ ਵਾਲ ਬੱਚ ਗਏ। ਖਸਤਾ ਹਾਲ ਬਿਲਡਿੰਗਸ ਵਾਲੀ ਦੁਕਾਨ ਦੇ ਚੌਬਾਰੇ 'ਤੇ ਬਿਊਟੀ ਪਾਰਲਰ ਵੀ ਸਥਿਤ ਹੈ, ਜਿਸ ਦਾ ਬਚਾਅ ਹੋ ਗਿਆ। ਹਾਲਾਂਕਿ ਹਾਦਸੇ ਸਮੇਂ ਬਿਊਟੀ ਪਾਰਲਰ ਦੀ ਸੰਚਾਲਕ ਮੌਕੇ ’ਤੇ ਮੌਜੂਦ ਸੀ, ਜਿਹੜੀ ਹਾਦਸੇ ਦੇ ਉਪਰੰਤ ਬਹੁਤ ਘਬਰਾ ਗਈ ਅਤੇ ਉਸ ਨੂੰ ਘਰ ਲਿਜਾਇਆ ਗਿਆ।
ਇਹ ਵੀ ਪੜ੍ਹੋ: ਮਾਤਮ 'ਚ ਬਦਲੀਆਂ ਰੱਖੜੀ ਦੀਆਂ ਖ਼ੁਸ਼ੀਆਂ, ਇਟਲੀ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ, ਇਸ ਹਾਲਾਤ 'ਚ ਮਿਲੀ ਲਾਸ਼

ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਦੀਪਕ ਕੁਮਾਰ ਨੇ ਦੱਸਿਆ ਕਿ ਜਿਸ ਖਸਤਾ ਹਾਲਤ ਦੁਕਾਨ ਦਾ ਛੱਜਾ ਡਿੱਗਿਆ ਹੈ,ਉਹ ਉਸ ਦੇ ਠੀਕ ਥੱਲੇ ਰੱਖੜੀਆਂ ਵੇਚਣ ਦੀ ਰੇਹੜੀ ਲਗਾਉਂਦਾ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨ ਸਵਾ 11 ਵਜੇ ਜਦੋਂ ਉਹ ਅਪਣੀ ਰੇਹੜੀ 'ਤੇ ਧੂਫ਼ਬੱਤੀ ਕਰ ਰਿਹਾ ਸੀ ਤਾਂ ਉਪਰ ਤੋਂ ਖਸਤਾ ਹਾਲ ਬਿਲਡਿੰਗ ਦਾ ਬਾਹਰੀ ਛੱਜਾ ਇਕ ਦਮ ਉਸ ਦੀ ਰੇਹੜੀ ’ਤੇ ਡਿੱਗਾ ਪਰ ਉਹ ਵਾਲ ਵਾਲ ਬੱਚ ਗਿਆ। ਉਸ ਨੇ ਦੱਸਿਆ ਕਿ ਰੇਹੜੀ 'ਤੇ ਕਰੀਬ 50 ਹਜ਼ਾਰ ਦਾ ਸਾਮਾਨ ਪਿਆ ਸੀ, ਜਿਹੜਾ ਮੱਲਵੇ ਥੱਲੇ ਆ ਕੇ ਖਰਾਬ ਹੋ ਗਿਆ। ਉਸ ਨੇ ਦੱਸਿਆ ਕਿ ਬਿਲਡਿੰਗ ਦਾ ਡਿੱਗਾ ਮਲਬਾ ਬਾਜ਼ਾਰ ਵਿਚ ਫੈਲ ਗਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-15 ਅਗਸਤ ਨੂੰ...

ਹਾਲਾਂਕਿ ਗਨੀਮਤ ਇਹ ਰਹੀ ਇਸ ਮਲਬੇ ਦੇ ਡਿੱਗਣ ਨਾਲ ਕਿਸੇ ਰਾਹਗੀਰ ਦੇ ਕੋਈ ਸੱਟ ਨਹੀ ਲੱਗੀ। ਬਿਊਟੀ ਪਾਰਲਰ ਕਰਨ ਵਾਲੀ ਮਹਿਲਾ ਇੰਦਰਾ ਦੇ ਪਤੀ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਉਸਦੀ ਪਤਨੀ ਬਿਊਟੀ ਪਾਰਲਰ ਵਿਚ ਮੌਜੂਦ ਸੀ। ਉਸ ਨੇ ਦੱਸਿਆ ਕਿ ਹਾਦਸੇ ਵਿਚ ਬਿਊਟੀ ਪਾਰਲਰ ਵਾਲਾ ਕਮਰਾ ਨਹੀ ਡਿੱਗਿਆ ਨਹੀ ਤਾਂ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀ। ਖਸਤਾ ਹਾਲ ਦੁਕਾਨ ਦਾ ਛੱਜਾ ਡਿਗਣ ਵਾਲੀ ਦੁਕਾਨ ਤੋਂ ਕਰੀਬ 30 ਮੀਟਰ ਦੂਰ ਸਥਿਤ ਦੁਕਾਨ ਦੇ ਮਾਲਕ ਪਰਵਿੰਦਰ ਬਤਰਾ ਨੇ ਦੱਸਿਆ ਕਿ ਜ਼ੋਰਦਾਰ ਆਵਾਜ਼ ਆਉਣ ਤੋਂ ਬਾਅਦ ਉਹ ਦੌੜ ਕੇ ਹਾਦਸੇ ਵਾਲੀ ਥਾਂ ਪੁੱਜਾ ਜਿੱਥੇ ਹਫ਼ੜਾ-ਦਫ਼ੜੀ ਦਾ ਮਾਹੌਲ ਸੀ। ਰਾਹਗੀਰਾਂ ਨੇ ਕਿਹਾ ਕਿ ਨਗਰ ਕੌਂਸਲ ਪ੍ਰਸ਼ਾਸਨ ਨੂੰ ਖਸਤਾ ਹਾਲਤ ਪੁਰਾਣੀ ਅਤੇ ਜਰਜਰ ਹੋ ਚੁੱਕੀ ਬਿਲਡਿੰਗਾਂ ਦੀ ਪਛਾਣ ਕਰਕੇ ਢਾਹਉਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾ ਹੋ ਸਕੇ। ਖਸਤਾ ਬਿਲਡਿੰਗ ਡਿੱਗਣ ਕਾਰਨ ਬਾਜ਼ਾਰ ਵਿਚ ਸਹਿਮ ਦਾ ਮਾਹੌਲ ਸੀ।
ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
MLA ਰਾਜਾ ਗਿੱਲ ਡੇਰਾ ਸੱਚਖੰਡ ਬੱਲਾਂ ਹੋਏ ਨਤਮਸਤਕ, ਸੰਤ ਨਿਰੰਜਨ ਦਾਸ ਜੀ ਤੋਂ ਲਿਆ ਆਸ਼ੀਰਵਾਦ
NEXT STORY