ਹੁਸ਼ਿਆਰਪੁਰ- ਇਟਲੀ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਹੁਸ਼ਿਆਰਪੁਰ ਦੇ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੰਦੀਪ ਸੈਣੀ (30) ਸਾਲਾ ਵਾਸੀ ਪਿੰਡ ਸਲੇਮਪੁਰ ਵਜੋਂ ਹੋਈ ਹੈ, ਜੋ ਘਰ ਦੀ ਗਰੀਬੀ ਦੂਰ ਕਰਨ ਲਈ ਅੱਜ ਤੋਂ ਕੁਝ ਸਾਲ ਪਹਿਲਾਂ ਇਟਲੀ ਗਿਆ ਸੀ। ਜਿਵੇਂ ਹੀ ਸੰਦੀਪ ਦੀ ਮੌਤ ਦੀ ਖ਼ਬਰ ਪਰਿਵਾਰ ਨੂੰ ਮਿਲੀ ਤਾਂ ਪਰਿਵਾਰ 'ਤੇ ਦੁੱਖ਼ਾਂ ਦਾ ਪਹਾੜ ਟੁੱਟ ਗਿਆ।
ਇਹ ਵੀ ਪੜ੍ਹੋ: CM ਭਗਵੰਤ ਮਾਨ ਨੂੰ ਅੱਤਵਾਦੀ ਪੰਨੂੰ ਦੀ ਧਮਕੀ, ਕਿਹਾ-15 ਅਗਸਤ ਨੂੰ...
ਸੰਦੀਪ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਇਟਲੀ ਆਪਣੀ ਭੈਣ ਕੋਲ ਗਿਆ ਸੀ ਅਤੇ ਉਥੇ ਵਧੀਆ ਕੰਮ ਕਾਰ ਕਰਦਾ ਸੀ। 28 ਤਾਰੀਖ਼ ਨੂੰ ਜਦੋਂ ਉਹ ਕੰਮ ਤੋਂ ਘਰ ਜਾਣ ਲਈ ਨਿਕਲਿਆ ਤਾਂ ਘਰ ਨਹੀਂ ਪਹੁੰਚਿਆ। ਜਿਸ ਤੋਂ ਬਾਅਦ ਉਸ ਦੀ ਭੈਣ ਅਤੇ ਉਸ ਦੇ ਜੀਜੇ ਨੇ ਇਸ ਸਬੰਧੀ ਰਿਪੋਰਟ ਥਾਣੇ ਵਿਚ ਦਰਜ ਕਰਵਾਈ। ਇਟਲੀ ਦੀ ਪੁਲਸ ਵੱਲੋਂ ਉਸ ਦੀ ਬਹੁਤ ਭਾਲ ਕੀਤੀ ਗਈ ਪਰ ਤਿੰਨ ਤਾਰੀਖ਼ ਨੂੰ ਮੰਦਭਾਗੀ ਖ਼ਬਰ ਆਈ ਕਿ ਇਕ ਨੌਜਵਾਨ ਦੀ ਲਾਸ਼ ਇਟਲੀ ਦੇ ਜੰਗਲਾਂ ਵਿੱਚ ਪਈ ਹੈ। ਸੂਚਨਾ ਮਿਲਣ ‘ਤੇ ਜਦੋਂ ਉਸ ਦੀ ਭੈਣ ਨੇ ਜਾ ਕੇ ਉਸ ਦੀ ਸ਼ਨਾਖ਼ਤ ਕੀਤੀ ਤਾਂ ਉਹ ਮ੍ਰਿਤਕ ਦੇਹ ਸੰਦੀਪ ਦੀ ਹੀ ਸੀ। ਰੱਖੜੀ ਦੇ ਤਿਉਹਾਰ ਮੌਕੇ ਸੰਦੀਪ ਦੀ ਮੌਤ ਦੀ ਖ਼ਬਰ ਸੁਣਦੇ ਹੀ ਪਰਿਵਾਰ ਵਿਚ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ: Punjab: ਦੁਕਾਨਦਾਰਾਂ ਨੂੰ ਨਵੇਂ ਹੁਕਮ ਜਾਰੀ, ਲੱਗੀ ਇਹ ਸਖ਼ਤ ਪਾਬੰਦੀ
ਸੰਦੀਪ ਦੇ ਤਾਇਆ ਨੇ ਦੱਸਿਆ ਕਿ ਸੰਦੀਪ ਦਾ ਕਦੇ ਵੀ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ। ਸੰਦੀਪ ਆਪਣੇ ਪਿੱਛੇ ਆਪਣੇ ਮਾਂ-ਪਿਓ ਨੂੰ ਛੱਡ ਗਿਆ ਹੈ। ਸੰਦੀਪ ਦਾ ਪਰਿਵਾਰ ਅਤੇ ਪੂਰਾ ਪਿੰਡ ਪੰਜਾਬ ਅਤੇ ਕੇਂਦਰ ਸਰਕਾਰ ਅੱਗੇ ਸੰਦੀਪ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕਰ ਰਿਹਾ ਹੈ ਤਾਂ ਜੋ ਉਸ ਦੇ ਮਾਤਾ-ਪਿਤਾ ਆਖਰੀ ਵਾਰ ਉਸ ਦਾ ਚਿਹਰਾ ਵੇਖ ਸਕਣ।
ਇਹ ਵੀ ਪੜ੍ਹੋ: ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ Good News, ਰੇਲਵੇ ਵਿਭਾਗ ਨੇ ਦਿੱਤਾ ਇਹ ਤੋਹਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਿਆਨਕ ਹਾਦਸੇ 'ਚ ਐਂਬੂਲੈਂਸ ਡਰਾਈਵਰ ਨੇ ਗੁਆਈ ਜਾਨ, ਮੌਕੇ 'ਤੇ ਹੀ ਨਿਕਲੇ ਸਾਹ
NEXT STORY