ਅੰਮ੍ਰਿਤਸਰ-ਔਰਤਾਂ ਆਪਣੀ ਖੂਬਸੂਰਤੀ ਵਧਾਉਣ ਲਈ ਵੱਖ-ਵੱਖ ਸਮੇਂ ’ਤੇ ਆਪਣੇ ਵਾਲਾਂ ਦੇ ਨਾਲ ਵੱਖ-ਵੱਖ ਤਰ੍ਹਾਂ ਦੇ ਐਕਸਪੇਰੀਮੈਂਟ ਕਰਦੀਆਂ ਰਹਿੰਦੀਆਂ ਹਨ, ਨਵੇਂ-ਨਵੇਂ ਤਰ੍ਹਾਂ ਦੇ ਹੇਅਰ ਸਟਾਈਲ ਕ੍ਰਿਏਟ ਕਰਦੀਆਂ ਰਹਿੰਦੀਆਂ ਹਨ, ਜੋ ਉਨ੍ਹਾਂ ਨੂੰ ਸਮੇਂ-ਸਮੇਂ ’ਤੇ ਅਲੱਗ ਲੁੱਕ ਦਿੰਦੇ ਰਹਿੰਦੇ ਹਨ। ਨਵੇਂ-ਨਵੇਂ ਹੇਅਰ ਸਟਾਈਲ ਨਾਲ ਉਨ੍ਹਾਂ ਦੀ ਲੁੱਕ ਵਿਚ ਵੇਰੀਏਸ਼ਨ ਵੀ ਆਉਂਦੀ ਹੈ, ਇਸ ਵਿਚ ਨਵੇਂ-ਨਵੇਂ ਤਰ੍ਹਾਂ ਦੇ ਹੇਅਰ ਸਟਾਈਲ ਵੱਖ-ਵੱਖ ਤਰ੍ਹਾਂ ਦੇ ਬਨ ਡਿਫਰੈਂਟ ਸਟਾਈਲਿਸ਼ ਦੇ ਹੇਅਰਕੱਟ ਆਦਿ ਆਉਂਦੇ ਹਨ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਕਈ ਵਾਰ ਔਰਤਾਂ ਆਪਣੇ ਵਾਲਾਂ ਨੂੰ ਬਿਲਕੁਲ ਲੂਜ਼ ਭਾਵਕਿ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ, ਜਿਸ ਵਿਚ ਕਿਸੇ ਤਰ੍ਹਾਂ ਦਾ ਕੋਈ ਬਨ ਜਾ ਅਸੈਸਰੀ ਦਾ ਇਸਤੇਮਾਲ ਨਹੀਂ ਹੁੰਦਾ, ਆਪਣੇ ਵਾਲਾਂ ਨੂੰ ਬਿਨ੍ਹਾਂ ਕਿਸੇ ਅਸੈਸਰੀ ਦੇ ਬਿਲਕੁਲ ਖੁੱਲ੍ਹਾ ਛੱਡ ਦਿੰਦੀ ਹੈ, ਜਿਸ ਵਿਚ ਕਿ ਉਹ ਸਾਈਡ ਪਾਟੀਗ ਜਾਂ ਸੈਂਟਰ ਪਾਟੀਗ ਵਰਗੇ ਹੇਅਰ ਸਟਾਈਲਿਸ਼ ਨੂੰ ਅਪਣਾਉਣਾ ਪਸੰਦ ਕਰਦੀ ਹੈ।
ਇਸ ਵਿਚ ਵੀ ਅੱਜ-ਕੱਲ ਜ਼ਿਆਦਾਤਰ ਔਰਤਾਂ ਨੂੰ ਸੇਂਟਰ ਪਾਟਿੰਗ ਬਹੁਤ ਪਸੰਦ ਆ ਰਹੀ ਹੈ। ਸਿੰਪਲ ਸੋਬਰ ਹੋਣ ਦੇ ਬਾਵਜੂਦ ਵੀ ਹੇਅਰਸਟਾਈਲ ਔਰਤਾਂ ਨੂੰ ਖੂਬਸੂਰਤੀ ਦੇ ਨਾਲ ਮਾਡਰਨ ਲੁਕ ਦੇ ਰਿਹਾ ਹੈ, ਜੋ ਉਨ੍ਹਾਂ ਦੇ ਲੁਕ ਨੂੰ ਕਾਫੀ ਅਨਹਾਂਸ ਵੀ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਕੋਂਫੀਡੈਂਸ ਵੀ ਦੇ ਰਿਹਾ ਹੈ। ਅੰਮ੍ਰਿਤਸਰ ਦੀਆਂ ਔਰਤਾਂ ਵੀ ਅੱਜ-ਕੱਲ ਇਸ ਤਰ੍ਹਾਂ ਦੇ ਹੇਅਰ ਸਟਾਇਲ ਨੂੰ ਬਹੁ਼ਤ ਪਸੰਦ ਕਰ ਰਹੀ ਹੈ ਅਤੇ ਅੰਮ੍ਰਿਤਸਰ ਵਿਚ ਹੋਣ ਵਾਲੇ ਵੱਖ-ਵੱਖ ਆਯੋਜਨਾਂ ਵਿਚ ਇਸ ਤਰ੍ਹਾਂ ਦੇ ਓਪਨ ਹੇਅਰ ਸਟਾਈਲ ਵਿਚ ਦਿਖਾਈ ਦੇ ਰਹੀ ਹੈ, ਜੋ ਉਨ੍ਹਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਜਗ ਬਾਣੀ ਦੀ ਟੀਮ ਨੇ ਅੰਮ੍ਰਿਤਸਰ ਦੀਆਂ ਔਰਤਾਂ ਦੇ ਖੂਬਸੂਰਤ ਓਪਨ ਹੇਅਰ ਸਟਾਈਲਸ ਵਿਚ ਤਸਵੀਰਾਂ ਆਪਣੇ ਕੈਮਰੇ ਵਿਚ ਕੈਦ ਕੀਤੀਆਂ।
ਰੈੱਡ ਪਾਰਟੀ ਵੀਅਰ ਡਰੈੱਸ ਬਣੀ ਮੁਟਿਆਰਾਂ ਦੀ ਪਹਿਲੀ ਪਸੰਦ
NEXT STORY