ਨਕੋਦਰ (ਗੁਰਪਾਲ ਪਾਲੀ)- ਨਕੋਦਰ–ਜਲੰਧਰ ਹਾਈਵੇਅ 'ਤੇ ਚਿੱਟੀ ਵੇਂਈ ਇਕ ਵਾਰ ਫਿਰ ਕਹਿਰ ਬਣ ਕੇ ਉੱਭਰੀ ਹੈ। ਪੰਜਾਬ ਵਿੱਚ ਆਏ ਹੜ੍ਹ ਕਾਰਨ ਵੇਂਈ ਕੰਢੇ ਵੱਸਦੇ ਗ਼ੀਰੀਬ ਪਰਿਵਾਰਾਂ ਦੀਆਂ ਝੁੱਗੀਆਂ ਕਈ-ਕਈ ਫੁੱਟ ਪਾਣੀ ਵਿਚ ਡੁੱਬ ਗਈਆਂ ਹਨ। ਲੋਕ ਆਪਣਾ ਘਰੇਲੂ ਸਾਮਾਨ ਛੱਡ ਕੇ ਖੁੱਲ੍ਹੇ ਅਸਮਾਨ ਹੇਠ ਰਹਿਣ ਲਈ ਮਜਬੂਰ ਹਨ। ਬੇਘਰ ਲੋਕਾਂ ਦੀ ਦੁੱਖ਼ਭਰੀ ਹਾਲਤ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਸਮੇਤ ਗ਼ਰੀਬ ਪਰਿਵਾਰਾਂ ਕੋਲ ਨਾ ਰਹਿਣ ਲਈ ਥਾਂ ਹੈ, ਨਾ ਖਾਣ–ਪੀਣ ਦਾ ਇੰਤਜ਼ਾਮ। ਉਕਤ ਲੋਕ ਆਪਣੇ ਬੱਚਿਆਂ ਨੂੰ ਲੈ ਸੁਰੱਖਿਅਤ ਥਾਂ ਦੀ ਖੋਜ ਕਰਦੇ ਦਿੱਸ ਰਹੇ ਸਨ। ਬਜ਼ੁਰਗ ਬੀਮਾਰੀਆਂ ਨਾਲ ਪੀੜਤ ਹਨ ਅਤੇ ਕੋਈ ਮੈਡੀਕਲ ਸਹੂਲਤ ਵੀ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਲੱਗੀ ਛੁੱਟੀਆਂ ਦੀ ਝੜੀ! ਜਾਣੋ ਸਤੰਬਰ ਮਹੀਨੇ 'ਚ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ

ਕਿਸਾਨਾਂ ਨੂੰ ਭਾਰੀ ਨੁਕਸਾਨ
ਚਿੱਟੀ ਵੇਂਈ ਨਾਲ ਲੱਗਦੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਕਈ ਏਕੜਾਂ ਫ਼ਸਲਾਂ ਪਾਣੀ ਹੇਠ ਆ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਪਰ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਅਜੇ ਤੱਕ ਕੋਈ ਸਰਵੇਖਣ ਨਹੀਂ ਹੋਇਆ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਨਕੋਦਰ ਅਤੇ ਜਲੰਧਰ ਪ੍ਰਸ਼ਾਸਨ ਇਸ ਸੰਕਟ ‘ਤੇ ਪੂਰੀ ਤਰ੍ਹਾਂ ਬੇਖ਼ਬਰ ਨਜ਼ਰ ਆ ਰਿਹਾ ਹੈ। ਕੋਈ ਰਾਹਤ ਕੈਂਪ ਨਹੀਂ ਲਗਾਇਆ ਗਿਆ, ਨਾ ਹੀ ਲੋਕਾਂ ਦੀ ਸਹਾਇਤਾ ਲਈ ਕੋਈ ਟੀਮ ਮੌਕੇ ‘ਤੇ ਪਹੁੰਚੀ ਹੈ। ਉਕਤ ਕਬੀਲੇ ਦੇ ਪ੍ਰਧਾਨ ਸੁਰੇਸ਼ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੋਰਾਨ ਦੱਸਿਆ ਕਿ 120 ਝੁੱਗੀਆਂ ਵਿਚ ਕਰੀਬ 500 ਲੋਕ ਰਹਿੰਦੇ ਹਨ। ਹੜ੍ਹ ਕਾਰਨ ਵੇਂਈ ਕੰਢੇ ਵੱਸਦੇ ਗ਼ਰੀਬ ਪਰਿਵਾਰਾਂ ਦੀਆਂ 50/55 ਝੁੱਗੀਆਂ ਪਾਣੀ ਦੀ ਲਪੇਟ ਵਿੱਚ ਆ ਗਈਆਂ ਹਨ। ਉਨ੍ਹਾਂ ਮੰਗ ਕੀਤੀ ਕਿ ਤੁਰੰਤ ਰਾਹਤ ਕੈਂਪ ਲਗਾ ਕੇ ਖਾਣ–ਪੀਣ, ਦਵਾਈਆਂ , ਸੁੱਕੇ ਰਾਸ਼ਨ ਤੋਂ ਇਲਾਵਾ ਬੱਚਿਆਂ ਲਈ ਦੁੱਧ ਅਤੇ ਤਰਪਾਲ ਦਾ ਪ੍ਰਬੰਧ ਕਰਵਾਇਆ ਜਾਵੇ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ Red Alert ਜਾਰੀ! ਬਿਆਸ ਦਰਿਆ 'ਚ ਵਧਿਆ ਪਾਣੀ, ਲੋਕਾਂ ਨੂੰ ਘਰ ਖਾਲੀ ਕਰਨ ਦੇ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Punjab: ਵਿਆਹ 'ਚ ਕੋਟ-ਪੈਂਟ ਪਾ ਕੇ ਆ ਗਏ ਚੋਰ! ਸ਼ਗਨਾਂ ਵਾਲੇ ਲਿਫ਼ਾਫੇ, ਨਕਦੀ ਤੇ ਸੋਨਾ ਲੈ ਹੋਏ ਫ਼ਰਾਰ
NEXT STORY