ਟਾਂਡਾ ਉੜਮੁੜ (ਪੰਡਿਤ, ਮੋਮੀ) : ਬਿਆਸ ਦਰਿਆ 'ਚੋਂ ਰੇਤ ਦੀ ਨਾਜਾਇਜ਼ ਤਰੀਕੇ ਨਾਲ ਨਿਕਾਸੀ ਕਰਨ ਵਾਲੇ ਟਰੈਕਟਰ ਚਾਲਕ ਖ਼ਿਲਾਫ਼ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਐੱਸ. ਆਈ. ਹਰਿੰਦਰ ਸਿੰਘ ਨੇ ਦੱਸਿਆ ਕਿ ਥਾਣੇਦਾਰ ਸੰਗਤ ਸਿੰਘ ਨੇ ਇਹ ਕਾਰਵਾਈ ਕਰਦਿਆਂ ਤੇਗ ਅਲੀ ਪੁੱਤਰ ਬਿੱਲਾ ਵਾਸੀ ਮੰਡ ਕੁੱਲਾ (ਬੇਗੋਵਾਲ) ਖ਼ਿਲਾਫ਼ ਚੋਰੀ ਤੇ ਮਾਈਨਿੰਗ ਮਿਨਰਲ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਜਦੋਂ ਪੁਲਸ ਟੀਮ ਸਿਨੇਮਾ ਚੌਕ 'ਚ ਗਸ਼ਤ ਦੌਰਾਨ ਮੌਜੂਦ ਸੀ ਤਾਂ ਕਿਸੇ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਉਕਤ ਮੁਲਜ਼ਮ ਆਪਣੇ ਟਰੈਕਟਰ-ਟਰਾਲੀ ਰਾਹੀਂ ਬਿਆਸ ਦਰਿਆ 'ਚੋਂ ਰੇਤ ਦੀ ਨਾਜਾਇਜ਼ ਨਿਕਾਸੀ ਕਰਕੇ ਵੇਚਦਾ ਹੈ ਅਤੇ ਹੁਣ ਵੀ ਰੇਤ ਲੋਡ ਕਰਕੇ ਟਾਂਡਾ ਵੱਲ ਆ ਰਿਹਾ ਹੈ।
ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਵੱਲੋਂ ਮਿਆਣੀ ਮੋੜ ਨੇੜੇ ਨਾਕਾਬੰਦੀ ਕੀਤੀ ਗਈ। ਹਾਲਾਂਕਿ ਇਸ ਦੌਰਾਨ ਪੁਲਸ ਟੀਮ ਨੂੰ ਦੇਖ ਕੇ ਮੁਲਜ਼ਮ ਰੇਤ ਨਾਲ ਭਰੀ ਟਰਾਲੀ-ਟਰੈਕਟਰ ਨੂੰ ਛੱਡ ਕੇ ਫਰਾਰ ਹੋਣ 'ਚ ਸਫਲ ਹੋ ਗਿਆ। ਪੁਲਸ ਟੀਮ ਨੇ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੋਟਾਂ ਦੀ ਗਿਣਤੀ ਕੱਲ੍ਹ, ਪੈਰਾ-ਮਿਲਟਰੀ ਫੋਰਸ ਦੇ 1 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ : DC ਘਣਸ਼ਾਮ ਥੋਰੀ
NEXT STORY