ਬੁਢਲਾਡਾ (ਬਾਂਸਲ) : ਪਿੰਡ ਆਲਮਪੁਰ ਬੋਦਲਾ ਵਿਖੇ ਇਕ ਵਿਅਕਤੀ ਤੋਂ ਪਿੰਡ ਭਾਦੜਾ ਦੇ ਵਾਸੀ ਵੱਲੋਂ ਧੋਖੇ ਨਾਲ ਜ਼ਮੀਨ ਹੜੱਪਣ ਦੇ ਮਾਮਲੇ 'ਚ ਆਲਮਪੁਰ ਬੋਦਲਾ ਦੇ ਵਿਅਕਤੀ ਦੀ ਭੇਤਭਰੇ ਹਾਲਾਤ ’ਚ ਮੌਤ ਹੋਣ ਕਾਰਨ ਪਿੰਡ ਵਾਸੀਆਂ ’ਚ ਭਾਰੀ ਗੁੱਸਾ ਦੇਖਣ ਨੂੰ ਮਿਲਿਆ। ਪਿੰਡ ਵਾਸੀਆਂ ਵੱਲੋਂ ਸਦਰ ਥਾਣੇ ਚ ਪਹੁੰਚ ਕਰ ਕੇ ਕਾਰਵਾਈ ਦੀ ਮੰਗ ਕੀਤੀ ਗਈ, ਜਿੱਥੇ ਪੁਲਸ ਨੇ ਉਪਰੋਕਤ ਮਾਮਲੇ ’ਚ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਭਾਦੜਾ ਦੇ ਦਰਸ਼ਨ ਸਿੰਘ ਵੱਲੋਂ ਆਲਮਪੁਰ ਬੋਦਲਾ ਦੇ ਬਿੰਦਰ ਸਿੰਘ ਤੋਂ 22 ਕਨਾਲਾ ਸਾਢੇ 15 ਮਰਲੇ ਜ਼ਮੀਨ ਆਪਣੇ ਨਾ ਕਰਵਾਉਣ ਤੋਂ ਬਾਅਦ ਬਿੰਦਰ ਸਿੰਘ ਨੂੰ ਸ਼ਾਮ ਸਮੇਂ ਉਸ ਦੇ ਘਰ ਛੱਡ ਆਇਆ। ਇਸ ਤੋਂ ਬਾਅਦ ਬਿੰਦਰ ਸਿੰਘ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵੱਲੋਂ ਡਾਕਟਰੀ ਸਹਾਇਤਾ ਦੀ ਮਦਦ ਕਰਨ ਤੋਂ ਪਹਿਲਾਂ ਭੇਤਭਰੇ ਹਾਲਾਤਾਂ ਵਿਚ ਬਿੰਦਰ ਸਿੰਘ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਸਦਰ ਪੁਲਸ ਦੇ ਮੁਖੀ ਨੇ ਦੱਸਿਆ ਕਿ ਉਕਤ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੀ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਪੰਜਾਬ ਦੀ ਇਸ ਕੇਂਦਰੀ ਜੇਲ੍ਹ ਦਾ ਸਹਾਇਕ ਸੁਪਰੀਡੈਂਟ ਗ੍ਰਿਫ਼ਤਾਰ, ਪੂਰਾ ਮਾਮਲਾ ਕਰੇਗਾ ਹੈਰਾਨ
NEXT STORY