ਬਲਾਚੌਰ/ਪੋਜੇਵਾਲ, (ਕਟਾਰੀਆ/ਕਿਰਨ) ਬਲਾਕ ਸਡ਼ੋਆ ਦੇ ਪਿੰਡ ਚੰਨਿਆਣੀ ਖੁਰਦ ਵਿਖੇ ਚੋਰਾਂ ਵਲੋਂ ਇਕ ਦੁਕਾਨ ਦੀ ਛੱਤ ਪਾਡ਼ ਕੇ ਨਕਦੀ ਤੇ ਸਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਦੁਕਾਨ ਮਾਲਿਕ ਹਰਮੇਸ਼ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਸਮੇਂ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਜਦੋਂ ਉਸ ਨੇ ਸਵੇਰੇ ਆਕੇ ਦੁਕਾਨ ਦਾ ਛੱਟਰ ਖੋਲ ਕੇ ਅੰਦਰ ਦੇਖਿਆ ਤਾਂ ਦੁਕਾਨ ਦਾ ਸਮਾਨ ਖਿਲਰਿਆ ਪਿਆ ਸੀ ਤੇ ਦੁਕਾਨ ਦੀ ਇਕ ਸਾਈਡ ਤੋਂ ਛੱਤ ਪੁੱਟੀ ਹੋਈ ਸੀ ਦੇਖਣ ’ਤੇ ਪਤਾ ਲੱਗਿਆ ਕਿ ਚੋਰ ਦੁਕਾਨ ਦੇ ਗੱਲੇ ਵਿਚੋਂ 3 ਹਜ਼ਾਰ ਦੀ ਨਕਦੀ ਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ ਹਨ। ਪੋਜੇਵਾਲ ਪੁਲਸ ਨੇ ਮੌਕਾ ਦੇਖ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਂ ਨੇ 7 ਸਾਲਾ ਲਡ਼ਕੀ ਨੂੰ ਦਰਿਆ ’ਚ ਸੁੱਟਿਆ, ਫਿਰ ਖੁਦ ਮਾਰੀ ਛਾਲ
NEXT STORY