ਹੁਸ਼ਿਆਰਪੁਰ (ਅਸ਼ਵਨੀ)— ਸਿਟੀ ਪੁਲਸ ਨੇ ਕੇਂਦਰੀ ਜੇਲ ਹੁਸ਼ਿਆਰਪੁਰ 'ਚ ਬੰਦ ਇਕ ਹਵਾਲਾਤੀ ਕੁਲਦੀਪ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿੰਡ ਕਲਿਆਣਪੁਰ ਥਾਣਾ ਟਾਂਡਾ ਦੇ ਕਬਜ਼ੇ 'ਚੋਂ ਮੋਬਾਇਲ ਫੋਨ ਬਰਾਮਦ ਕੀਤਾ ਹੈ। ਜੇਲ ਦੇ ਸਹਾਇਕ ਸੁਪਰਡੈਂਟ ਦੇਸਰਾਜ ਸਿੰਘ ਨੇ ਸਿਟੀ ਪੁਲਸ ਕੋਲ ਕੀਤੀ ਸ਼ਿਕਾਇਤ 'ਚ ਕਿਹਾ ਕਿ ਉਕਤ ਮੋਬਾਇਲ ਬੈਰਕ ਨੰਬਰ-20 ਦੀ ਤਲਾਸ਼ੀ ਦੌਰਾਨ ਫੜਿਆ ਗਿਆ। ਪੁਲਸ ਨੇ ਕੁਲਦੀਪ ਸਿੰਘ ਖਿਲਾਫ ਪ੍ਰੀਜਨ ਐਕਟ ਦੀ ਧਾਰਾ-52 ਤਹਿਤ ਮਾਮਲਾ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਹਰਬੰਸ ਲਾਲ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਾਬਾਲਗ ਲੜਕੀ ਨੂੰ ਅਗਵਾ ਕਰਨ ਦੀ ਸਾਜ਼ਿਸ਼ 'ਚ ਸ਼ਾਮਲ ਔਰਤ ਬਿਹਾਰ 'ਚੋਂ ਕਾਬੂ
NEXT STORY