ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਐਤਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਜਲੰਧਰ, (ਕੁੰਦਨ/ਪੰਕਜ)- ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਅ ਦੇ ਕੰਮਾਂ ਦੇ ਮੱਦੇਨਜ਼ਰ 5 ਅਪ੍ਰੈਲ 2026 ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਬਿਜਲੀ ਦੀ ਸਪਲਾਈ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤਕ ਜਲੰਧਰ ਸ਼ਹਿਰ 'ਚ ਬਿਜਲੀ ਬੰਦ ਰਹੇਗੀ, ਜਿਸ ਕਾਰਨ ਲੋਕਾਂ ਨੂੰ ਗਰਮੀ ਦੇ ਮੌਸਮ ਵਿੱਚ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ- ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000 ਤੋਂ ਵੱਧ ਗੱਡੀਆਂ
ਬਿਜਲੀ ਵਿਭਾਗ ਅਨੁਸਾਰ, ਜਿਨ੍ਹਾਂ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ, ਉਨ੍ਹਾਂ ਵਿੱਚ ਜੇਲ੍ਹ ਕਾਲੋਨੀ, ਆਦਰਸ਼ ਨਗਰ, ਅਲੀ ਮੁਹੱਲਾ, ਲਕਸ਼ਮੀ ਮੰਦਰ ਖੇਤਰ ਅਤੇ ਆਦਰਸ਼ ਨਗਰ ਸਥਿਤ ਸਤਸੰਗ ਘਰ ਵਾਲਾ ਇਲਾਕਾ ਸ਼ਾਮਲ ਹੈ। ਇਸ ਤੋਂ ਇਲਾਵਾ ਇਮਾਮਾਸਟਰ, ਸਬਜ਼ੀ ਮੰਡੀ, ਕੇਂਚੀਆਂ ਬਾਜ਼ਾਰ, ਅਲੀਕੱਲੂ ਮੁਹੱਲਾ, ਅਟਾਰੀ ਬਾਜ਼ਾਰ ਅਤੇ ਚੌਂਕ ਸੂਦਾਂ ਐਕਸਟਰਾ ਵਿੱਚ ਵੀ ਬਿਜਲੀ ਗੁਲ ਰਹੇਗੀ।
ਸਿਰਫ਼ ਮੁੱਖ ਸ਼ਹਿਰ ਹੀ ਨਹੀਂ, ਸਗੋਂ ਬਸਤੀਆਂ ਵਾਲੇ ਖੇਤਰਾਂ ਵਿੱਚ ਵੀ ਬਿਜਲੀ ਸਪਲਾਈ ਠੱਪ ਰਹੇਗੀ। ਜਾਣਕਾਰੀ ਮੁਤਾਬਕ ਬਸਤੀ ਬਾਵਾ ਖੇਲ, ਕਬੀਰ ਵਿਹਾਰ, ਬਸਤੀ ਮਿੱਠੂ, ਸਰਜੀਕਲ ਖੇਤਰ, ਬਾਬਾ ਬੁੱਢਾ ਜੀ ਪੁਲ ਅਤੇ ਪਿੰਕ ਸਿਟੀ ਦੇ ਵਸਨੀਕਾਂ ਨੂੰ ਵੀ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਤੋਂ ਬਿਨਾਂ ਰਹਿਣਾ ਪਵੇਗਾ।
ਇਹ ਵੀ ਪੜ੍ਹੋ- IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ ਗਿਆ ਕਪਤਾਨ
ਫਗਵਾੜਾ, (ਮੁਕੇਸ਼)- ਸਹਾਇਕ ਕਾਰਜਕਾਰੀ ਇੰਜੀਨੀਅਰ ਟੈਕਨੀਕਲ-1 ਸ਼ਹਿਰੀ ਸ/ਡ ਪਾਵਰਕਾਮ ਫਗਵਾੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਅਪ੍ਰੈਲ ਦਿਨ ਐਤਵਾਰ ਨੂੰ ਸਮਾਂ ਸਵੇਰੇ 10.00 ਵਜੇ ਤੋਂ ਲੈ ਕੇ ਦੁਪਿਹਰ 03.00 ਵਜੇ ਤੱਕ 66 ਕੇਵੀ ਸ/ਸ ਜੀ.ਟੀ ਰੋਡ ਤੋਂ ਚਲਦੇ 11 ਕੇਵੀ ਇੰਡਸਟਰੀ ਫੀਡਰ ਦੀ ਜਰੂਰੀ ਮੁਰੰਮਤ ਕਾਰਣ ਇੰਡਸਟਰੀ ਏਰੀਆ, ਲੇਬਰ ਕਲੋਨੀ ਅਤੇ ਸਵੇਰੇ 10:00 ਵਜੇ ਤੋਂ ਲੈ ਕੇ ਦੁਪਿਹਰ 01:00 ਵਜੇ ਤੱਕ ਜੀ.ਟੀ. ਰੋਡ ਫੀਡਰ ਦੀ ਜਰੂਰੀ ਮੁਰੰਮਤ ਕਾਰਣ ਮਾਡਲ ਟਾਊਨ, ਗੁਰੂ ਨਾਨਕ ਪੁਰਾ, ਪ੍ਰੇਮ ਨਗਰ, ਨੈਹਰੂ ਨਗਰ, ਰੇਲਵੇ ਰੋਡ, ਖੇੜਾ ਰੋਡ, ਕਿਸ਼ਨਪੁਰਾ ਤੇ ਸਮਾਂ ਦੁਪਿਹਰ 01:00 ਵਜੇ ਤੋਂ ਲੈ ਕੇ ਸ਼ਾਮ 04:00 ਵਜੇ ਤੱਕ ਵੀ.ਆਈ.ਪੀ. ਫੀਡਰ ਦੀ ਜਰੂਰੀ ਮੁਰੰਮਤ ਕਾਰਣ ਅਰਬਨ ਅਸਟੇਟ, ਚਾਚੋਕੀ, ਭੁਪਿੰਦਰਾ ਅਸਟੇਟ, ਸੀ.ਆਰ.ਪੀ. ਕਲੋਨੀ, ਐਲ.ਆਈ.ਜੀ. ਕਲੋਨੀ, ਐਮ.ਆਈ.ਜੀ. ਕਲੋਨੀ, ਏਕਤਾ ਇਨਕਲੇਵ, ਸ਼ਾਲੀਮਾਰ ਗਾਰਡਨ, ਆਦਿ ਇਲਾਕਿਆਂ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ।
ਇਹ ਵੀ ਪੜ੍ਹੋ- ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ
ਪੁਲਸ ਨੇ ਲੜਾਈ ਦੇ ਕੇਸ 'ਚ 4 ਵਿਅਕਤੀਆਂ ਖਿਲਾਫ਼ ਕੀਤਾ ਪਰਚਾ ਦਰਜ
NEXT STORY