ਫਗਵਾੜਾ (ਮੁਕੇਸ਼)-ਠਾ-ਠਾ, ਠਮ-ਠਮ, ਦੀਵਾਲੀ ਦੌਰਾਨ ਅਜਿਹੀਆਂ ਆਵਾਜ਼ਾਂ ਅਕਸਰ ਸੁਣੀਆਂ ਜਾਂਦੀਆਂ ਹਨ। ਹਾਲਾਂਕਿ ਇਨ੍ਹਾਂ ਦਿਨਾਂ ’ਚ ਸ਼ਹਿਰ ਦੇ ਵਿਅਸਤ ਖੇਤਰਾਂ ’ਤੇ ਪਾਸ਼ ਕਾਲੋਨੀਆਂ ’ਚ ਅਜਿਹੀਆਂ ਆਵਾਜ਼ਾਂ ਰੋਜ਼ਾਨਾ ਸੁਣੀਆਂ ਜਾ ਰਹੀਆਂ ਹਨ। ਇਹ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁਲ ਸੱਚ ਹੈ।
ਰਿਪੋਰਟਾਂ ਅਨੁਸਾਰ ਟ੍ਰੈਫਿਕ ਪੁਲਸ ਇਨ੍ਹਾਂ ਦਿਨਾਂ ’ਚ ਟ੍ਰੈਫਿਕ ਕਾਨੂੰਨਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕਰ ਰਹੀ ਹੈ। ਫਿਰ ਵੀ ਸ਼ਹਿਰ ਦੇ ਸ਼ਰਾਰਤੀ ਨੌਜਵਾਨ ਆਪਣੇ ਨਿੱਜੀ ਮੋਟਰਸਾਈਕਲਾਂ ’ਤੇ ਸਕੂਟਰਾਂ ’ਤੇ ਉੱਚੀ, ਠਾ-ਠਾ, ਠਮ-ਠਮ, ਹਾਰਨ ਲਗਾ ਕੇ ਸ਼ਹਿਰ ਵਾਸੀਆਂ ਨੂੰ ਪਰੇਸ਼ਾਨ ਕਰ ਰਹੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ ਫਿਰ ਬਦਲੇਗਾ ਮੌਸਮ! 5 ਤਾਰੀਖ਼ ਤੱਕ ਹੋਈ ਵੱਡੀ ਭਵਿੱਖਬਾਣੀ, ਜਾਣੋ ਕਦੋ ਪਵੇਗਾ ਮੀਂਹ
ਇਸ ਸਬੰਧੀ ਕਰਿਆਣਾ ਯੂਨੀਅਨ ਦੇ ਪ੍ਰਧਾਨ ਸੁਦੇਸ਼ ਕਲੂਚਾ, ਜਨਰਲ ਸਕੱਤਰ ਘਨਸ਼ਿਆਮ ਅਰੋੜਾ, ਕੱਪੜਾ ਵਪਾਰੀ ਪੂਰਨ ਚੰਦ ਗੁਲਾਟੀ ਤੇ ਦੀਪਕ ਅਗਰਵਾਲ ਨੇ ਸਾਂਝੇ ਤੌਰ ’ਤੇ ਕਿਹਾ ਕਿ ਅਜਿਹੇ ਸ਼ਰਾਰਤੀ ਦੋਪਹੀਆ ਵਾਹਨ ਚਾਲਕ ਅਕਸਰ ਸ਼ਹਿਰ ਦੀਆਂ ਪਾਸ਼ ਕਾਲੋਨੀਆਂ, ਸ਼੍ਰੀ ਹਰਗੋਬਿੰਦ ਨਗਰ, ਮਾਡਲ ਟਾਊਨ, ਪ੍ਰੋਫੈਸਰ ਕਾਲੋਨੀ, ਸਕੀਮ 3, ਹੁਸ਼ਿਆਰਪੁਰ ਰੋਡ, ਪਲਾਹੀ ਰੋਡ, ਨਿੰਮਾ ਚੌਕ, ਗਊਸ਼ਾਲਾ ਬਾਜ਼ਾਰ, ਬਾਂਸਾ ਬਾਜ਼ਾਰ, ਬੰਗਾ ਰੋਡ, ਸਿਨੇਮਾ ਰੋਡ 'ਤੇ ਪਟਾਕਿਆਂ ਦੀ ਆਵਾਜ਼ ਨਾਲ ਹਾਰਨ ਵਜਾਉਂਦੇ ਹਨ। ਉਹ ਖਾਸ ਤੌਰ 'ਤੇ ਕੁੜੀਆਂ ’ਤੇ ਔਰਤਾਂ ਦੇ ਨੇੜੇ ਆਉਣ 'ਤੇ ਆਪਣੇ ਹਾਰਨ ਵਜਾਉਂਦੇ ਹਨ, ਜਿਸ ਨਾਲ ਸ਼ੋਰ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ। ਇੰਨਾ ਹੀ ਨਹੀਂ, ਅਜਿਹੀਆਂ ਤੇਜ਼ ਖ਼ਤਰਨਾਕ ਆਵਾਜ਼ਾਂ ਸ਼ਹਿਰ ਦੇ ਮਰੀਜ਼ਾਂ ਲਈ ਘਾਤਕ ਸਾਬਤ ਹੋ ਸਕਦੀਆਂ ਹਨ।
ਸ਼ਹਿਰ ਵਾਸੀਆਂ ਨੇ ਐੱਸ. ਐੱਸ. ਪੀ. ਗੌਰਵ ਤੁਰਾ ਤੋਂ ਮੰਗ ਕੀਤੀ ਹੈ ਕਿ ਸਰਕਾਰ ਪਹਿਲਾਂ ਅਜਿਹੇ ਹਾਰਨ ਵੇਚਣ ਵਾਲੇ ਦੁਕਾਨਦਾਰਾਂ ਨੂੰ ਹੁਕਮ ਜਾਰੀ ਕਰੇ, ਸਿਰਫ਼ ਮੁਨਾਫ਼ੇ ਲਈ ਨਾ ਵੇਚਣ ਤੇ ਇੰਨਾ ਹੀ ਨਹੀਂ, ਸਗੋਂ ਸ਼ਹਿਰ ’ਚ ਅਜਿਹੇ ਸ਼ਰਾਰਤੀ ਨੌਜਵਾਨਾਂ ਵਿਰੁੱਧ ਸਖ਼ਤ ਕਾਰਵਾਈ ਵੀ ਕਰੇ ਤਾਂ ਜੋ ਆਸ਼ਿਸ਼ ਮਿਜ਼ਾਜ ਵਾਲੇ ਮੁੰਡੇ ਆਪਣੇ ਦੋਪਹੀਆ ਵਾਹਨਾਂ 'ਤੇ ਖ਼ਤਰਨਾਕ ਆਵਾਜ਼ਾਂ ਵਾਲੇ ਹਾਰਨ ਨਾ ਲਗਾ ਸਕਣ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਦਰਸ਼ ਨਗਰ ਪਾਰਕ 'ਚ ਸਜੇ ਲਾਈਟਾਂ ਵਾਲੇ ਰਾਵਣ, ਮੇਘਨਾਥ ਤੇ ਕੁੰਭਤਰਨ ਦੇ ਪੁਤਲੇ
NEXT STORY