ਨੂਰਪੁਰ ਬੇਦੀ (ਸ਼ਮਸ਼ੇਰ ਸਿੰਘ ਡੂਮੇਵਾਲ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਕ ਅਹਿਮ ਫ਼ੈਸਲੇ 'ਤੇ ਸੁਣਵਾਈ ਕਰਦਿਆਂ 21 ਮਈ 1991 ਨੂੰ ਪੁਲਸ ਸਟੇਸ਼ਨ ਨੂਰਪੁਰ ਬੇਦੀ ਅਧੀਨ ਪੈਂਦੇ ਪਿੰਡ ਭੈਣੀ ਵਿਖੇ ਬਣਾਏ ਗਏ ਇਕ ਫਰਜ਼ੀ ਪੁਲਸ ਮੁਕਾਬਲੇ ਦੇ ਕੇਸ ਵਿਚ ਅਹਿਮ ਸੁਣਵਾਈ ਕਰਦਿਆਂ ਇਸ ਕੇਸ ਦੀ ਤਫ਼ਤੀਸ਼ ਉਪਰੰਤ ਸੀ. ਬੀ. ਆਈ. ਵੱਲੋਂ ਮੋਹਾਲੀ ਕੋਰਟ ਵਿਚ ਪੇਸ਼ ਕੀਤੀ ਕਲੋਜ਼ਰ ਰਿਪੋਰਟ ਦੇ ਵਿਰੁੱਧ ਇਕ ਅਹਿਮ ਫ਼ੈਸਲਾ ਲੈਂਦਿਆਂ ਜਿੱਥੇ ਉਕਤ ਕਲੋਜ਼ਰ ਰਿਪੋਰਟ ਨੂੰ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ ਉੱਥੇ ਸੀ. ਬੀ. ਆਈ. ਨੂੰ ਹੀ ਇਸ ਦੀ ਪੁਨਰ ਪੜਤਾਲ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ।
ਪੰਜਾਬ ਦੇ ਕਾਲੇ ਦੌਰ ਦੌਰਾਨ ਇਹ ਕਾਂਡ 21 ਮਈ 1991 ਦੀ ਰਾਤ ਨੂੰ ਉਦੋਂ ਵਾਪਰਿਆ ਸੀ ਜਦੋਂ ਪਿੰਡ ਭੈਣੀ ਦੀ ਜੂਹ ਨਾਲ ਵਗਦੇ ਸਤਲੁਜ ਦਰਿਆ ਦੇ ਕੰਢੇ ਇਕ ਫਾਰਮ ਹਾਊਸ ’ਤੇ ਸਥਾਨਕ ਪੁਲਸ ਛੁਪੇ ਸ਼ੱਕੀ ਖਾੜਕੂਆਂ ਦੀ ਤਫ਼ਤੀਸ਼ ਵਿਚ ਗਈ ਸੀ। ਭਾਰੀ ਸਫੈਦਿਆਂ ਦੇ ਦਰਖ਼ਤਾਂ ਵਿਚ ਘਰੇ ਇਸ ਫਾਰਮ ਹਾਊਸ ਦੇ ਮਾਲਕ ਜ਼ਿਲ੍ਹਾ ਸੈਸ਼ਨ ਕੋਰਟ ਫਿਰੋਜ਼ਪੁਰ ਦੇ ਤਤਕਾਲੀ ਐਡੀਸ਼ਨਲ ਐਂਡ ਡਿਸਟ੍ਰਿਕ ਜੱਜ ਕੇ. ਐੱਸ. ਕੌਲਧਰ ਸਨ ,ਜੋ ਖ਼ੁਦ ਫਾਰਮ ਹਾਊਸ ’ਤੇ ਤਾਂ ਨਹੀਂ ਸਨ ਰਹਿੰਦੇ ਪਰ ਉਨ੍ਹਾਂ ਆਪਣੇ ਇਕ ਜਗਦੀਸ਼ ਸਿੰਘ ਨਾਮੀ ਰਿਸ਼ਤੇਦਾਰ ਨੂੰ ਉਕਤ ਫਾਰਮ ਹਾਊਸ ਦੀ ਦੇਖਭਾਲ ਲਈ ਫਾਰਮ ’ਤੇ ਰੱਖਿਆ ਹੋਇਆ ਸੀ ਜੋ ਕਿ ਇਸ ਦੇ ਨਾਲ-ਨਾਲ ਲੋਕ ਨਿਰਮਾਣ ਵਿਭਾਗ ਵਿਚ ਨੌਕਰੀ ਵੀ ਕਰਦਾ ਸੀ।
ਇਹ ਵੀ ਪੜ੍ਹੋ: MLA ਮਨਜਿੰਦਰ ਸਿੰਘ ਲਾਲਪੁਰਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ
ਫਾਰਮ ਹਾਊਸ ਵਿਚ ਹੀ ਬਣੇ ਇਕ ਛੋਟੇ ਜਿਹੇ ਕਮਰੇ ਵਿਚ ਜਗਦੀਸ਼ ਸਿੰਘ ਆਪਣੀ 65 ਸਾਲਾ ਮਾਤਾ ਸੁਰਜੀਤ ਕੌਰ ਅਤੇ 35 ਸਾਲਾ ਪਤਨੀ ਬਲਜਿੰਦਰ ਕੌਰ , ਤਿੰਨ ਕੁ ਸਾਲਾਂ ਦੀ ਧੀ ਅਤੇ ਇਕ ਕੁਝ ਕੁ ਮਹੀਨਿਆਂ ਦੇ ਨਵਜੰਮੇ ਬੱਚੇ ਸਣੇ ਰਹਿ ਰਿਹਾ ਸੀ। ਉਸ ਰਾਤ ਪੁਲਸ ਨੂੰ ਉਕਤ ਫਾਰਮ ਹਾਊਸ ’ਤੇ ਦਹਿਸ਼ਤਗਰਦਾਂ ਦੇ ਛੁਪੇ ਹੋਣ ਦਾ ਸ਼ੱਕ ਸੀ। ਜਿਸ ਦੇ ਮੱਦੇਨਜ਼ਰ ਪੁਲਸ ਸਟੇਸ਼ਨ ਨੂਰਪੁਰਬੇਦੀ ਦੇ ਤਤਕਾਲੀ ਇੰਸਪੈਕਟਰ ਪ੍ਰੀਤਮ ਸਿੰਘ , ਸਬ ਇੰਸਪੈਕਟਰ ਬਲਵੰਤ ਸਿੰਘ ,ਹੌਲਦਾਰ ਯਸ਼ਪਾਲ ਆਦਿ ਸਣੇ ਆਪਣੇ ਸਾਥੀਆਂ ਸਮੇਤ ਉਪਰੋਕਤ ਥਾਂ ’ਤੇ ਪਹੁੰਚੇ ਅਤੇ ਪੈਦਲ ਹਾਲਤ ਵਿਚ ਜਾਂਦਿਆਂ ਜਿਉਂ ਹੀ ਸੰਘਣੇ ਸਫੈਦਿਆਂ ਦੇ ਦਰਖ਼ਤਾਂ ਵੱਲ ਬੈਟਰੀ ਚਲਾਈ ਤਾਂ ਉਕਤ ਫਾਰਮ ਹਾਊਸ ਦੀ ਛੱਤ ’ਤੇ ਬੈਠੇ ਬੰਦਿਆਂ ਨੇ ਏ. ਕੇ. ਸੰਤਾਲੀ ਦਾ ਬਰਸਟ ਉਨ੍ਹਾਂ ’ਤੇ ਖੋਲ੍ਹ ਦਿੱਤਾ ਜਿਸ ਦੌਰਾਨ ਹੌਲਦਾਰ ਯਸ਼ਪਾਲ ਹਲਾਕ ਹੋ ਗਏ ਜਦ ਕਿ ਇੰਸਪੈਕਟਰ ਪ੍ਰੀਤਮ ਸਿੰਘ ਗੰਭੀਰ ਫੱਟੜ ਹੋ ਗਏ।
ਇਸ ਘਟਨਾ ਕਰਮ ਤੋਂ ਬਾਅਦ ਵੱਡੀ ਗਿਣਤੀ ’ਚ ਪਹੁੰਚੀ ਪੁਲਸ ਅਤੇ ਕੇਂਦਰੀ ਸੁਰੱਖਿਆ ਬਲਾਂ ਨੇ ਉਕਤ ਫਾਰਮ ਹਾਊਸ ਨੂੰ ਪੂਰੀ ਤਰ੍ਹਾਂ ਘੇਰ ਲਿਆ ਅਤੇ ਉਸ ਵਿਚ ਮੌਜੂਦ ਜਗਦੀਸ਼ ਸਿੰਘ ਅਤੇ ਉਸਦੇ ਸਮੁੱਚੇ ਪਰਿਵਾਰ ਨੂੰ ਮਾਰ ਕੇ ਘਰ ਨੂੰ ਬੁਰੀ ਤਰ੍ਹਾਂ ਅੱਗ ਦੀਆਂ ਲਾਟਾਂ ਦੇ ਸਪੁਰਦ ਕਰ ਦਿੱਤਾ। ਕੁਝ ਲੋਕਾਂ ਦਾ ਦੋਸ਼ ਇਹ ਵੀ ਹੈ ਕਿ ਉਨ੍ਹਾਂ ਨੂੰ ਜਿਉਂਦੇ ਜੀਅ ਅੱਗ ’ਚ ਸਾੜਿਆ ਗਿਆ ਗਿਆ ਸੀ ਜਦ ਕਿ ਬਹੁਤੇ ਲੋਕ ਉਨ੍ਹਾਂ ਨੂੰ ਪਹਿਲਾਂ ਗੋਲ਼ੀਆਂ ਮਾਰ ਕੇ ਮਾਰਨ ਤੇ ਪਿੱਛੋਂ ਸਬੂਤ ਨਸ਼ਟ ਕਰਨ ਦੀ ਨੀਅਤ ਨਾਲ ਅੱਗ ’ਚ ਸੜਨ ਦੀ ਗੱਲ ਵੀ ਕਹਿ ਰਹੇ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀ ਸਾਵਧਾਨ! ਰੈੱਡ ਲਾਈਟ ਜੰਪ, ਜ਼ੈਬਰਾ ਕਰਾਸਿੰਗ ਤੇ ਰਾਂਗ ਸਾਈਡ ਐਂਟਰੀ ’ਤੇ ਈ-ਚਲਾਨ ਦਾ ਫੋਕਸ
ਇਹ ਵੀ ਕਿਹਾ ਜਾਂਦਾ ਹੈ ਕਿ ਛੱਤ ’ਤੇ ਬੈਠੇ ਦਹਿਸ਼ਤਗਰਦ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ’ਤੇ ਨੱਸਣ ’ਚ ਸਫ਼ਲ ਹੋ ਗਏ ਸਨ,ਜਦਕਿ ਫਾਰਮ ਹਾਊਸ ’ਤੇ ਮਰਨ ਵਾਲੇ ਲੋਕਾਂ ਨੂੰ ਪੁਲਸ ਨੇ ਜਾਣ ਬੁੱਝ ਕੇ ਆਪਣੇ ਗੁੱਸੇ ਦਾ ਸ਼ਿਕਾਰ ਬਣਾਇਆ ਸੀ। ਹਾਲਾਂਕਿ ਇਸ ਕੇਸ ਕਰਤਾ ਅਤੇ ਜਗਦੀਸ਼ ਸਿੰਘ ਦੇ ਪਰਮਜੀਤ ਸਿੰਘ ਉਰਫ ਪੰਮਾ ਨੇ ਆਪਣੀ ਸ਼ਿਕਾਇਤ ਵਿਚ ਇਨ੍ਹਾਂ ਪੰਜਾਂ ਜਣਿਆਂ ਨੂੰ ਹਿਰਾਸਤ ਵਿਚ ਲੈ ਕੇ ਅਣਮਨੁੱਖੀ ਤਸ਼ੱਦਦ ਢਾਉਣ ਅਤੇ ਫਿਰ ਝੂਠਾ ਪੁਲਸ ਨੂੰ ਮੁਕਾਬਲਾ ਬਣਾ ਕੇ ਲਾਸ਼ਾਂ ਅਣਪਛਾਤੀਆਂ ਕਹਿ ਕੇ ਸਾੜ ਦੇਣ ਦੀ ਗੱਲ ਵੀ ਕਹੀ ਹੈ।
ਇਸੇ ਮਾਮਲੇ ਨੂੰ ਲੈ ਕੇ ਇਹ ਕੇਸ ਪੜਤਾਲ ਹਿੱਤ ਫਾਰਮ ਹਾਊਸ ਦੇ ਮਾਲਕ ਜੱਜ ਕੇ. ਐੱਸ. ਕੌਲਧਰ ਦੇ ਯਤਨਾਂ ਤਹਿਤ ਇਸ ਦੀ ਪੜਤਾਲ ਕਰਾਉਣ ਲਈ ਇਕ ਪਟੀਸ਼ਨ ਦਸੰਬਰ 1991 ’ਚ ਦਾਇਰ ਕੀਤੀ ਸੀ, ਜਿਸ ਤਹਿਤ ਇਸ ਦੀ ਪੜਤਾਲ ਲੰਮੇ ਅਰਸੇ ਤੋਂ ਸੀ. ਬੀ. ਆਈ. ਦੇ ਕੋਲ ਸੀ। ਇਸ ਕੇਂਦਰੀ ਜਾਂਚ ਏਜੰਸੀ ਨੇ ਸਮੇਂ-ਸਮੇਂ ਇਸ ਖੇਤਰ ਦੇ ਕੇਸ ਨਾਲ ਸਬੰਧਿਤ ਚਸ਼ਮਦੀਦ ਗਵਾਹਾਂ ਤੇ ਜ਼ਿੰਮੇਵਾਰ ਲੋਕਾਂ ਦੇ ਬਿਆਨ ਵੀ ਕਲਮਬੱਧ ਕੀਤੇ।
ਇਹ ਵੀ ਪੜ੍ਹੋ: ਜਲੰਧਰ ਦੇ ਇਸ ਮਸ਼ਹੂਰ ਕਾਲਜ ਨੇੜਿਓਂ ਨਿਕਲੇ 12 ਜ਼ਹਿਰੀਲੇ ਸੱਪ, ਵੇਖ ਉੱਡੇ ਲੋਕਾਂ ਦੇ ਹੋਸ਼
ਆਪਣੀ ਰਿਪੋਰਟ ਦਾ ਪਹਿਲਾ ਹਿੱਸਾ 1991 ਦੂਜਾ 2003 ਅਤੇ ਚੌਥਾ ਹਿੱਸਾ 2011 ਵਿਚ ਸੀ.ਬੀ.ਆਈ. ਦੀ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਸੀ. ਬੀ. ਆਈ. ਵੱਲੋਂ ਸਤੰਬਰ 2020 ਵਿਚ ਇਸ ਤਫ਼ਤੀਸ਼ ਵਿਚ ਲੋੜੀਦੀਆਂ ਸੋਧਾਂ ਕਰਨ ਲਈ ਵੀ ਕਿਹਾ ਪਰ ਅੰਤ ਵਿਚ ਸੀ. ਬੀ. ਆਈ. ਵੱਲੋਂ ਕਲੋਜ਼ਰ ਰਿਪੋਰਟ ਪੇਸ਼ ਕਰ ਦਿੱਤੀ ਜਿਸ ਦੇ ਵਿਰੋਧ ਵਿਚ ਮ੍ਰਿਤਕ ਜਗਦੀਸ਼ ਸਿੰਘ ਦੇ ਪਰਿਵਾਰ ਅਤੇ ਭਰਾ ਪਰਮਜੀਤ ਸਿੰਘ ਪੰਮਾ ਵੱਲੋਂ ਜੂਨ 23 ’ਚ ਕਲੋਜ਼ਰ ਰਿਪੋਰਟ ਨੂੰ ਚੁਣੌਤੀ ਦਿੰਦਿਆਂ ਇਕ ਰਿਵੀਜ਼ਲ ਪਟੀਸ਼ਨ ਹਾਈਕੋਰਟ ਵਿਚ ਦਾਇਰ ਕੀਤੀ ਗਈ, ਜਿਸ ਵਿਚ ਕੇਸ ਰੀ ਓਪਨ ਕਰਨ ਦੀ ਅਪੀਲ ਕੀਤੀ ਗਈ। ਇਸ ’ਤੇ ਹੁਕਮ ਸੁਣਾਉਂਦਿਆਂ ਪੰਜਾਬ ਐਂਡ ਹਰਿਆਣਾ ਹਾਈਕੋਰਟ ਵੱਲੋਂ ਤਾਜ਼ਾ ਹੁਕਮ ਸੁਣਾਦਿਆਂ ਸੀ. ਬੀ. ਆਈ. ਦੀ ਕਲੋਜ਼ਰ ਰਿਪੋਰਟ ਰੱਦ ਕਰਦਿਆਂ ਸੀ. ਬੀ. ਆਈ. ਦੀ ਮੋਹਾਲੀ ਸਥਿਤ ਅਦਾਲਤ ਨੂੰ ਮੁੜ ਕੇਸ ਚਲਾਉਣ ਦੇ ਹੁਕਮ ਜਾਰੀ ਕੀਤੇ ਗਏ। ਇਸ ਤਹਿਤ ਇਹ ਕੇਸ ਮੁੜ ਟਰਾਈਲ ’ਤੇ ਲੱਗ ਗਿਆ ਹੈ ਅਤੇ ਤਤਕਾਲੀ ਪੁਲਸ ਅਧਿਕਾਰੀਆਂ ਨੂੰ ਇਕ ਨਵੰਬਰ 2025 ਨੂੰ ਪੇਸ਼ ਹੋਣ ਦੇ ਹੁਕਮ ਸੀ. ਬੀ. ਆਈ. ਦੀ ਮੋਹਾਲੀ ਸਥਿਤ ਕੋਰਟ ਵੱਲੋਂ ਜਾਰੀ ਕੀਤੇ ਹਨ।
ਇਹ ਵੀ ਪੜ੍ਹੋ: ਰਜਿਸਟਰੀਆਂ ਵਾਲੇ ਦੇਣ ਧਿਆਨ, ਪੰਜਾਬ 'ਚ ਵੱਡਾ ਫੇਰਬਦਲ! 29 ਅਧਿਕਾਰੀਆਂ ਦੇ ਤਬਾਦਲੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਠਿੰਡਾ 'ਚ ਔਰਤ ਦੀਆਂ ਵਾਲੀਆਂ ਖੋਹਣ ਵਾਲਾ ਡਿਲੀਵਰੀ ਬੁਆਏ ਗ੍ਰਿਫ਼ਤਾਰ, CCTV 'ਚ ਕੈਦ ਹੋਈ ਘਟਨਾ
NEXT STORY