ਜਲੰਧਰ (ਰਾਹੁਲ)— ਚੀਨ ਤੋਂ ਸ਼ੁਰੂ ਹੋਏ ਦੁਨੀਆ ਭਰ 'ਚ ਭਿਆਨਕ ਮਹਾਮਾਰੀ ਦੇ ਰੂਪ 'ਚ ਫੈਲ ਰਹੇ ਕੋਰੋਨਾ ਵਾਇਰਸ ਦਾ ਅਸਰ ਜਲੰਧਰ 'ਚ ਹੀ ਨਜ਼ਰ ਆਉਣ ਲੱਗਾ ਹੈ। ਸਕੂਲ, ਕਾਲਜ ਅਤੇ ਹੋਰ ਭੀੜ ਵਾਲੇ ਇਲਾਕਿਆਂ ਨੂੰ ਬੰਦ ਕਰਨ ਦੇ ਨਿਰਦੇਸ਼ ਤਾਂ ਪੰਜਾਬ ਸਰਕਾਰ ਵੱਲੋਂ ਜਾਰੀ ਕਰ ਦਿੱਤੇ ਗਏ ਸਨ। ਖੇਡ ਨਗਰੀ ਦੇ ਰੂਪ 'ਚ ਪਛਾਣ ਰੱਖਣ ਵਾਲੇ ਜਲੰਧਰ 'ਚ ਇਸ ਵਾਇਰਸ ਨੂੰ ਧਿਆਨ 'ਚ ਰੱਖਦਿਆਂ ਪੀ. ਏ. ਪੀ. ਦਾ ਮਸ਼ਹੂਰ ਗੋਲਫ ਕਲੱਬ ਅਤੇ ਗੋਲਫ ਰੇਂਜ 31 ਮਾਰਚ ਤੱਕ ਬੰਦ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਏਜ਼ਾਦਾ ਹੰਸਰਾਜ ਸਟੇਡੀਅਮ ਦੇ ਟੇਬਲ ਟੈਨਿਸ ਅਤੇ ਬੈਡਮਿੰਟਨ ਹਾਲ ਨੂੰ ਵੀ ਕੋਰੋਨਾ ਦੇ ਪ੍ਰਭਾਵ ਤੋਂ ਮੁਕਤ ਰੱਖਣ ਦੀ ਸੋਚ ਨਾਲ 31 ਮਾਰਚ ਤੱਕ ਬੰਦ ਕਰਨ ਸਬੰਧੀ ਨਿਰਦੇਸ਼ ਸਬੰਧਤ ਖੇਡ ਐਸੋਸੀਏਸ਼ਨਾਂ ਵੱਲੋਂ ਜਾਰੀ ਕੀਤੇ ਗਏ ਹਨ।
ਨਗਰ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਨੂੰ ਹਾਈ ਕੋਰਟ 'ਚ ਪਾਰਟੀ ਬਣਾਇਆ
NEXT STORY