ਜਲੰਧਰ (ਰੱਤਾ)–ਕੋਰੋਨਾ ਇਕ ਵਾਰ ਫਿਰ ਖਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਜਿੱਥੇ ਤੇਜ਼ੀ ਨਾਲ ਵਧ ਰਹੀ ਹੈ, ਉਥੇ ਮੌਤਾਂ ਦਾ ਅੰਕੜਾ ਵੀ ਸਥਿਰ ਨਹੀਂ ਹੋ ਰਿਹਾ। ਬੁੱਧਵਾਰ ਨੂੰ ਜਿੱਥੇ 7 ਹੋਰ ਇਲਾਜ ਅਧੀਨ ਮਰੀਜ਼ਾਂ ਨੇ ਦਮ ਤੋੜ ਦਿੱਤਾ, ਉਥੇ ਹੀ 276 ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ ਬੁੱਧਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁਲ 326 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 50 ਲੋਕ ਦੂਜੇ ਜ਼ਿਲ੍ਹਿਆਂ ਜਾਂ ਸੂਬਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 276 ਮਰੀਜ਼ਾਂ ਵਿਚ 3 ਦਿਨ ਦੀ ਬੱਚੀ, ਇਕ ਡਾਕਟਰ, ਡਿਫੈਂਸ ਕਾਲੋਨੀ ਸਥਿਤ ਇਕ ਪ੍ਰਸਿੱਧ ਬੁਆਏਜ਼ ਸਕੂਲ ਦੀ ਸਟਾਫ ਮੈਂਬਰ, ਰਾਮਾ ਮੰਡੀ ਦੇ ਇਕ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ।
ਬਾਕੀ ਦੇ ਮਰੀਜ਼ਾਂ ਵਿਚੋਂ ਕੁਝ ਮਾਡਲ ਟਾਊਨ, ਅਰਬਨ ਅਸਟੇਟ, ਨਿਊ ਜਵਾਹਰ ਨਗਰ, ਲਾਜਪਤ ਨਗਰ, ਨਿਊ ਵਿਜੇ ਨਗਰ, ਸੈਂਟਰਲ ਟਾਊਨ, ਗੁਰੂ ਅਮਰਦਾਸ ਨਗਰ, ਦਾਦਾ ਕਾਲੋਨੀ, ਓਲਡ ਜਵਾਹਰ ਨਗਰ, ਬਸਤੀ ਸ਼ੇਖ, ਗੋਪਾਲ ਨਗਰ, ਚੀਮਾ ਨਗਰ, ਗੁਰੂ ਤੇਗ ਬਹਾਦਰ ਨਗਰ, ਦੂਰਦਰਸ਼ਨ ਐਨਕਲੇਵ, ਸੂਰਿਆ ਐਨਕਲੇਵ, ਗੁਲਾਬ ਦੇਵੀ ਰੋਡ, ਕਮਲ ਵਿਹਾਰ, ਸੰਜੇ ਗਾਂਧੀ ਨਗਰ, ਜਨਤਾ ਕਾਲੋਨੀ, ਨਿਜਾਤਮ ਨਗਰ, ਸੁਭਾਸ਼ ਨਗਰ, ਟਾਂਡਾ ਰੋਡ, ਦਿਲਬਾਗ ਨਗਰ, ਬੂਟਾ ਮੰਡੀ, ਅਸ਼ੋਕ ਨਗਰ, ਗੋਲਡਨ ਐਵੇਨਿਊ, ਨਿਊ ਦਸਮੇਸ਼ ਨਗਰ, ਵਿਕਾਸਪੁਰੀ ਸਮੇਤ ਜ਼ਿਲੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਦੇ ਰਹਿਣ ਵਾਲੇ ਹਨ।
ਇਹ ਵੀ ਪੜ੍ਹੋ : ਜਲੰਧਰ: ਨਾਈਟ ਕਰਫ਼ਿਊ ਦੌਰਾਨ ਰੋਕਣ ’ਤੇ ਨੌਜਵਾਨਾਂ ਨੇ SHO ਦਾ ਚਾੜ੍ਹਿਆ ਕੁਟਾਪਾ, AK-47 ਖੋਹਣ ਦੀ ਕੀਤੀ ਕੋਸ਼ਿਸ਼
1001 ’ਤੇ ਇਸ ਤਰ੍ਹਾਂ ਪਹੁੰਚਿਆ ਕੋਰੋਨਾ ਨਾਲ ਮਰਨ ਵਾਲਿਆਂ ਦਾ ਅੰਕੜਾ
8 ਅਪ੍ਰੈਲ 2020 ਤੋਂ 14 ਅਗਸਤ (129 ਦਿਨ) 100 ਮੌਤਾਂ
15 ਅਗਸਤ ਤੋਂ 4 ਸਤੰਬਰ (21 ਦਿਨ) 100 ਮੌਤਾਂ
5 ਸਤੰਬਰ ਤੋਂ 18 ਸਤੰਬਰ (14 ਦਿਨ) 100 ਮੌਤਾਂ
19 ਸਤੰਬਰ ਤੋਂ 3 ਅਕਤੂਬਰ (15 ਦਿਨ) 100 ਮੌਤਾਂ
4 ਅਕਤੂਬਰ ਤੋਂ 15 ਨਵੰਬਰ (43 ਦਿਨ) 100 ਮੌਤਾਂ
16 ਨਵੰਬਰ ਤੋਂ 12 ਦਸੰਬਰ (27 ਦਿਨ) 100 ਮੌਤਾਂ
13 ਦਸੰਬਰ ਤੋਂ 24 ਫਰਵਰੀ 2021 (74 ਦਿਨ) 100 ਮੌਤਾਂ
25 ਫਰਵਰੀ ਤੋਂ 19 ਮਾਰਚ (23 ਦਿਨ) 98 ਮੌਤਾਂ
20 ਮਾਰਚ ਤੋਂ 29 ਮਾਰਚ (10 ਦਿਨ) 99 ਮੌਤਾਂ
30 ਮਾਰਚ ਤੋਂ 14 ਅਪ੍ਰੈਲ (16 ਦਿਨ) 104 ਮੌਤਾਂ
ਇਨ੍ਹਾਂ ਨੇ ਤੋੜਿਆ ਦਮ
* 55 ਸਾਲਾ ਦਵਿੰਦਰ ਕੁਮਾਰ
* 69 ਸਾਲਾ ਹਰਪਿੰਦਰ ਸਿੰਘ
* 72 ਸਾਲਾ ਗਿਆਨ ਕੌਰ
* 75 ਸਾਲਾ ਨਿਰਮਲ ਕੌਰ
* 83 ਸਾਲਾ ਸੁਰਜੀਤ ਸਿੰਘ
* 84 ਸਾਲਾ ਪਨਸੁੱਖ ਮਸੀਹ
* 90 ਸਾਲਾ ਖਜ਼ਾਨ ਚੰਦ
ਇਹ ਵੀ ਪੜ੍ਹੋ : ਪਿਆਰ ਦਾ ਖ਼ੌਫ਼ਨਾਕ ਅੰਤ, ਫਿਲੌਰ ’ਚ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ
4130 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 361 ਨੂੰ ਮਿਲੀ ਛੁੱਟੀ
ਓਧਰ ਸਿਹਤ ਮਹਿਕਮੇ ਨੂੰ ਬੁੱਧਵਾਰ 4130 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 361 ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 5068 ਹੋਰ ਲੋਕਾਂ ਦੇ ਸੈਂਪਲ ਲਏ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁਲ ਸੈਂਪਲ-827619
ਨੈਗੇਟਿਵ ਆਏ-748635
ਪਾਜ਼ੇਟਿਵ ਆਏ-35027
ਡਿਸਚਾਰਜ ਹੋਏ ਮਰੀਜ਼-31009
ਮੌਤਾਂ ਹੋਈਆਂ-1001
ਐਕਟਿਵ ਕੇਸ-3017
ਕੋਰੋਨਾ ਵੈਕਸੀਨੇਸ਼ਨ : 9846 ਲੋਕਾਂ ਨੇ ਲੁਆਇਆ ਟੀਕਾ
ਕੋਰੋਨਾ ’ਤੇ ਕਾਬੂ ਪਾਉਣ ਲਈ ਜਾਰੀ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਤਹਿਤ ਬੁੱਧਵਾਰ ਨੂੰ ਜ਼ਿਲੇ ਦੇ ਵੱਖ-ਵੱਖ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਅਤੇ ਮੋਬਾਇਲ ਵੈਨਜ਼ ਦੁਆਰਾ ਕੈਂਪ ਲਗਾ ਕੇ 9846 ਲੋਕਾਂ ਨੂੰ ਟੀਕਾ ਲੁਆਇਆ ਗਿਆ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਜਿਨ੍ਹਾਂ 9846 ਲੋਕਾਂ ਨੇ ਵੈਕਸੀਨ ਲੁਆਈ ਹੈ, ਉਨ੍ਹਾਂ ਵਿਚੋਂ 9223 ਨੇ ਪਹਿਲੀ ਅਤੇ 623 ਨੇ ਦੂਜੀ ਡੋਜ਼ ਲੁਆਈ।
ਇਸ ਤਰ੍ਹਾਂ ਪਹੁੰਚੀ 35000 ਤੋਂ ਪਾਰ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ
ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਇਕ ਵਾਰ ਫਿਰ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਜ਼ਿਲ੍ਹੇ ਵਿਚ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ ਤਾਂ ਪਹਿਲੀ ਵਾਰ ਜਿੱਥੇ 126 ਦਿਨਾਂ ਵਿਚ 1000 ਪਾਜ਼ੇਟਿਵ ਮਰੀਜ਼ ਆਏ ਸਨ, ਉਥੇ ਹੀ ਹੁਣ 3 ਦਿਨਾਂ ਵਿਚ 1000 ਤੋਂ ਜ਼ਿਆਦਾ ਨਵੇਂ ਕੇਸ ਮਿਲ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਕ੍ਰਿਪਾ ਕਰ ਕੇ ਚੌਕੰਨੇ ਰਹੋ ਅਤੇ ਸੁਰੱਖਿਅਤ ਰਹੋ।
ਇਹ ਵੀ ਪੜ੍ਹੋ : ਸੌਤਣ ਦੇ ਭਰਾਵਾਂ ਨੇ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਚਾਕੂ ਦੀ ਨੋਕ ’ਤੇ ਵਿਆਹੁਤਾ ਨਾਲ ਮਿਟਾਈ ਹਵਸ ਦੀ ਭੁੱਖ
5 ਮਾਰਚ 2020 ਤੋਂ 8 ਜੁਲਾਈ (126 ਦਿਨ) 1000 ਮਰੀਜ਼
9 ਜੁਲਾਈ ਤੋਂ 26 ਜੁਲਾਈ (18 ਦਿਨ) 1000 ਮਰੀਜ਼
27 ਜੁਲਾਈ ਤੋਂ 9 ਅਗਸਤ (14 ਦਿਨ) 1000 ਮਰੀਜ਼
10 ਅਗਸਤ ਤੋਂ 16 ਅਗਸਤ (7 ਦਿਨ) 1000 ਮਰੀਜ਼
17 ਅਗਸਤ ਤੋਂ 21 ਅਗਸਤ (5 ਦਿਨ) 1000 ਮਰੀਜ਼
22 ਅਗਸਤ ਤੋਂ 28 ਅਗਸਤ (7 ਦਿਨ) 1000 ਮਰੀਜ਼
29 ਅਗਸਤ ਤੋਂ 3 ਸਤੰਬਰ (4 ਦਿਨ) 1000 ਮਰੀਜ਼
4 ਸਤੰਬਰ ਤੋਂ 7 ਸਤੰਬਰ (4 ਦਿਨ) 1000 ਮਰੀਜ਼
8 ਸਤੰਬਰ ਤੋਂ 11 ਸਤੰਬਰ (4 ਦਿਨ) 1000 ਮਰੀਜ਼
12 ਸਤੰਬਰ ਤੋਂ 15 ਸਤੰਬਰ (4 ਦਿਨ) 1000 ਮਰੀਜ਼
16 ਸਤੰਬਰ ਤੋਂ 19 ਸਤੰਬਰ (4 ਦਿਨ) 1000 ਮਰੀਜ਼
20 ਸਤੰਬਰ ਤੋਂ 24 ਸਤੰਬਰ (5 ਦਿਨ) 1000 ਮਰੀਜ਼
25 ਸਤੰਬਰ ਤੋਂ 1 ਅਕਤੂਬਰ (7 ਦਿਨ) 1000 ਮਰੀਜ਼
2 ਅਕਤੂਬਰ ਤੋਂ 11 ਅਕਤੂਬਰ (10 ਦਿਨ) 1000 ਮਰੀਜ਼
12 ਅਕਤੂਬਰ ਤੋਂ 30 ਅਕਤੂਬਰ (19 ਦਿਨ) 1000 ਮਰੀਜ਼
31 ਅਕਤੂਬਰ ਤੋਂ 13 ਨਵੰਬਰ (14 ਦਿਨ) 1000 ਮਰੀਜ਼
14 ਨਵੰਬਰ ਤੋਂ 23 ਨਵੰਬਰ (10 ਦਿਨ) 1000 ਮਰੀਜ਼
24 ਨਵੰਬਰ ਤੋਂ 1 ਦਸੰਬਰ (8 ਦਿਨ) 1000 ਮਰੀਜ਼
2 ਦਸੰਬਰ ਤੋਂ 13 ਦਸੰਬਰ (12 ਦਿਨ) 1000 ਮਰੀਜ਼
14 ਦਸੰਬਰ ਤੋਂ 4 ਜਨਵਰੀ 2021 (21 ਦਿਨ) 1000 ਮਰੀਜ਼
5 ਜਨਵਰੀ ਤੋਂ 15 ਫਰਵਰੀ (42 ਦਿਨ) 1000 ਮਰੀਜ਼
16 ਫਰਵਰੀ ਤੋਂ 4 ਮਾਰਚ (17 ਦਿਨ) 1134 ਮਰੀਜ਼
5 ਮਾਰਚ ਤੋਂ 11 ਮਾਰਚ (7 ਦਿਨ) 1098 ਮਰੀਜ਼
12 ਮਾਰਚ ਤੋਂ 16 ਮਾਰਚ (5 ਦਿਨ) 975 ਮਰੀਜ਼
17 ਮਾਰਚ ਤੋਂ 19 ਮਾਰਚ (3 ਦਿਨ) 984 ਮਰੀਜ਼
20 ਮਾਰਚ ਤੋਂ 22 ਮਾਰਚ (3 ਦਿਨ) 1092 ਮਰੀਜ਼
23 ਮਾਰਚ ਤੋਂ 25 ਮਾਰਚ (3 ਦਿਨ) 1086 ਮਰੀਜ਼
26 ਮਾਰਚ ਤੋਂ 28 ਮਾਰਚ (3 ਦਿਨ) 1333 ਮਰੀਜ਼
29 ਮਾਰਚ ਤੋਂ 31 ਮਾਰਚ (3 ਦਿਨ) 1005 ਮਰੀਜ਼
1 ਅਪ੍ਰੈਲ ਤੋਂ 3 ਅਪ੍ਰੈਲ (3 ਦਿਨ) 1324 ਮਰੀਜ਼
4 ਅਪ੍ਰੈਲ ਤੋਂ 6 ਅਪ੍ਰੈਲ (3 ਦਿਨ) 1064 ਮਰੀਜ਼
7 ਅਪ੍ਰੈਲ ਤੋਂ 9 ਅਪ੍ਰੈਲ (3 ਦਿਨ) 1266 ਮਰੀਜ਼
10 ਅਪ੍ਰੈਲ ਤੋਂ 12 ਅਪ੍ਰੈਲ (3 ਦਿਨ) 999 ਮਰੀਜ਼
13 ਅਤੇ 14 ਅਪ੍ਰੈਲ (2 ਦਿਨ) 667 ਮਰੀਜ਼
ਇਹ ਵੀ ਪੜ੍ਹੋ :ਜਲੰਧਰ: ਹਸਪਤਾਲ ਨੇ ਵੈਂਟੀਲੇਟਰ ਦੇਣ ਤੋਂ ਕੀਤਾ ਇਨਕਾਰ, ਸਾਬਕਾ ਫ਼ੌਜੀ ਨੇ ਤੜਫ਼-ਤੜਫ਼ ਕੇ ਦਹਿਲੀਜ਼ ’ਤੇ ਹੀ ਤੋੜਿਆ ਦਮ
ਹੁਸ਼ਿਆਰਪੁਰ ’ਚ ਮੈਡੀਕਲ ਕਾਲਜ ਦੀ ਜਲਦ ਸ਼ੁਰੂ ਹੋਵੇਗੀ ਉਸਾਰੀ : ਓ. ਪੀ. ਸੋਨੀ
NEXT STORY