ਜਲੰਧਰ (ਵਰੁਣ)- ਭਗਤ ਸਿੰਘ ਕਾਲੋਨੀ ਕੋਲ ਸਰਵਿਸ ਲੇਨ 'ਤੇ ਜਾ ਰਹੀ ਸਵਿਫਟ ਕਾਰ ਅਤੇ ਆਟੋ ਦੀ ਵੀਰਵਾਰ ਰਾਤ ਆਹਮੋ-ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ 'ਚ ਆਟੋ ਚਾਲਕ ਦੇ ਨੱਕ ਦੀ ਹੱਡੀ ਟੁੱਟ ਗਈ, ਜਦਕਿ ਆਟੋ 'ਚ ਬੈਠੀਆਂ ਸਵਾਰੀਆਂ ਦਾ ਬਚਾਅ ਹੋ ਗਿਆ। ਦੋਵੇਂ ਵਾਹਨ ਨੁਕਸਾਨੇ ਗਏ ਹਨ।
ਜਾਣਕਾਰੀ ਅਨੁਸਾਰ ਪਠਾਨਕੋਟ 'ਚ ਨਗਰ ਨਿਗਮ 'ਚ ਕੰਮ ਕਰਦੇ ਰਾਮੇਸ਼ ਕੁਮਾਰ ਪੁੱਤਰ ਗਿਆਨ ਚੰਦ ਆਪਣੀ ਪਤਨੀ ਦੇ ਨਾਲ ਜਲੰਧਰ ਵਿਚ ਆਪਣੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ। ਜਿਉਂ ਹੀ ਉਨ੍ਹਾਂ ਦੀ ਗੱਡੀ ਭਗਤ ਸਿੰਘ ਕਾਲੋਨੀ ਕੋਲ ਸਰਵਿਸ ਲੇਨ 'ਤੇ ਆਈ ਤਾਂ ਸਾਹਮਣੇ ਤੋਂ ਆ ਰਹੇ ਆਟੋ ਵਾਲੇ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ। ਹਾਦਸੇ ਵਿਚ ਰਾਮੇਸ਼ ਅਤੇ ਉਨ੍ਹਾਂ ਦੀ ਪਤਨੀ ਦਾ ਬਚਾਅ ਹੋ ਗਿਆ ਪਰ ਆਟੋ ਚਾਲਕ ਮਨਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਆਨੰਦ ਨਗਰ ਜ਼ਖ਼ਮੀ ਹੋ ਗਿਆ। ਜਿਸ ਸਮੇਂ ਹਾਦਸਾ ਹੋਇਆ ਉਦੋਂ ਆਟੋ ਵਿਚ 2 ਸਵਾਰੀਆਂ ਬੈਠੀਆਂ ਸੀ, ਜਿਨ੍ਹਾਂ ਨੂੰ ਫੋਕਲ ਪੁਆਇੰਟ ਲੈ ਕੇ ਜਾਣਾ ਸੀ। ਦੋਵੇਂ ਸਵਾਰੀਆਂ ਦਾ ਬਚਾਅ ਹੋ ਗਿਆ, ਜਦਕਿ ਜ਼ਖ਼ਮੀ ਹੋਏ ਆਟੋ ਚਾਲਕ ਨੂੰ ਹਸਪਤਾਲ ਪਹੁੰਚਾਇਆ ਗਿਆ । ਥਾਣਾ ਨੰ. 1 ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਸੀ।
ਮੰਦਬੁੱਧੀ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਮਾਰ, ਹੋਈ ਮੌਤ
NEXT STORY