ਨਵੀਂ ਦਿੱਲੀ (ਬਿਊਰੋ) : ਰਾਇਲ ਚੈਲੰਜਰਜ਼ ਬੈਂਗਲੁਰੂ ਅਤੇ ਚੇਨਈ ਸੁਪਰ ਕਿੰਗਜ਼ ਵਿਚਕਾਰ 18 ਮਈ ਨੂੰ ਖੇਡੇ ਗਏ ਮੈਚ 'ਚ ਚੇਨਈ ਸੁਪਰ ਕਿੰਗਜ਼ ਨੂੰ 27 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਚੇਨਈ ਸੁਪਰ ਕਿੰਗਜ਼ ਦੀ 27 ਦੌੜਾਂ ਨਾਲ ਹਾਰ ਨਾਲ ਹੀ IPL 2024 ਸੀਜ਼ਨ 'ਚ ਚੇਨਈ ਸੁਪਰ ਕਿੰਗਜ਼ ਦਾ ਸਫ਼ਰ ਖ਼ਤਮ ਹੋ ਗਿਆ। ਹਾਲਾਂਕਿ ਇਸ ਵਿਚਾਲੇ ਕੁਝ ਅਜਿਹਾ ਹੋਇਆ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ। ਇਸ ਦਿਨ ਚੇਨਈ ਸੁਪਰ ਕਿੰਗਜ਼ ਦੇ ਦਿੱਗਜ ਮਹਿੰਦਰ ਸਿੰਘ ਧੋਨੀ ਦਾ ਕ੍ਰਿਕਟ ਕਰੀਅਰ ਵੀ ਖ਼ਤਮ ਹੋ ਗਿਆ ਹੈ, ਪਰ ਮੈਚ 'ਚ ਹਾਰ ਤੋਂ ਬਾਅਦ ਜਦੋਂ ਕੈਮਰਾ ਧੋਨੀ ਦੀ ਪਤਨੀ ਸਾਕਸ਼ੀ ਧੋਨੀ 'ਤੇ ਜਾਂਦਾ ਹੈ ਤਾਂ ਉਹ ਕੈਮਰੇ 'ਤੇ ਵਿਅਕਤੀ ਨੂੰ ਗਾਲ੍ਹਾਂ ਕੱਢਦੀ ਹੋਈ ਨਜ਼ਰ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਹਾਰਦਿਕ ਪਾਂਡਿਆ ਦਾ ਇਹ ਖਿਡਾਰੀ ਕੱਟੇਗਾ ਪੱਤਾ, ਟੀ-20 ਵਿਸ਼ਵ ਕੱਪ 'ਚ ਅਚਾਨਕ ਹੋਈ ਐਂਟਰੀ
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ IPL 2024 ਸੀਜ਼ਨ 'ਚ ਪਲੇਆਫ ਪੜਾਅ ਲਈ ਕੁਆਲੀਫਾਈ ਨਹੀਂ ਕਰ ਸਕੀ, ਜਿਸ ਕਰਕੇ ਚੇਨਈ ਸੁਪਰ ਕਿੰਗਜ਼ ਟੀਮ ਦੇ ਮਹਾਨ ਖਿਡਾਰੀ ਧੋਨੀ ਦੀ ਪਤਨੀ ਵੀ ਟੀਮ ਦੀ ਇਸ ਹਾਰ ਤੋਂ ਕਾਫੀ ਨਿਰਾਸ਼ ਹੋਈ ਸੀ। ਐੱਮ. ਐੱਸ. ਧੋਨੀ ਦੀ ਟੀਮ ਦੀ ਹਾਰ ਤੋਂ ਨਿਰਾਸ਼ ਹੋ ਕੇ ਕੈਮਰਾਮੈਨ ਨੇ ਸਾਕਸ਼ੀ ਧੋਨੀ 'ਤੇ ਫੋਕਸ ਕੀਤਾ ਤਾਂ ਉਹ ਕੈਮਰੇ 'ਚ ਦੇਖਦੇ ਹੋਏ ਅਪਸ਼ਬਦ ਬੋਲਦੀ ਨਜ਼ਰ ਆ ਰਹੀ ਹੈ। ਮਹਿੰਦਰ ਸਿੰਘ ਧੋਨੀ ਆਉਣ ਵਾਲੇ ਦਿਨਾਂ 'ਚ ਅਧਿਕਾਰਤ ਤੌਰ 'ਤੇ IPL ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਸਕਦੇ ਹਨ। ਹਾਲਾਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਮਹਿੰਦਰ ਸਿੰਘ ਧੋਨੀ (ਐੱਮ. ਐੱਸ. ਧੋਨੀ) IPL 2025 ਦੇ ਸੀਜ਼ਨ 'ਚ ਇੱਕ ਸਲਾਹਕਾਰ ਜਾਂ ਮੁੱਖ ਕੋਚ ਵਜੋਂ ਕੰਮ ਕਰਨਗੇ।
ਮਹਿੰਦਰ ਸਿੰਘ ਧੋਨੀ ਨੇ ਅਪਣੇ ਸਕੂਲ ਟਾਈਮ ਦੌਰਾਨ ਕ੍ਰਿਕੇਟ ਖੇਡਣਾ ਸ਼ੁਰੂ ਕਰ ਦਿੱਤਾ ਸੀ ਪਰ ਇੰਡੀਅਨ ਟੀਮ ਦਾ ਹਿੱਸਾ ਬਣਨ 'ਚ ਉਨ੍ਹਾਂ ਨੂੰ ਕਈ ਸਾਲ ਲੱਗੇ। ਜਦੋਂ ਮਹਿੰਦਰ ਸਿੰਘ ਧੋਨੀ ਨੂੰ ਸਾਡੇ ਦੇਸ਼ ਵਲੋਂ ਖੇਡਣ ਦਾ ਮੌਕਾ ਮਿਲਿਆ ਤਾਂ ਇਨ੍ਹਾਂ ਨੇ ਇਸ ਮੌਕੇ ਦਾ ਬਾਖੂਬੀ ਇਸਤੇਮਾਲ ਕੀਤਾ ਅਤੇ ਹੌਲੀ-ਹੌਲੀ ਖ਼ੁਦ ਨੂੰ ਕ੍ਰਿਕੇਟ ਦੀ ਦੁਨੀਆ 'ਚ ਸਥਾਪਿਤ ਕਰ ਲਿਆ। ਇਹੀ ਨਹੀਂ ਮਹਿੰਦਰ ਸਿੰਘ ਧੋਨੀ ਦੀ ਗਿਣਤੀ ਹੁਣ ਭਾਰਤ ਦੇ ਸਭ ਤੋਂ ਉੱਤਮ ਕ੍ਰਿਕੇਟਰਾਂ 'ਚ ਕੀਤੀ ਜਾਂਦੀ ਹੈ, ਜਿਨ੍ਹਾਂ ਨੇ ਸੀਮਿਤ ਓਵਰਾਂ 'ਚ ਵੀ ਭਾਰਤੀ ਟੀਮ ਦੀ ਬਹੁਤ ਵਧੀਆ ਅਗਵਾਈ ਕੀਤੀ।
ਇਹ ਖ਼ਬਰ ਵੀ ਪੜ੍ਹੋ - ਆਲੀਆ ਭੱਟ ਦੀ ਮਾਂ ਨੂੰ ਡਰੱਗ ਮਾਮਲੇ 'ਚ ਫਸਾਉਣ ਦੀ ਧਮਕੀ, ਇੰਸਟਾ 'ਤੇ ਪੋਸਟ ਸਾਂਝੀ ਕਰ ਆਖੀ ਇਹ ਗੱਲ
ਦੱਸਣਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਨੇ 11 ਸਤੰਬਰ 2007 ਤੋਂ 4 ਜਨਵਰੀ 2017 ਤੱਕ ਭਾਰਤੀ ਕ੍ਰਿਕੇਟ ਟੀਮ 'ਚ ਕਪਤਾਨੀ ਨਿਭਾਈ ਅਤੇ 2008 ਤੋਂ 28 ਦਸੰਬਰ 2014 ਤੱਕ ਟੈਸਟ ਕ੍ਰਿਕੇਟ ਟੀਮ 'ਚ ਕਪਤਾਨ ਰਹੇ। ਮਹਿੰਦਰ ਸਿੰਘ ਧੋਨੀ ਉਨ੍ਹਾਂ ਕਪਤਾਨਾਂ 'ਚੋਂ ਇਕ ਹਨ, ਜਿਨ੍ਹਾਂ ਨੇ ਜੂਨੀਅਰ ਅਤੇ ਇੰਡੀਆ ਏ ਕ੍ਰਿਕੇਟ ਟੀਮਾਂ ਦੀ ਰੈਂਕਿੰਗ 'ਚ ਰਾਸ਼ਟਰੀ ਟੀਮ ਦੀ ਤਰਜਮਾਨੀ ਕੀਤੀ ਹੈ। ਧੋਨੀ ਇਕ ਰੋਲ ਮਾਡਲ ਅਤੇ ਪਿਨ ਅਪ ਸਟਾਰ ਵੀ ਹਨ। ਧੋਨੀ ਨੇ ਭਾਰਤੀ ਓਡੀਆਈ ਟੀਮ ਨੂੰ ਸਾਲ 2011 'ਚ ਦੂਜਾ ਵਿਸ਼ਵ ਕੱਪ ਜਿਤਾਉਣ ਲਈ ਅਪਣਾ ਮਹੱਤਵਪੂਰਣ ਯੋਗਦਾਨ ਦਿੱਤਾ। ਮਹਿੰਦਰ ਸਿੰਘ ਧੋਨੀ ਨੇ 23 ਦਸੰਬਰ, 2004 ਨੂੰ ਬੰਗਲਾਦੇਸ਼ ਵਿਰੁੱਧ ਭਾਰਤੀ ਓਡੀਆਈ ਟੀਮ ਲਈ ਅਪਣਾ ਪਹਿਲਾ ਮੈਚ ਖੇਡਿਆ, ਇਸ ਤੋਂ ਬਾਅਦ ਉਨ੍ਹਾਂ ਨੇ ਸਾਲ 2007 ਤੋਂ 2016 ਤੱਕ ਭਾਰਤੀ ਓਡੀਆਈ ਟੀਮ ਲਈ ਕਪਤਾਨੀ ਨਿਭਾਈ ਅਤੇ ਅਪਣੀ ਕਪਤਾਨੀ ਨਾਲ ਅਪਣੀ ਪ੍ਰਤਿਭਾ ਨੂੰ ਸਾਬਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਾਰਤ ਦੀ ਦੀਪਤੀ ਜੀਵਨਜੀ ਨੇ ਕਰਵਾਈ ਬੱਲੇ-ਬੱਲੇ, 400 ਮੀਟਰ ਟੀ-20 ਵਰਗ ਦੀ ਦੌੜ 'ਚ ਜਿੱਤਿਆ 'ਗੋਲਡ ਮੈਡਲ'
NEXT STORY