ਸ਼ਾਮਚੁਰਾਸੀ (ਝਾਵਰ)- ਪੰਜਾਬ ਕੇਸਰੀ ਗਰੁੱਪ 'ਤੇ ਜੋ ਮੌਜੂਦਾ ਸਰਕਾਰ ਉਨ੍ਹਾਂ ਦੀ ਕਲਮ 'ਤੇ ਹਮਲਾ ਕਰ ਰਹੀ ਹੈ, ਇਸ ਨੂੰ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਅੱਜ ਗੱਲਬਾਤ ਕਰਦਿਆਂ ਜ਼ਿਲ੍ਹਾ ਕਾਂਗਰਸ ਹੁਸ਼ਿਆਰਪੁਰ ਐੱਸ. ਸੀ. ਸੈੱਲ ਦੇ ਅਹੁਦੇਦਾਰ ਨੰਬਰਦਾਰ ਅਤੇ ਕੌਂਸਲਰ ਗੁਰਮੀਤ ਸਿੱਧੂ, ਸੋਢੀ ਰਾਮ, ਬਡਿਆਲ ਵਾਈਸ ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਪੰਜਾਬ, ਗੁਰਦੀਪ ਕਟੋਚ ਚੇਅਰਮੈਨ ਐੱਸ. ਸੀ. ਡਿਪਾਰਟਮੈਂਟ ਹੁਸ਼ਿਆਰਪੁਰ, ਸੁਰਿੰਦਰ ਪਾਲ ਸਰਪੰਚ ਬੱਸੀ ਮਰੂਫ਼ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਦੀ ਕਲਮ ਕਦੀ ਨਹੀਂ ਰੁਕੀ ਹੈ ਅਤੇ ਨਾ ਹੀ ਕਦੇ ਰੁਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸੁੱਚਾ ਐੱਸ. ਸੀ. ਭਾਈਚਾਰਾ ਅਤੇ ਕਾਂਗਰਸ ਐੱਸ. ਸੀ. ਸੈੱਲ ਦੇ ਸਮੂਹ ਅਹੁਦੇਦਾਰ ਅਤੇ ਵਰਕਰ ਮੋਢੇ ਨਾਲ ਮੋਢਾ ਜੋੜ ਕੇ ਮਾਨਯੋਗ ਸ਼੍ਰੀ ਵਿਜੇ ਚੋਪੜਾ ਜੀ ਅਤੇ ਜੁਆਇੰਟ ਮੈਨਜਿੰਗ ਡਾਇਰੈਕਟਰ ਸ਼੍ਰੀ ਅਵਿਨਾਸ਼ ਚੋਪੜਾ ਜੀ ਅਤੇ ਸਮੁੱਚੇ ਪਰਿਵਾਰ ਦੇ ਨਾਲ ਅਸੀਂ ਚਟਾਨ ਵਾਂਗ ਖੜ੍ਹੇ ਹਾਂ।
ਇਹ ਵੀ ਪੜ੍ਹੋ: ਪੰਜਾਬ 'ਚ ਗੋਲਡੀ ਬਰਾੜ ਨਾਲ ਜੁੜੇ ਗੈਂਗ ਦਾ ਪਰਦਾਫ਼ਾਸ਼! ਹਥਿਆਰਾਂ ਸਣੇ 10 ਸ਼ੂਟਰ ਗ੍ਰਿਫ਼ਤਾਰ
ਉਨ੍ਹਾਂ ਕਿਹਾ ਕਿ ਸਦਾ ਹੀ ਅਨੁਸੂਚਿਤ ਜਾਤੀ ਵਰਗ 'ਤੇ ਜੋ ਵੀ ਹਮਲੇ ਹੋਏ, ਉਸ ਸਬੰਧੀ ਪੰਜਾਬ ਕੇਸਰੀ ਗਰੁੱਪ ਦੇ ਸਮੂਹ ਪਰਿਵਾਰਿਕ ਮੈਂਬਰ ਇਹ ਸਮਾਜ ਨਾਲ ਖੜ੍ਹੇ ਹੋਏ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਐੱਸ. ਸੀ. ਭਾਈਚਾਰੇ ਅਤੇ ਕਾਂਗਰਸੀ ਵਰਕਰਾਂ ਨੇ ਮੀਟਿੰਗ ਕਰਕੇ ਇਸ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਧੱਕੇਸ਼ਾਹੀ ਦੀ ਵੱਡੇ ਪੱਧਰ 'ਤੇ ਵਿਰੋਧਤਾ ਕੀਤੀ। ਉਨ੍ਹਾਂ ਕਿਹਾ ਕਿ ਜੋ ਵੀ ਸਰਕਾਰ ਪੰਜਾਬ ਕੇਸਰੀ ਗਰੁੱਪ ਨੂੰ ਦਬਾਉਣਾ ਚਾਹੁੰਦੀ ਹੈ, ਪੱਤਰਕਾਰਾਂ ਦੀ ਕਲਮ ਨੂੰ ਦਬਾਉਣਾ ਚਾਹੁੰਦੀ ਹੈ ਇਸ ਤਰ੍ਹਾਂ ਕਦੀ ਵੀ ਨਹੀਂ ਹੋਵੇਗਾ ਕਿਉਂਕਿ ਆਤੰਕਵਾਦ ਦੌਰਾਨ ਪਰਿਵਾਰ ਦੇ ਦੋ ਮੁਖੀਆਂ ਦੀ ਸ਼ਹਾਦਤ ਨੂੰ ਪੂਰਾ ਵਿਸ਼ਵ ਜਾਣਦਾ ਹੈ। ਉਨ੍ਹਾਂ ਕਿਹਾ ਕਿ ਸ਼ਾਮਚੁਰਾਸੀ ਵਿਖੇ ਸਮਾਜ ਦੇ ਮੈਂਬਰਾਂ ਅਤੇ ਹੋਰ ਪ੍ਰਮੁੱਖ ਸ਼ਖ਼ਸ਼ੀਅਤਾਂ ਨੂੰ ਨਾਲ ਲੈ ਕੇ ਸ਼ਾਮਚੁਰਾਸੀ ਦੀ ਨਾਇਬ ਸੀਲਦਾਰ ਨੂੰ ਇਸ ਸਬੰਧੀ ਪੰਜਾਬ ਦੇ ਰਾਜਪਾਲ ਨੂੰ ਮੈਂਬਰਰੰਡਮ ਦੇਣਗੇ।
ਇਹ ਵੀ ਪੜ੍ਹੋ: Big Breaking: ਸੁਨੀਲ ਜਾਖੜ ਦੀ ਅਚਾਨਕ ਵਿਗੜੀ ਸਿਹਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਖਪਾਲ ਖਹਿਰਾ ਨੇ 'ਆਪ' ਨੂੰ ਘੇਰਿਆ, ਮੋਹਾਲੀ ਰੋਡ ਟੈਂਡਰ 'ਚ 1000 ਕਰੋੜ ਦੇ ਘੁਟਾਲੇ ਦਾ ਲਾਇਆ ਇਲਜ਼ਾਮ
NEXT STORY