ਜਲੰਧਰ (ਧਵਨ)— ਗਰੁੱਪ ਕੇਂਦਰ ਕੇਂਦਰੀ ਰਿਜ਼ਰਵ ਪੁਲਸ ਫੋਰਸ ਸਰਾਏ ਖਾਸ 'ਚ ਹਰਜਿੰਦਰ ਸਿੰਘ ਦੀ ਯੋਗ ਅਗਵਾਈ ਤੇ ਕਮਾਂਡੈਂਟ ਵੀ. ਐੱਸ. ਜੂਨ ਦੀ ਪ੍ਰਧਾਨਗੀ ਹੇਠ ਪਰਿਵਾਰ ਭਲਾਈ ਦਿਨ ਦਾ ਆਯੋਜਨ ਕੀਤਾ ਿਗਆ। ਡਾਇਰੈਕੋਰੇਟ ਕੇਂਦਰੀ ਰਿਜ਼ਰਵ ਪੁਲਸ ਫੋਰਸ ਦਿੱਲੀ ਤੋਂ ਮਿਲੇ ਨਿਰਦੇਸ਼ਾਂ ਅਨੁਸਾਰ ਹਰ ਸਾਲ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਗਰੁੱਪ ਕੇਂਦਰਾਂ/ਬਟਾਲੀਅਨਾਂ ਵੱਲੋਂ ਪਰਿਵਾਰ ਭਲਾਈ ਦਿਨ ਮਨਾਇਆ ਜਾਂਦਾ ਹੈ, ਜਿਸ ਵਿਚ 5 ਸਾਲਾਂ ਦੌਰਾਨ ਫੋਰਸ ਦੇ ਸ਼ਹੀਦ ਅਤੇ ਸਵਰਗੀ ਕਰਮਚਾਰੀਆਂ ਦੇ ਪਰਿਵਾਰਾਂ ਨੂੰ ਸੱਦਾ ਦੇ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਜਾਂਦਾ ਹੈ ਅਤੇ ਉਨ੍ਹਾਂ ਦਾ ਹੱਲ ਕੀਤਾ ਜਾਂਦਾ ਹੈ। ਇਸ ਸਿਲਸਿਲੇ 'ਚ ਗਰੁੱਪ ਕੇਂਦਰ ਕੇਂਦਰੀ ਰਿਜ਼ਰਵ ਪੁਲਸ ਫੋਰਸ ਜਲੰਧਰ ਵੱਲੋਂ ਪਰਿਵਾਰ ਭਲਾਈ ਦਿਨ ਦਾ ਆਯੋਜਨ ਕਰਕੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ।
ਪ੍ਰੋਗਰਾਮ ਦੀ ਸ਼ੁਰੂਆਤ 'ਚ ਕਮਾਂਡੈਂਟ ਵੀ. ਐੱਸ. ਜੂਨ ਵੱਲੋਂ ਫੋਰਸ ਦੇ ਸ਼ਹੀਦ ਅਤੇ ਸਵਰਗਵਾਸੀ ਮੁਲਾਜ਼ਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਵੱਲੋਂ ਦਿੱਤੇ ਗਏ ਬੇਸ਼ਕੀਮਤੀ ਯੋਗਦਾਨ ਤੋਂ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਹਮਦਰਦੀ ਪ੍ਰਗਟ ਕੀਤੀ ਗਈ। ਉਪਰੰਤ ਸੱਦੇ ਗਏ ਕੇਂਦਰੀ ਰਿਜ਼ਰਵ ਪੁਲਸ ਫੋਰਸ ਦੇ ਸ਼ਹੀਦ ਅਤੇ ਸਵਰਗੀ ਮੁਲਾਜ਼ਮਾਂ ਦੇ ਜਾਨਸ਼ੀਨਾਂ ਅਤੇ ਪਰਿਵਾਰ ਵਾਲਿਆਂ ਸਾਹਮਣੇ ਆਉਣ ਵਾਲੀਆਂ ਵੱਖ-ਵੱਖ ਸਮੱਸਿਆਵਾਂ ਜਿਵੇਂ ਪੈਨਸ਼ਨ ਲਾਭ, ਅੰਤਿਮ ਭੁਗਤਾਨ ਦੀ ਰਕਮ ਆਦਿ ਦੇ ਭੁਗਤਾਨ ਿਵਚ ਹੋਣ ਵਾਲੀ ਦੇਰ, ਤਰਸ ਆਧਾਰਿਤ ਭਰਤੀ ਆਦਿ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਨ੍ਹਾਂ ਵਲੋਂ ਦੱਸੀਆਂ ਗਈਆਂ ਸਮੱਸਿਆਵਾਂ 'ਤੇ ਜਲਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।
ਇਸ ਪ੍ਰੋਗਰਾਮ 'ਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਦੇ ਮੈਂਬਰਾਂ ਨੂੰ ਆਉਣ-ਜਾਣ ਦਾ ਬੱਸ/ਰੇਲ ਦੇ ਕਿਰਾਏ ਦਾ ਭੁਗਤਾਨ ਵੀ ਕੀਤਾ ਗਿਆ। ਕੇਂਦਰੀ ਰਿਜ਼ਰਵ ਪੁਲਸ ਫੋਰਸ ਵਲੋਂ ਸਾਰੇ ਜਾਨਸ਼ੀਨਾਂ ਅਤੇ ਪਰਿਵਾਰ ਵਾਲਿਆਂ ਲਈ ਦੁਪਹਿਰ ਦੇ ਭੋਜਨ ਦਾ ਆਯੋਜਨ ਵੀ ਕੀਤਾ ਗਿਆ ਸੀ। ਪ੍ਰੋਗਰਾਮ ਵਿਚ ਕਮਾਂਡੈਂਟ ਜੂਨ ਤੋਂ ਇਲਾਵਾ ਉਪ ਕਮਾਂਡੈਂਟ ਕਬੀਰ ਸਰੀਨ, ਉਪ ਕਮਾਂਡੈਂਟ ਅਵਤਾਰ ਸਿੰਘ, ਸਹਾਇਕ ਕਮਾਂਡੈਂਟ ਰਾਕੇਸ਼ ਭਾਰਦਵਾਜ, ਸਹਾਇਕ ਕਮਾਂਡੈਂਟ ਧਰਮ ਲਾਲ, ਸਹਾਇਕ ਕਮਾਂਡੈਂਟ ਗਰੀਸ਼ ਚੰਦਰ ਨੇਗੀ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।
ਜਲੰਧਰ 'ਚ ਠੰਡ ਦਾ ਪ੍ਰਕੋਪ ਜਾਰੀ, ਸੋਸ਼ਲ ਮੀਡੀਆ 'ਤੇ ਸਰਦੀ ਨਾਲ ਜੁੜੇ ਸੰਦੇਸ਼ ਹੋ ਰਹੇ ਵਾਇਰਲ
NEXT STORY