ਜਲੰਧਰ (ਪੁਨੀਤ) - ਰੇਲ ਗੱਡੀਆਂ ’ਚ ਦੇਰੀ ਹੋਣ ਕਾਰਨ ਯਾਤਰੀਆਂ ਨੂੰ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ, ਜੋ ਕਿ ਪ੍ਰੇਸ਼ਾਨੀ ਵਾਲਾ ਸਾਬਤ ਹੋ ਰਿਹਾ ਹੈ। ਗਰਮੀ ਨਾਲ ਯਾਤਰੀਆਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕਈ ਲੋਕ ਯਾਤਰਾ ’ਤੇ ਜਾਣ ਦੀ ਬਜਾਏ ਆਪਣੇ ਘਰਾਂ ਨੂੰ ਪਰਤਦੇ ਦੇਖੇ ਗਏ। ਟਰੇਨਾਂ 'ਚ ਦੇਰੀ ਦੀ ਹਾਲਤ ਅਜਿਹੀ ਹੈ ਕਿ ਸਮਰ ਸਪੈਸ਼ਲ ਵਰਗੀਆਂ ਪ੍ਰਮੁੱਖ ਟਰੇਨਾਂ 12 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ, ਜਦਕਿ ਸਵਰਨ ਸ਼ਤਾਬਦੀ ਐਕਸਪ੍ਰੈੱਸ ਵਰਗੀਆਂ ਲਗਜ਼ਰੀ ਤੇ ਸੁਪਰਫਾਸਟ ਟਰੇਨਾਂ ਦੇ ਦੋਵਾਂ ਰੂਟਾਂ ’ਚ 5-6 ਘੰਟੇ ਦੀ ਦੇਰੀ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ- ਪਾਰਾ 45 ਡਿਗਰੀ ਤੋਂ ਪਾਰ; ਅਗਲੇ 5 ਦਿਨ ਪਵੇਗੀ ਰਿਕਾਰਡ ਤੋੜ ਗਰਮੀ, ਰੈੱਡ ਅਲਰਟ ਜਾਰੀ
ਹਾਲਾਤ ਇਹ ਬਣੇ ਹੋਏ ਹਨ ਕਿ ਕੜਕਦੀ ਗਰਮੀ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਰਾਹਤ ਨਹੀਂ ਮਿਲ ਰਹੀ, ਕਿਉਂਕਿ ਟਰੇਨਾਂ ’ਚ ਦੇਰੀ ਹੁੰਦੀ ਰਹਿੰਦੀ ਹੈ। ਇਸੇ ਲੜੀ ਤਹਿਤ ਅੱਜ ਦੀ ਰਿਪੋਰਟ ਅਨੁਸਾਰ ਰੇਲ ਗੱਡੀ ਨੰਬਰ 18282 ਛੱਤੀਸਗੜ੍ਹ ਐਕਸਪ੍ਰੈੱਸ 5 ਘੰਟੇ, 11057 ਅੰਮ੍ਰਿਤਸਰ ਐਕਸਪ੍ਰੈਸ 5.5 ਘੰਟੇ, 12925 ਪੱਛਮੀ ਐਕਸਪ੍ਰੈੱਸ 3 ਘੰਟੇ, 12379 ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈੱਸ 5 ਘੰਟੇ, 12379 ਅੰਮ੍ਰਿਤਸਰ ਜਲਿਆਂਵਾਲਾ ਬਾਗ ਐਕਸਪ੍ਰੈੱਸ 5 ਘੰਟੇ ਦੇਰੀ ਨਾਲ ਸ਼ਹਿਰ ਜਾਂ ਕੈਂਟ ਰੇਲਵੇ ਸਟੇਸ਼ਨਾਂ ’ਤੇ ਪਹੁੰਚੀਆਂ।
ਇਸੇ ਤਰ੍ਹਾਂ ਵਿਸ਼ੇਸ਼ ਰੇਲ ਗੱਡੀ ਨੰਬਰ 05050 ਅੰਮ੍ਰਿਤਸਰ ਤੋਂ 12.25 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ, ਜੇਕਰ ਟਰੇਨ ਚੱਲਣ ਲਈ ਤਿਆਰ ਹੋਣ ਵਾਲੇ ਪਹਿਲੇ ਸਟੇਸ਼ਨ ਤੋਂ 10-15 ਮਿੰਟ ਲੇਟ ਹੋ ਜਾਂਦੀ ਹੈ ਤਾਂ ਯਾਤਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਕਤ ਟਰੇਨ 12 ਘੰਟੇ ਦੀ ਦੇਰੀ ਨਾਲ ਰਵਾਨਾ ਹੋਈ। ਇਸ ਕਾਰਨ ਜਲੰਧਰ ਤੇ ਹੋਰ ਸਟੇਸ਼ਨਾਂ ’ਤੇ ਉਕਤ ਰੇਲਗੱਡੀ ਦੀ ਉਡੀਕ ਕਰ ਰਹੇ ਯਾਤਰੀਆਂ ਦੀ ਹਾਲਤ ਵਿਗੜਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ ਦੇ ਪੰਜਾਬ ਸੂਬੇ ’ਚ ਵੱਡਾ ਸੜਕ ਹਾਦਸਾ, ਇਕੋ ਪਰਿਵਾਰ ਦੇ 13 ਜੀਆਂ ਦੀ ਮੌਤ
ਪੰਜਾਬ ਨੂੰ ਜਾਂਦੇ ਸਮੇਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਦੇ ਯਾਤਰੀਆਂ ਵੱਲੋਂ ਸ਼ਤਾਬਦੀ ਨੂੰ ਜ਼ਿਆਦਾ ਮਹੱਤਵ ਦਿੱਤਾ ਜਾਂਦਾ ਹੈ ਪਰ ਸਥਿਤੀ ਇਹ ਹੈ ਕਿ ਉਕਤ ਟਰੇਨ ਦਿੱਲੀ ਤੋਂ ਆਉਣ ਸਮੇਂ ਲੇਟ ਹੋ ਰਹੀ ਹੈ, ਜਦਕਿ ਅੰਮ੍ਰਿਤਸਰ ਤੋਂ ਰਵਾਨਾ ਹੋਣ ਸਮੇਂ ਟਰੇਨ ਬਾਅਦ ’ਚ ਚੱਲ ਰਹੀ ਹੈ। ਇਸ ਦੇ ਨਿਯਤ ਸਮੇਂ ਤੋਂ ਲੇਟ ਹੋ ਰਿਹਾ ਹੈ। ਇਸ ਸਿਲਸਿਲੇ 'ਚ ਟਰੇਨ ਨੰਬਰ 12030 ਸਵਰਨ ਸ਼ਤਾਬਦੀ ਐਕਸਪ੍ਰੈੱਸ 4.30 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ, ਜਦਕਿ 12029 ਕਰੀਬ 6 ਘੰਟੇ ਦੀ ਦੇਰੀ ਨਾਲ ਚੱਲ ਰਹੀ ਸੀ।
ਇਹ ਵੀ ਪੜ੍ਹੋ- ਸ਼ੋਪੀਆਂ 'ਚ ਅੱਤਵਾਦੀਆਂ ਨੇ ਸਾਬਕਾ ਸਰਪੰਚ ਦੀ ਗੋਲੀ ਮਾਰ ਕੀਤੀ ਹੱਤਿਆ
ਬੱਚਿਆਂ ਦੇ ਆਰਾਮ ’ਤੇ ਧਿਆਨ ਦੇਣ ਵਾਲੇ ਯਾਤਰੀ ਵਾਪਸ ਪਰਤੇ
ਇਸੇ ਕੜੀ 'ਚ ਆਪਣੇ ਬੱਚਿਆਂ ਨਾਲ ਸਟੇਸ਼ਨ ’ਤੇ ਪਹੁੰਚੀ ਸ਼ਿਫਾਲੀ ਜੈਵਾਨ ਨੇ ‘ਜਗ ਬਾਣੀ’ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਬੇਟੇ ਨੂੰ ਟਰੇਨ ’ਚ ਚੜ੍ਹਾਉਣ ਲਈ ਸਟੇਸ਼ਨ ’ਤੇ ਪਹੁੰਚੀ ਸੀ। ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਟਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰਸਤੇ ’ਚ ਵਾਧੂ ਘੰਟੇ ਲੱਗ ਰਹੇ ਹਨ। ਇਸ ਕਾਰਨ ਉਨ੍ਹਾਂ ਨੇ ਬੱਚਿਆਂ ਨੂੰ ਵਾਪਸ ਲੈ ਜਾਣਾ ਹੀ ਮੁਨਾਸਿਬ ਸਮਝਿਆ। ਇਸੇ ਤਰ੍ਹਾਂ ਅੰਮ੍ਰਿਤਸਰ ਜਾਣ ਲਈ ਟਰੇਨ ਦਾ ਇੰਤਜ਼ਾਰ ਕਰਦੇ ਹੋਏ ਸ਼ਿਵਮ ਸ਼ਰਮਾ ਤੇ ਉਸ ਦਾ ਪਰਿਵਾਰ ਵਾਪਸ ਆ ਗਿਆ। ਇਸ ਤਰ੍ਹਾਂ ਕਈ ਯਾਤਰੀ ਵਾਪਸ ਪਰਤ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
'ਆਪ' ਨੇ ਹੰਸ ਰਾਜ ਹੰਸ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਕਿਸਾਨਾਂ ਨੂੰ ਧਮਕਾਉਣ ਦਾ ਲਾਇਆ ਇਲਜ਼ਾਮ
NEXT STORY