ਜਲੰਧਰ- ਸੀ.ਟੀ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਸ਼ਾਹਪੁਰ ਕੈਂਪਸ ਨੇ ਵਿਦੇਸ਼ ਮੰਤਰਾਲੇ ਅਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਦਾ ਪਹਿਲਾ ''ਸੇਫ ਐਂਡ ਲੀਗਲ ਮੋਬਿਲਿਟੀ ਅਵੇਅਰਨੈੱਸ ਆਉਟਰੀਚ ਪ੍ਰੋਗਰਾਮ'' ਸਫਲਤਾਪੂਰਵਕ ਆਯੋਜਿਤ ਕੀਤਾ। ਇਸ ਮੁਹਿੰਮ ਦਾ ਉਦੇਸ਼ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਵਿਦੇਸ਼ ਵਿੱਚ ਰੁਜ਼ਗਾਰ ਦੇ ਸੁਰੱਖਿਅਤ ਅਤੇ ਕਾਨੂੰਨੀ ਰਸਤੇ ਬਾਰੇ ਜਾਣਕਾਰੀ ਦੇਣਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਤਰੀਕੇ ਨਾਲ ਪਰਵਾਸ ਦੇ ਮੌਕੇ ਚੁਣਨ ਲਈ ਸਸ਼ਕਤ ਕਰਨਾ ਸੀ।
ਕਾਰਜਕ੍ਰਮ ਦੀ ਸ਼ੋਭਾ ਵਿਸ਼ੇਸ਼ ਮਹਿਮਾਨਾਂ ਦੀ ਹਾਜ਼ਰੀ ਨਾਲ ਵਧ ਗਈ ਜਿਸ ਵਿੱਚ ਸੁਰਿੰਦਰ ਭਗਤ, ਆਈ. ਐੱਫ਼. ਐੱਸ, ਪ੍ਰੋਟੈਕਟਰ ਜਨਰਲ ਆਫ਼ ਇਮੀਗ੍ਰੈਂਟਸ ਅਤੇ ਜੋਇੰਟ ਸੈਕਟਰੀ, ਵਿਦੇਸ਼ ਮੰਤਰਾਲਾ, ਯਸ਼ੁਦੀਪ ਸਿੰਘ, ਆਈ. ਐੱਫ਼. ਐੱਸ, ਪ੍ਰੋਟੈਕਟਰ ਆਫ਼ ਇਮੀਗ੍ਰੈਂਟਸ, ਚੰਡੀਗੜ੍ਹ, ਯਸ਼ਪਾਲ, ਰੀਜਨਲ ਪਾਸਪੋਰਟ ਅਫ਼ਸਰ, ਜਲੰਧਰ, ਅਮਨਿੰਦਰ ਕੌਰ ਬਰਾੜ, ਪੀ. ਸੀ. ਐੱਸ, ਐਡੀਸ਼ਨਲ ਡਿਪਟੀ ਕਮਿਸ਼ਨਰ, ਜਲੰਧਰ, ਸਰਬਜੀਤ ਰਾਏ, ਪੀ. ਪੀ. ਐੱਸ, ਐੱਸ. ਪੀ, ਜਲੰਧਰ ਅਤੇ ਰਾਜੇਸ਼ ਬਾਲੀ, ਆਈ. ਆਈ. ਐੱਸ, ਅਸਿਸਟੈਂਟ ਡਾਇਰੈਕਟਰ, ਸੈਂਟਰਲ ਬਿਊਰੋ ਆਫ਼ ਕਮਿਊਨੀਕੇਸ਼ਨ, ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਜਲੰਧਰ ਮੌਜੂਦ ਰਹੇ।

ਇਹ ਵੀ ਪੜ੍ਹੋ: ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਸੀ. ਟੀ. ਗਰੁੱਪ ਵੱਲੋਂ ਮੈਨੇਜਿੰਗ ਡਾਇਰੈਕਟਰ ਡਾ. ਮਨਬੀਰ ਸਿੰਘ ਅਤੇ ਕੈਂਪਸ ਡਾਇਰੈਕਟਰ ਡਾ. ਸ਼ਿਵ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਵਿਦੇਸ਼ ਮੰਤਰਾਲੇ ਦੀ ਇਸ ਮਹੱਤਵਪੂਰਨ ਜਾਗਰੂਕਤਾ ਮੁਹਿੰਮ ਦੀ ਸ਼ਲਾਘਾ ਕੀਤੀ। ਪ੍ਰੋਗਰਾਮ ਦੌਰਾਨ ਮਾਹਰਤ ਹਾਸਲ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਨੈਤਿਕ ਪਰਵਾਸ, ਠੱਗੀ ਕਰਨ ਵਾਲੀਆਂ ਏਜੰਸੀਆਂ ਦੀ ਪਛਾਣ ਅਤੇ ਵਿਦੇਸ਼ੀ ਰੁਜ਼ਗਾਰ ਨਾਲ ਜੁੜੇ ਕਾਨੂੰਨੀ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਨ੍ਹਾਂ ਸੈਸ਼ਨਾਂ ਦਾ ਮਕਸਦ ਨੌਜਵਾਨਾਂ ਨੂੰ ਵਿਦੇਸ਼ੀ ਕਰੀਅਰ ਦੇ ਮੌਕਿਆਂ ਵੱਲ ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਵੱਧਣ ਲਈ ਪ੍ਰੇਰਿਤ ਕਰਨਾ ਸੀ।

ਡਾ. ਮਨਬੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮ ਨਵੀ ਪੀੜ੍ਹੀ ਨੂੰ ਜਾਣਕਾਰੀ ਨਾਲ ਭਰਪੂਰ ਅਤੇ ਜ਼ਿੰਮੇਵਾਰ ਵਿਸ਼ਵ ਨਾਗਰਿਕ ਬਣਨ ਦੀ ਦਿਸ਼ਾ ਵੱਲ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸੀ.ਟੀ. ਗਰੁੱਪ ਨੂੰ ਮਾਣ ਹੈ ਕਿ ਉਹ ਪੰਜਾਬ ਦਾ ਪਹਿਲਾ ਸਿੱਖਿਆ ਸੰਸਥਾਨ ਹੈ ਜਿਸਨੇ ਇਹ ਪ੍ਰਭਾਵਸ਼ਾਲੀ ਰਾਸ਼ਟਰੀ ਪ੍ਰੋਗਰਾਮ ਆਯੋਜਿਤ ਕੀਤਾ, ਜੋ ਸੰਸਥਾਨ ਦੀ ਵਿਦਿਆਰਥੀ ਹਿੱਤ ਅਤੇ ਸਮੁੱਚੇ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਕਾਰਜਕ੍ਰਮ ਦਾ ਸਮਾਪਨ ਇਕ ਰੁਚਿਕਰ ਪ੍ਰਸ਼ਨੋੱਤਰੀ ਸੈਸ਼ਨ ਨਾਲ ਹੋਇਆ, ਜਿਸ ਵਿੱਚ ਵਿਦਿਆਰਥੀਆਂ ਨੇ ਸਿੱਧੇ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਵਿਦੇਸ਼ ਵਿਚ ਰੁਜ਼ਗਾਰ ਦੇ ਮੌਕੇ ਤੇ ਜ਼ਰੂਰੀ ਸਾਵਧਾਨੀਆਂ ਬਾਰੇ ਸਿੱਧੀ ਜਾਣਕਾਰੀ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਅਹਿਮ ਕਦਮ! ਹੁਣ ਇਨ੍ਹਾਂ ਕਾਲਜਾਂ ਦੇ ਵਿਦਿਆਰਥੀ ਵੀ ਲੈ ਸਕਣਗੇ ਸਕਾਲਰਸ਼ਿਪ ਦਾ ਲਾਭ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੁਸ਼ਿਆਰਪੁਰ ਵਿਖੇ ਜਵਾਕ ਨਾਲ ਵੱਡਾ ਕਾਂਡ! ਕਮਰੇ 'ਚ ਲਿਜਾ ਕੇ ਨੌਜਵਾਨ ਨੇ ਟੱਪੀਆਂ ਹੱਦਾਂ
NEXT STORY