ਤਲਵਾੜਾ (ਜੋਸ਼ੀ)- ਸੀ-ਪਾਇਟ ਤਲਵਾੜਾ ਦੇ ਨਹਿਰ’ਚ ਨਹਾਉਣ ਗਏ ਡੁੱਬੇ ਟ੍ਰੇਨੀ ਨੌਜਵਾਨ ਦੀ ਲਾਸ਼ ਨਹਿਰ’ਚੋਂ ਬਰਾਮਦ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਤਲਵਾੜਾ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਤਲਵਾੜਾ ਪੁਲਸ ਨੂੰ ਦਿੱਤੇ ਬਿਆਨ’ਚ ਸੁਖਵਿੰਦਰ ਸਿੰਘ ਪੁੱਤਰ ਸਿੰਗਾਰਾ ਸਿੰਘ ਵਾਸੀ ਪਿੰਡ ਟੁੰਡ ਥਾਣਾ ਗੜ੍ਹਦੀਵਾਲਾ ਨੇ ਦੱਸਿਆ ਹੈ ਕਿ ਮੇਰਾ ਲੜਕਾ ਗੁਰਪ੍ਰੀਤ ਸਿੰਘ (19) ਜੋ ਸੀ-ਪਾਇਟ ਕੈਂਪ ਤਲਵਾੜਾ ਵਿਖੇ ਆਰਮੀ ਦੀ ਭਰਤੀ ਲਈ ਕਰੀਬ 4-5 ਮਹੀਨਿਆਂ ਤੋਂ ਟਰੇਨਿੰਗ ਲੈ ਰਿਹਾ ਸੀ, 26 ਮਾਰਚ ਨੂੰ ਕਰੀਬ 5 ਵਜੇ ਸ਼ਾਮ ਮੈਨੂੰ ਸੀ-ਪਾਇਟ ਅਕੈਡਮੀ ਤਲਵਾੜਾ ਤੋਂ ਫੋਨ ਆਇਆ ਕਿ ਤੁਹਾਡਾ ਲੜਕਾ ਗੁਰਪ੍ਰੀਤ ਸਿੰਘ ਸ਼ਾਹ ਨਹਿਰ ਤਲਵਾੜਾ ਵਿੱਚ ਡੁੱਬ ਗਿਆ ਹੈ। ਇਸ ਦੇ ਬਾਅਦ ਮੈਂ ਆਪਣੇ ਪਰਿਵਾਰ ਨਾਲ ਤਲਵਾੜਾ ਵਿਖੇ ਪੁੱਜਿਆ ਅਤੇ ਫਿਰ ਸ਼ਾਹ ਨਹਿਰ ਦੇ ਆਸ ਪਾਸ ਆਪਣੇ ਲੜਕੇ ਗੁਰਪ੍ਰੀਤ ਸਿੰਘ ਦੀ ਭਾਲ ਕੀਤੀ ਜੋ ਨਹੀਂ ਮਿਲਿਆ।
ਇਹ ਵੀ ਪੜ੍ਹੋ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ
ਅੱਜ ਸਵੇਰੇ ਮੈਂ ਸਮੇਤ ਆਪਣੇ ਰਿਸਤੇਦਾਰਾਂ ਦੇ, ਪਰਿਵਾਰਕ ਮੈਂਬਰਾਂ ਦੇ ਅਤੇ ਪਿੰਡ ਵਾਸੀਆਂ ਨਾਲ ਆਪਣੇ ਲੜਕੇ ਗੁਰਪ੍ਰੀਤ ਸਿੰਘ ਦੀ ਬਾਬਾ ਦੀਪ ਸਿੰਘ ਸੇਵਾ ਦੱਲ ਦੇ ਸੇਵਾਦਾਰ ਗੋਤਾਖੋਰਾਂ ਦੀ ਮਦਦ ਨਾਲ ਮੇਰੇ ਲੜਕੇ ਗੁਰਪ੍ਰੀਤ ਸਿੰਘ ਦੀ ਲਾਸ਼ ਨਹਿਰ ਵਿਚੋਂ ਬਾਹਰ ਕੱਢੀ। ਜਿਸ ਸਬੰਧੀ ਮੈਨੂੰ ਸੀ-ਪਾਇਟ ਅਕੈਡਮੀ ਤਲਵਾੜਾ ਅਤੇ ਗੁਰਪ੍ਰੀਤ ਸਿੰਘ ਦੇ ਹੋਰ ਸਾਥੀ ਬੱਚਿਆ ਪਾਸੋਂ ਚੰਗੀ ਤਰਾਂ ਨਾਲ ਪੁੱਛਗਿੱਛ ਕੀਤੀ ਤਾਂ ਮੈਨੂੰ ਪਤਾ ਲੱਗਾ ਹੈ ਕਿ 26 ਮਾਰਚ ਨੂੰ ਵਕਤ ਕਰੀਬ 3 ਵਜੇ ਸ਼ਾਮ ਗੁਰਪ੍ਰੀਤ ਸਿੰਘ ਨਹਾਉਣ ਲਈ ਨਹਿਰ 'ਤੇ ਗਿਆ ਸੀ, ਜਿੱਥੇ ਉਸ ਦਾ ਪੈਰ ਫਿਸਲਣ ਕਰਕੇ ਉਹ ਨਹਿਰ ਦੇ ਡੂੰਘੇ ਪਾਣੀ ਵਿੱਚ ਡਿੱਗ ਪਿਆ। ਤਲਵਾੜਾ ਪੁਲਸ ਨੇ ਗੁਰਪ੍ਰੀਤ ਸਿੰਘ ਦੇ ਪਿਤਾ ਸੁਖਵਿੰਦਰ ਸਿੰਘ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਕਬਜੇ’ਚ ਲੈ ਕੇ ਤਲਵਾੜਾ ਦੇ ਬੀ. ਬੀ. ਐੱਮ. ਬੀ. ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ ।
ਇਹ ਵੀ ਪੜ੍ਹੋ: ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ 10 ਤੋਂ ਸਵੇਰੇ 6 ਵਜੇ ਤੱਕ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ 'ਚ 28, 29 ਤੇ 30 ਮਾਰਚ ਨੂੰ ਹਨੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ ਵਿਭਾਗ ਵੱਲੋਂ ALERT ਜਾਰੀ
NEXT STORY