ਦਸੂਹਾ (ਝਾਵਰ)-ਥਾਣਾ ਦਸੂਹਾ ਦੇ ਪਿੰਡ ਗੰਭੋਵਾਲ ਵਿਖੇ ਇਕ ਵਿਅਕਤੀ ਪਵਨਦੀਪ ਪੁੱਤਰ ਰਾਮ ਪ੍ਰਕਾਸ਼ ਜੋ ਇਕ ਪਿੰਡ ਦੇ ਹੀ ਮੁਹੰਮਦ ਸਾਈ ਦੇ ਡੇਰੇ ’ਤੇ ਕੰਮ ਕਰਦਾ ਸੀ, ਉਸ ਨੇ ਦਸੂਹਾ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਕਿ ਉਹ ਕਾਫੀ ਸਮੇਂ ਤੋਂ ਇਸ ਡੇਰੇ ’ਤੇ ਕੰਮ ਕਰਦਾ ਸੀ ਅਤੇ ਉਸ ਨੂੰ ਕਈ ਵਾਰ ਰੱਸੀਆਂ ਨਾਲ ਬੰਨ੍ਹ ਕੇ ਬੰਦੀ ਬਣਾ ਲੈਂਦੇ ਸਨ ਪਰ ਉਹ 26 ਅਪ੍ਰੈਲ ਨੂੰ ਕਿਸੇ ਤਰ੍ਹਾਂ ਆਪਣੇ ਘਰ ਗੰਭੋਵਾਲ ਵਿਖੇ ਆ ਗਿਆ।
ਇਸ ਤੋਂ ਬਾਅਦ ਇਸ ਡੇਰੇ ਦੇ ਫਕਰਦੀਨ ਪੁੱਤਰ ਮੁਰਾਦ ਅਲੀ, ਸ਼ਾਮ ਦੀਨ ਪੁੱਤਰ ਮੁਰਾਦ ਅਲੀ, ਸਫਰਾ ਪਤਨੀ ਮੁਰਾਦ ਅਲੀ, ਨਵਾਬੀ ਪਤਨੀ ਸਾਈ ਅਤੇ ਇਨ੍ਹਾਂ ਦੇ ਵੱਡੇ ਲੜਕੇ ਅਤੇ ਪੰਜ ਹੋਰ ਵਿਅਕਤੀ ਮੁਸੱਲਾ ਹਥਿਆਰ ਲੈ ਕੇ ਉਨ੍ਹਾਂ ਦੇ ਘਰ ਆ ਗਏ ਅਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਦੋਬਾਰਾ ਡੇਰੇ ’ਤੇ ਲਿਜਾਣ ਲਈ ਧਮਕਾਉਣ ਲੱਗੇ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਦੀ ਤਿਆਰੀ ਕਰ ਰਹੇ ਮੁੰਡੇ ਦੀ ਅਚਾਨਕ ਮੌਤ, ਏਜੰਟ ਨੂੰ ਪੈਸੇ ਦੇਣ ਗਿਆ, ਨਹੀਂ ਮੁੜਿਆ ਵਾਪਸ
ਉਸ ਨੇ ਦੱਸਿਆ ਕਿ ਉਸ ਦੇ ਭੈਣ-ਭਰਾ ਨੂੰ ਵੀ ਉਨ੍ਹਾਂ ਨੇ ਬੁਰੀ ਤਰ੍ਹਾਂ ਕੁੱਟਿਆ ਅਤੇ ਧਮਕੀਆਂ ਦਿੰਦੇ ਹੋਏ ਭੱਜ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਦਸੂਹਾ ਦੇ ਏ. ਐੱਸ. ਆਈ. ਜਾਂਚ ਅਧਿਕਾਰੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪਵਨਦੀਪ ਪੁੱਤਰ ਰਾਮ ਪ੍ਰਕਾਸ਼ ਵਾਸੀ ਗੰਭੋਵਾਲ ਦੇ ਬਿਆਨ ਦੇ ਆਧਾਰ ’ਤੇ 12 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਅਤੇ ਅਗਲੇਰੀ ਜਾਂਚ ਸੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab: ਦਿਹਾੜੀ ਲਾਉਣ ਚੱਲਿਆ ਬੰਦਾ ਬਣਿਆ ਲੱਖਪਤੀ, 7 ਰੁਪਏ 'ਚ ਚਮਕੀ ਕਿਸਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ, 4 ਤੇ 5 ਮਈ ਨੂੰ ਪੂਰੇ ਸੂਬੇ 'ਚ Alert ਜਾਰੀ
NEXT STORY