ਫਗਵਾੜਾ (ਹਰਜੋਤ)— ਇਥੇ ਗੋਲ ਚੌਕ 'ਚ ਟਰੱਕ ਵੱਲੋਂ ਐਕਟਿਵਾ ਚਾਲਕ ਨੂੰ ਫ਼ੇਟ ਮਾਰਨ ਕਾਰਨ ਉਸ ਦੀ ਮੌਤ ਹੋ ਗਈ। ਜਿਸ ਦੇ ਸਬੰਧ 'ਚ ਸਿਟੀ ਪੁਲਸ ਨੇ ਟਰੱਕ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤ ਕਰਤਾ ਰੋਹਿਤ ਸ਼ਰਮਾ ਪੁੱਤਰ ਰਾਮੇਸ਼ ਸ਼ਰਮਾ ਵਾਸੀ ਨਿਊ ਮੰਡੀ ਰੋਡ ਸੈਂਟਰਲ ਟਾਊਨ ਨੇ ਦੱਸਿਆ ਕਿ ਉਸ ਦਾ ਪਿਤਾ ਰਾਮੇਸ਼ ਕੁਮਾਰ ਆਪਣੀ ਐਕਟਿਵਾ 'ਤੇ ਸਵਾਰ ਹੋ ਕੇ ਸਤਨਾਮਪੁਰਾ ਨੂੰ ਜਾ ਰਹੇ ਸੀ, ਜਦੋਂ ਉਹ ਕਮੇਟੀ ਘਰ ਨਜ਼ਦੀਕ ਪੁੱਜੇ ਤਾਂ ਟਰੱਕ ਨੇ ਲਿਆ ਕੇ ਤੇਜ਼ ਰਫ਼ਤਾਰ ਨਾਲ ਟੱਕਰ ਮਾਰੀ, ਜਿਸ ਕਾਰਨ ਉਸ ਦੇ ਪਿਤਾ ਦੀ ਮੌਤ ਹੋ ਗਈ। ਜਿਸ ਸਬੰਧ 'ਚ ਪੁਲਸ ਨੇ ਟਰੱਕ ਚਾਲਕ ਬਲਵੀਰ ਸਿੰਘ ਪੁੱਤਰ ਲਛਮਣ ਸਿੰਘ ਵਾਸੀ ਡੇਰਾ ਬਾਬਾ ਜੱਗੂ ਸ਼ਾਹ ਕਪੂਰਥਲਾ ਖਿਲਾਫ਼ ਕੇਸ ਦਰਜ ਕਰਕੇ ਕਾਬੂ ਕਰ ਲਿਆ ਹੈ।
ਬਿਸਤ ਦੋਆਬ ਨਹਿਰ 'ਚ ਸਾਬਕਾ ਫੌਜੀ ਨੇ ਮਾਰੀ ਛਾਲ
NEXT STORY