ਨੂਰਪੁਰਬੇਦੀ (ਭੰਡਾਰੀ)- ਦੇਰ ਸ਼ਾਮ ਨੂਰਪੁਰਬੇਦੀ ਪੁਲਸ ਨੇ ਗਸ਼ਤ ਦੌਰਾਨ ਇਕ ਗੁਪਤ ਸੂਚਨਾ ਮਿਲਣ ’ਤੇ ਕਾਬੂ ਕੀਤੇ 3 ਨੌਜਵਾਨਾਂ ਦਾ ਸਰਕਾਰੀ ਹਸਪਤਾਲ ਵਿਖੇ ਡੋਪ ਟੈਸਟ ਕਰਵਾਇਆ, ਜਿਸ ਦੇ ਪਾਜ਼ੇਟਿਵ ਆਉਣ ਉਪਰੰਤ ਗ੍ਰਿਫ਼ਤਾਰ ਕੀਤੇ ਉਕਤ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਜਾਣਕਾਰੀ ਦਿੰਦੇ ਥਾਣਾ ਮੁਖੀ ਨੂਰਪੁਰਬੇਦੀ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਉਨ੍ਹਾਂ ’ਤੇ ਆਧਾਰਿਤ ਪੁਲਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਵਾਹਨਾਂ 'ਤੇ ਵਿਅਕਤੀਆਂ ਦੀ ਜਾਂਚ ਲਈ ਸ਼ਾਮੀਂ ਕਰੀਬ 4 ਵਜੇ ਕਾਂਗੜ ਚੌਂਕ ਨੂਰਪੁਰਬੇਦੀ ਵਿਖੇ ਮੌਜੂਦ ਸੀ।
ਇਸ ਦੌਰਾਨ ਮੁਖਬਰਖਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ, ਅਰਜਨ ਅਤੇ ਗੁਰਮੁੱਖ ਸਿੰਘ ਨਾਮੀ ਵਿਅਕਤੀ ਜੋ ਨਸ਼ਾ ਕਰਨ ਦੇ ਆਦੀ ਹਨ ਅਤੇ ਪਿੰਡ ਕਾਂਗਡ਼੍ਹ ਦੇ ਹੋਰ ਨੌਜਵਾਨਾਂ ਨੂੰ ਵੀ ਨਸ਼ੇ ਦੀ ਲੱਤ ਲਗਾ ਰਹੇ ਹਨ, ਨੂੰ ਜੇ ਕਾਬੂ ਕਰਕੇ ਉਨ੍ਹਾਂ ਦਾ ਡੋਪ ਟੈਸਟ ਕਰਵਾਇਆ ਜਾਵੇ ਤਾਂ ਨਸ਼ਾ ਕਰਨ ਵਾਲੇ ਹੋਰਨਾਂ ਨੌਜਵਾਨਾਂ ਨਸੀਹਤ ਮਿਲ ਸਕਦੀ ਹੈ।
ਭਾਰਤ-ਪਾਕਿ ਵਿਚਾਲੇ ਬਣੇ ਜੰਗ ਦੇ ਹਾਲਾਤ ਦਰਮਿਆਨ ਡੇਰਾ ਬਿਆਸ ਨੇ ਸਤਿਸੰਗ ਘਰਾਂ 'ਚ ਲਾਏ ਲੰਗਰ
ਉਕਤ ਸੂਚਨਾ ’ਤੇ ਕਾਰਵਾਈ ਕਰਦਿਆਂ ਥਾਣਾ ਮੁਖੀ ਢਿੱਲੋਂ ਅਤੇ ਪੁਲਸ ਪਾਰਟੀ ਨੇ ਪਿੰਡ ਕਾਂਗੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਪਿਛਲੇ ਪਾਸੇ ਤੋਂ ਕਾਬੂ ਕੀਤੇ ਗਏ 3 ਨੌਜਵਾਨਾਂ ਜਿਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਸਤਪਾਲ ਸਿੰਘ ਨਿਵਾਸੀ ਪਿੰਡ ਜਟਵਾਹਡ਼, ਅਰਜੁਨ ਸਿੰਘ ਪੁੱਤਰ ਬੀਰ ਬਾਦਸ਼ਾਹ, ਨਿਵਾਸੀ ਪਿੰਡ ਜਟਵਾਹੜ ਅਤੇ ਗੁਰਮੁੱਖ ਸਿੰਘ ਪੁੱਤਰ ਗੁਰਮੇਲ ਸਿੰਘ ਨਿਵਾਸੀ ਪਿੰਡ ਰਾਜਗਿਰੀ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ ਨੂੰ ਨਾਲ ਲੈ ਕੇ ਉਨ੍ਹਾਂ ਦਾ ਨਜ਼ਦੀਕੀ ਸਰਕਾਰੀ ਹਸਪਤਾਲ ਸਿੰਘਪੁਰ (ਨੂਰਪੁਰਬੇਦੀ) ਵਿਖੇ ਡੋਪ ਟੈਸਟ ਕਰਵਾਇਆ ਗਿਆ।
ਇਹ ਵੀ ਪੜ੍ਹੋ: ਜਲੰਧਰ ਦੇ ਬਸਤੀ ਦਾਨਿਸ਼ਮੰਦਾ 'ਚ ਡਰੋਨ ਹਮਲੇ ਦੀ ਵਾਇਰਲ ਖ਼ਬਰ ਦਾ ਸਾਹਮਣੇ ਆਇਆ ਸੱਚ
ਇਸ ਦੌਰਾਨ ਡਾਕਟਰਾਂ ਵੱਲੋਂ ਨੌਜਵਾਨ ਜਸਵਿੰਦਰ ਸਿੰਘ ਦੀ ਰਿਪੋਰਟ ’ਚ ਬੈਨਜ਼ੋਡਾਇਆਜੀਪਾਈਨਜ਼, ਟਰਾਮਾਡੋਲ, ਟੈਟਰਾਹਾਈਡ੍ਰੋਕੈਨਾਬੀਨੋਲ ਅਤੇ ਮਾਰਫਿਨ, ਅਰਜੁਨ ਦੀ ਰਿਪੋਰਟ ’ਚ ਬੈਨਜ਼ੋਡਾਇਆਜੀਪਾਈਨਜ਼ ਅਤੇ ਟੈਟਰਾਹਾਈਡ੍ਰੋਕੈਨਾਬੀਨੋਲ ਜਦਕਿ ਗੁਰਮੁੱਖ ਦੀ ਰਿਪੋਰਟ ’ਚ ਟੈਟਰਾਹਾਈਡ੍ਰੋਕੈਨਾਬੀਨੋਲ ਪਾਜ਼ੇਟਿਵ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਉਕਤ ਤਿੰਨੋਂ ਨੌਜਵਾਨਾਂ ਦੇ ਟੈਸਟ ਪਾਜ਼ੇਟਿਵ ਆਉਣ ’ਤੇ ਉਨ੍ਹਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਾਅਦ ਦੁਪਹਿਰ ਮਾਣਯੋਗ ਸ੍ਰੀ ਅਨੰਦਪੁਰ ਸਾਹਿਬ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ ਗਰਾਊਂਡ ਜ਼ੀਰੋ 'ਤੇ ਪਹੁੰਚਿਆ 'ਜਗ ਬਾਣੀ' ਦਾ ਪੱਤਰਕਾਰ, ਵੇਖੋ ਡਿੱਗੇ ਡਰੋਨ ਦੀਆਂ ਤਸਵੀਰਾਂ!
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਇਸ ਜ਼ਿਲ੍ਹੇ 'ਚ ਵੱਜ ਗਏ ਖ਼ਤਰੇ ਦੇ ਘੁੱਗੂ! ਰਾਤ 8 ਤੋਂ ਸਵੇਰੇ 6 ਵਜੇ ਤੱਕ...
NEXT STORY