ਜਲੰਧਰ (ਵੈੱਬ ਡੈਸਕ)- ਪਾਕਿਸਤਾਨ ਨਾਲ ਚੱਲ ਰਹੇ ਤਣਾਅ ਵਿਚਾਲੇ ਜਲੰਧਰ ਸ਼ਹਿਰ 'ਚ ਸਵੇਰੇ 2 ਧਮਾਕੇ ਹੋਏ। ਸਵੇਰੇ 8.30 ਵਜੇ ਬਸਤੀ ਦਾਨਸ਼ਿਮੰਦਾ ਵਿਚ ਧਮਾਕੇ ਦੀ ਸੂਚਨਾ ਮਿਲੀ। ਇਹ ਧਮਾਕਾ ਪਿੰਡ ਨਾਹਲਾ ਵਿਖੇ ਹੋਇਆ। ਇਲਾਕੇ ਵਿਚ ਧਮਾਕਿਆਂ ਦੀ ਆਵਾਜ਼ ਮਗਰੋਂ ਧੂੰਆਂ ਉੱਠਦਾ ਵੀ ਵਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਇਸ ਪਿੰਡ 'ਚ ਹੋਇਆ ਧਮਾਕਾ! ਆਵਾਜ਼ ਸੁਣ ਸਹਿਮੇ ਲੋਕ
ਇਸ ਦੇ ਨਾਲ ਹੀ ਕੰਪਨੀ ਬਾਗ ਨੇੜੇ ਵੀ ਇਕ ਤੋਂ ਬਾਅਦ ਇਕ 2 ਧਮਾਕਿਆਂ ਦੀ ਆਵਾਜ਼ ਸੁਣਨ ਨੂੰ ਮਿਲੀ ਹੈ। ਲਗਾਤਾਰ ਜਲੰਧਰ ਵਿਚ ਸਵੇਰੇ ਏਅਰ ਸਾਇਰਨ ਸੁਣਨ ਨੂੰ ਮਿਲੇ। ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਾਬਕ ਮੌਜੂਦਾ ਹਾਲਾਤ ਦਰਮਿਆਨ ਏਅਰ ਸਾਇਰਨ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ। ਉਥੇ ਹੀ 'ਜਗ ਬਾਣੀ' ਦੇ ਪੱਤਰਕਾਰ ਵੱਲੋਂ ਮੌਕੇ 'ਤੇ ਜਾ ਕੇ ਹਾਲਾਤ ਦਾ ਜਾਇਜ਼ਾ ਲਿਆ ਗਿਆ। ਮੌਕੇ 'ਤੇ ਪਹੁੰਚੇ ਪੱਤਰਕਾਰ ਮੁਤਾਬਕ ਜਿਸ ਸਥਾਨ 'ਤੇ ਡਰੋਨ ਵਰਗੀ ਚੀਜ਼ ਡਿੱਗੀ ਹੈ, ਉਥੇ ਪੂਰੀ ਤਰ੍ਹਾਂ ਟੋਇਆ ਪੈ ਚੁੱਕਾ ਹੈ। ਜਿਵੇਂ ਇਹ ਡਰੋਨ ਵਰਗੀ ਚੀਜ਼ ਡਿੱਗੀ ਤਾਂ ਡਿੱਗਦੇ ਹੀ ਅੱਗ ਲੱਗ ਗਈ। ਇਥੇ ਕਰੀਬ 2 ਤੋਂ ਢਾਈ ਫੁੱਟ ਦਾ ਟੋਇਆ ਪਿਆ ਹੈ। ਉਥੇ ਹੀ ਲੋਕ ਦੂਰੋਂ-ਦੂਰੋਂ ਵੇਖਣ ਲਈ ਆ ਰਹੇ ਹਨ।

ਇਹ ਵੀ ਪੜ੍ਹੋ: ਜਲੰਧਰ 'ਚ ਹੋ ਰਹੇ ਲਗਾਤਾਰ ਧਮਾਕੇ, Red Alert ਜਾਰੀ, DC ਨੇ ਲੋਕਾਂ ਨੂੰ ਕੀਤੀ ਮੁੜ ਅਪੀਲ
ਇਥੇ ਇਹ ਵੀ ਦੱਸ ਦੇਈਏ ਕਿ ਪੰਜਾਬ ਪੁਲਸ ਵੱਲੋਂ ਜਾਰੀ ਐਡਵਾਇਜ਼ਰੀ ਮੁਤਬਾਕ ਜਦੋਂ ਵੀ ਸਾਇਰਨ ਵੱਜਦਾ ਹੈ ਤਾਂ ਲੋਕ ਘਰਾਂ ਦੇ ਅੰਦਰ ਰਹਿਣ ਅਤੇ ਛੱਤਾਂ ਅਤੇ ਬਾਲਕੋਨੀਆਂ ਵਿਚ ਨਾ ਖੜ੍ਹਣ। ਇਸ ਤੋਂ ਇਲਾਵਾ ਗੱਡੀ ਚਲਾਉਂਦੇ ਸਮੇਂ ਸੁਰੱਖਿਅਤ ਢੰਗ ਨਾਲ ਗੱਡੀ ਪਾਰਕ ਕਰੋ, ਲਾਈਟਾਂ ਬੰਦ ਕਰੋ, ਅਤੇ ਨੇੜਲੀ ਇਮਾਰਤ ਜਾਂ ਅੰਡਰਪਾਸ ਵਿਚ ਪਨਾਹ ਲੈ ਲਓ। ਲੋਕ ਕਿਸੇ ਵੀ ਐਮਰਜੈਂਸੀ ਵਿਚ 112 ਡਾਇਲ ਕਰ ਸਕਦੇ ਹਨ।

ਵੱਡੀਆਂ ਬਿਲਡਿੰਗਾਂ ਤੇ ਮਾਲਸ ਬੰਦ ਰੱਖਣ ਦੀ ਅਪੀਲ
ਡਿਪਟੀ ਕਮਿਸ਼ਨਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲੋਕ ਇਕੱਠ ਕਰਨ ਅਤੇ ਬਾਹਰ ਘੁੰਮਣ ਤੋਂ ਗੁਰੇਜ਼ ਕਰਨ। ਲੋਕਾਂ ਨੂੰ ਵੱਡੀਆਂ ਬਿਲਡਿੰਗਾਂ ਵਿਚ ਜਾਣ ਤੋਂ ਵੀ ਗੁਰੇਜ਼ ਕਰਨ ਲਈ ਆਖ਼ਿਆ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੁਕਮ ਜਾਰੀ ਕੀਤੇ ਹਨ ਕਿ ਜਲੰਧਰ ਕੈਂਟ ਅਤੇ ਆਦਮਪੁਰ ਦੇ ਬਾਜ਼ਾਰ ਅੱਜ ਮੁਕੰਮਲ ਤੌਰ 'ਤੇ ਬੰਦ ਰਹਿਣਗੇ। ਜ਼ਿਲ੍ਹੇ ਭਰ ਵਿਚ ਮਾਲਸ ਅਤੇ ਜ਼ਿਆਦਾ ਉੱਚੀਆਂ ਇਮਾਰਤਾਂ ਵੀ ਬੰਦ ਰੱਖੀਆਂ ਜਾਣਗੀਆਂ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਹ ਘਬਰਾਉਣ ਨਾ ਤੇ ਆਪਣਾ ਬਚਾਅ ਕਰਨ।
ਇਹ ਵੀ ਪੜ੍ਹੋ: ਭਾਰਤ-ਪਾਕਿ ਦੇ ਤਣਾਅ ਦਰਮਿਆਨ ਰਾਧਾ ਸੁਆਮੀ ਸਤਿਸੰਗ ਡੇਰਾ ਬਿਆਸ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਜੰਗ ਦੇ ਮਾਹੌਲ ਦੌਰਾਨ ਪੰਜਾਬ ਵਿਚ ਵੱਡੇ ਪੱਧਰ 'ਤੇ ਅਫ਼ਸਰਾਂ ਦੇ ਤਬਾਦਲੇ
NEXT STORY