ਅਮਰੀਕਾ (ਰਾਜ ਗੋਗਨਾ): ਇਕ ਪੰਜਾਬੀ ਔਰਤ ਨੇ ਜਨਤਕ ਤੌਰ 'ਤੇ ਯੂਨਾਈਟਿਡ ਸਟੇਟਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ ਨੂੰ ਆਪਣੇ ਪਤੀ ਨੂੰ Deport ਕਰਨ ਦੀ ਅਪੀਲ ਕੀਤੀ ਹੈ, ਅਤੇ ਦੋਸ਼ ਲਗਾਇਆ ਹੈ ਕਿ ਉਹ ਦੇਸ਼ ਵਿਚ ਇਕ "ਨਕਲੀ ਸ਼ਰਨਾਰਥੀ" ਵਜੋਂ ਦਾਖਲ ਹੋਇਆ ਸੀ ਅਤੇ ਬਾਅਦ ਵਿਚ ਪੰਜਾਬ 'ਚ ਆਪਣੇ ਪਰਿਵਾਰ ਨੂੰ ਛੱਡ ਦਿੱਤਾ ਸੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ Good News! ਅੱਜ ਵੱਡੇ ਤੋਹਫ਼ੇ ਦੇਣਗੇ CM ਮਾਨ ਤੇ ਅਰਵਿੰਦ ਕੇਜਰੀਵਾਲ
ਉਸ ਨੇ ਇਹ ਦਾਅਵਾ ਇਕ ਇੰਸਟਾਗ੍ਰਾਮ ਪੋਸਟ ਵਿਚ ਕੀਤਾ ਹੈ। ਉਸ ਨੇ ਆਪਣੇ ਦਾਅਵਿਆਂ ਦੇ ਸਮਰਥਨ ਵਿਚ ਫੋਟੋਆਂ ਅਤੇ ਵੀਡੀਓਜ਼ ਵੀ ਨਾਲ ਜਾਰੀ ਕੀਤੀਆਂ ਹਨ। ਉਸ ਨੇ ਆਪਣੇ ਪਤੀ 'ਤੇ ਨਕਲੀ ਸ਼ਰਣਾਰਥੀ ਬਣਨ ਦਾ ਦੋਸ਼ ਲਗਾਇਆ ਹੈ। ਉਹ ਸੰਨ 2022 ਵਿਚ "ਨਕਲੀ ਸ਼ਰਨਾਰਥੀ" ਵਜੋਂ ਅਮਰੀਕਾ ਗਿਆ ਸੀ ਅਤੇ ਉਸ ਨੂੰ ਆਪਣੇ ਦੇਸ਼ ਵਿਚ ਕੋਈ ਜਾਨ ਦਾ ਵੀ ਖ਼ਤਰਾ ਨਹੀਂ ਹੈ। ਪਤਨੀ ਦੇ ਅਨੁਸਾਰ, ਉਸ ਦੇ ਪਤੀ ਨੇ ਅਮਰੀਕਾ ਵਿਚ ਪ੍ਰਵੇਸ਼ ਪ੍ਰਾਪਤ ਕਰਨ ਲਈ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਝੂਠਾ ਦਾਅਵਾ ਕੀਤਾ ਅਤੇ ਹੁਣ ਉਹ ਕਿਸੇ ਹੋਰ ਨਾਲ ਵਿਆਹ ਕਰਨ ਜਾਂ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਦਾ ਇਰਾਦਾ ਰੱਖਦਾ ਹੈ, ਭਾਵੇਂ ਉਹ ਅਜੇ ਵੀ ਉਸ ਨਾਲ ਕਾਨੂੰਨੀ ਤੌਰ 'ਤੇ ਵਿਆਹਿਆ ਹੋਇਆ ਹੈ। ਉਸ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਪਤੀ ਨਾਲ ਨਿੱਜੀ ਦੁਸ਼ਮਣੀ ਨਹੀਂ ਰੱਖਦੀ ਪਰ ਵਿਆਹ ਦੀ ਪਵਿੱਤਰਤਾ ਵਿਚ ਵਿਸ਼ਵਾਸ ਰੱਖਦੀ ਹੈ। ਉਸ ਨੇ ਲਿਖਿਆ ਕਿ, "ਇਕ ਸਿੱਖ ਪਰਿਵਾਰ ਤੋਂ ਹੋਣ ਕਰਕੇ, ਮੈਂ ਸਿਰਫ਼ ਇਕ ਵਿਆਹ ਵਿਚ ਵਿਸ਼ਵਾਸ ਰੱਖਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਪਤੀ ਨੂੰ ਭਾਰਤ ਵਾਪਸ ਭੇਜਣ ਵਿਚ ਮੇਰੀ ਮਦਦ ਕਰੋ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਲੱਗ ਗਈ ਨਵੀਂ ਪਾਬੰਦੀ! ਸਵੇਰੇ 7 ਵਜੇ ਤੋਂ ਬਾਅਦ...
ਉਸ ਨੇ ਇੰਸਟਾਗ੍ਰਾਮ ਪੋਸਟ ਵਿਚ ਦਾਅਵਾ ਕੀਤਾ ਕਿ ਉਸ ਨੇ ਸ਼ੁਰੂ ਵਿਚ ਉਸ ਨੂੰ ਰਿਪੋਰਟ ਨਹੀਂ ਕੀਤੀ ਕਿਉਂਕਿ ਉਸ ਦੇ ਸਹੁਰੇ ਨੇ ਉਸ ਨੂੰ Emotional Blackmail ਕੀਤਾ ਸੀ ਅਤੇ ਉਸ ਦੇ ਪਤੀ ਨੇ ਉਸ ਨੂੰ ਅਤੇ ਉਨ੍ਹਾਂ ਦੀ ਧੀ ਨੂੰ ਅਮਰੀਕਾ ਲੈ ਜਾਣ ਦਾ ਵਾਅਦਾ ਵੀ ਕੀਤਾ ਸੀ। ਹਾਲਾਂਕਿ, ਦੁਬਾਰਾ ਵਿਆਹ ਕਰਨ ਦੀ ਉਸ ਦੀ ਕਥਿਤ ਯੋਜਨਾ ਬਾਰੇ ਜਾਣਨ ਤੋਂ ਬਾਅਦ, ਉਹ ਬੋਲਣ ਲਈ ਮਜਬੂਰ ਹੋ ਗਈ। ਉਹ ਉੱਥੇ ਗੈਰ-ਕਾਨੂੰਨੀ ਤੌਰ 'ਤੇ ਸਿਰਫ਼ ਪੈਸੇ ਕਮਾਉਣ ਦੇ ਨਾਲ-ਨਾਲ ਨਾਗਰਿਕਤਾ ਵੀ ਹਾਸਲ ਕਰਨ ਲਈ ਗਿਆ ਸੀ। ਸਾਡੀ ਇਕ 7 ਸਾਲ ਦੀ ਧੀ ਹੈ, ਅਤੇ ਉਸ ਨੇ ਸਾਨੂੰ ਦੋਵਾਂ ਨੂੰ ਛੱਡਣ ਤੋਂ ਪਹਿਲਾਂ ਨਹੀਂ ਸੋਚਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਦੁਕਾਨਾਂ ਤੇ ਪਲਾਟਾਂ ਬਾਰੇ ਮਾਨ ਸਰਕਾਰ ਦਾ ਵੱਡਾ ਐਲਾਨ
ਪਤਨੀ ਨੇ ਦਾਅਵਾ ਕੀਤਾ ਕਿ ਉਸ ਨੂੰ ਅਖ਼ੀਰਲੇ ਦਿਨ ਤਕ ਨਹੀਂ ਪਤਾ ਸੀ ਕਿ ਉਸ ਦਾ ਪਤੀ ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਜਾ ਰਿਹਾ ਹੈ। ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਨੇ ਅਮਰੀਕਾ ਪਹੁੰਚਣ ਦੀਆਂ ਦੋ ਅਸਫਲ ਕੋਸ਼ਿਸ਼ਾਂ ਕੀਤੀਆਂ - ਇਕ ਵਾਰ ਨੇਪਾਲ ਰਾਹੀਂ ਅਤੇ ਦੂਜੀ ਵਾਰ ਤਨਜ਼ਾਨੀਆ ਰਾਹੀਂ - ਉਸ ਨੂੰ ਅਤੇ ਉਨ੍ਹਾਂ ਦੀ ਧੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਗਿਆ ਸੀ। ਪਤਨੀ ਸਮਨਪ੍ਰੀਤ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਕੋਲ ਆਪਣੇ ਪਤੀ ਦੇ ਸ਼ਰਣ ਦੇ ਦਾਅਵੇ ਨੂੰ ਧੋਖਾਧੜੀ ਸਾਬਤ ਕਰਨ ਵਾਲੇ ਸਬੂਤ ਹਨ। ਉਸ ਨੇ ਉਸ 'ਤੇ ਦੋ-ਵਿਆਹ ਦਾ ਦੋਸ਼ ਲਗਾਇਆ, ਜੋ ਕਿ ਭਾਰਤ ਅਤੇ ਅਮਰੀਕਾ ਦੋਵਾਂ ਵਿਚ ਅਪਰਾਧ ਹੈ। ਆਪਣੀ ਪੋਸਟ ਵਿਚ, ਉਸ ਨੇ ਵਿਆਹ ਦੀਆਂ ਫੋਟੋਆਂ ਅਤੇ ਇਕ ਵੀਡੀਓ ਸਾਂਝੀ ਕੀਤੀ ਜਿਸ ਵਿਚ ਉਸ ਦੇ ਪਤੀ ਨੂੰ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਅਮਰੀਕੀ ਸਰਹੱਦ ਪਾਰ ਕਰਦੇ ਹੋਏ ਦਿਖਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀਆਂ ਲਈ Good News! ਅੱਜ ਵੱਡੇ ਤੋਹਫ਼ੇ ਦੇਣਗੇ CM ਮਾਨ ਤੇ ਅਰਵਿੰਦ ਕੇਜਰੀਵਾਲ
NEXT STORY