ਜਲੰਧਰ (ਜਤਿੰਦਰ,ਭਾਰਦਵਾਜ ) ਜਿੱਥੇ ਇੱਕ ਪਾਸੇ ਭਾਰੀ ਬਰਸਾਤ ਕਾਰਨ ਪੂਰਾ ਸ਼ਹਿਰ ਜਲਥਲ ਹੋਇਆ ਪਿਆ ਹੈ। ਉਥੇ ਨਾਲ ਹੀ ਦੂਜੇ ਪਾਸੇ ਅੱਜ ਅਦਾਲਤੀ ਕੰਪਲੈਕਸ ਦੀ ਪਾਰਕਿੰਗ ਵਿੱਚ ਵੀ ਬਾਰਿਸ਼ ਦਾ ਪਾਣੀ ਭਰ ਗਿਆ ਹੈ ਅਤੇ ਨਾਲ ਹੀ ਅਦਾਲਤੀ ਬੇਸਮੈਂਟ ਵਿੱਚ ਵੀ ਪਾਣੀ ਭਰ ਗਿਆ ਹੈ। ਜਿਸ ਕਰਕੇ ਸਾਰੇ ਕੰਪਲੈਕਸ ਦੀ ਬਿਜਲੀ ਅਤੇ ਅਦਾਲਤੀ ਕੰਪਲੈਕਸ ਦੀਆਂ ਲਿਫਟਾਂ ਨੂੰ ਵੀ ਬੰਦ ਕਰਨਾ ਪਿਆ ਤਾਂ ਕਿ ਭਰੇ ਹੋਏ ਪਾਣੀ ਕਰਕੇ ਕੋਈ ਹਾਦਸਾ ਨਾ ਵਾਪਰ ਸਕੇ। ਪਾਰਕਿੰਗ ਵਿੱਚ ਖੜੀਆਂ ਗੱਡੀਆਂ ਵੀ ਪਾਣੀ ਦੇ ਜਿਆਦਾ ਭਰੇ ਹੋਣ ਦੇ ਕਰਕੇ ਲੋਕ ਅਤੇ ਵਕੀਲ ਜ਼ਿਆਦਾ ਆ ਨਹੀਂ ਸਕੇ। ਜਿਸ ਕਰਕੇ ਅੱਜ ਅਦਾਲਤੀ ਕੰਪਲੈਕਸ ਵਿੱਚ ਭਰੇ ਹੋਏ ਪਾਣੀ ਕਰਕੇ ਵਕੀਲਾਂ ਵੱਲੋਂ 'ਨੋ ਵਰਕ ਡੇ' ਦਾ ਐਲਾਨ ਕਰ ਦਿੱਤਾ ਗਿਆ। ਜਿਸ ਕਰਕੇ ਅੱਜ ਸਾਰਾ ਦਿਨ ਕੰਮਕਾਜ ਠੱਪ ਰਿਹਾ। ਦੂਜੇ ਪਾਸੇ ਬਾਰ ਰੂਮ ਵਾਲੇ ਪਾਸੇ ਵੀ ਵਕੀਲਾਂ ਦੇ ਚੈਂਬਰਾਂ ਵਿੱਚ ਪਾਣੀ ਭਰ ਗਿਆ ਹੇ। ਆਲੇ ਦੁਆਲੇ ਵੀ ਪਾਣੀ ਖੜਾ ਰਿਹਾ ਜਿਸ ਕਰਕੇ ਵਕੀਲਾਂ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਬਾਰਾਦਰੀ ਇਲਾਕੇ ਜਿੱਥੇ ਕੁਝ ਅਧਿਕਾਰੀਆਂ ਦੇ ਵੀ ਕਵਾਟਰ ਹਨ ਉਨ੍ਹਾਂ ਵਿੱਚ ਵੀ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਭਰੇ ਜਾਣ ਕਰਕੇ ਉਹਨਾਂ ਨੂੰ ਵੀ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸੰਬੰਧੀ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਰੋਹਿਤ ਗੰਭੀਰ ਅਤੇ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਅਦਾਲਤ 'ਚ ਬਰਸਾਤ ਦੇ ਚਲਦਿਆਂ ਕਿਸੇ ਵੀ ਕੇਸ ਵਿੱਚ ਗਵਾਹੀ ਨਹੀਂ ਹੋ ਸਕੀ ਅਤੇ ਨਾ ਹੀ ਕੇਸ ਦਾਇਰ ਹੋ ਸਕੇ ।
ਜਲੰਧਰ 'ਚ ਹੜ੍ਹ ਨਾਲ ਵਿਗੜ ਸਕਦੇ ਨੇ ਹਾਲਾਤ ਤੇ ਅਮਿਤ ਸ਼ਾਹ ਨੇ CM ਮਾਨ ਨਾਲ ਕੀਤੀ ਗੱਲਬਾਤ, ਪੜ੍ਹੋ TOP-10 ਖ਼ਬਰਾਂ
NEXT STORY