ਜਲੰਧਰ (ਵੈੱਬ ਡੈਸਕ, ਸੋਨੂੰ)- ਪੰਜਾਬ ਵਿਚ ਅੱਜ ਸਵੇਰ ਤੋਂ ਕਈ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋ ਰਹੀ ਹੈ। ਮਾਨਸੂਨ ਦੇ ਅੱਜ ਪਏ ਕੁਝ ਘੰਟਿਆਂ ਦੇ ਮੀਂਹ ਨੇ ਜਲੰਧਰ ਸ਼ਹਿਰ ਨੂੰ ਪੂਰੀ ਤਰ੍ਹਾਂ ਡੋਬ ਕੇ ਰੱਖ ਦਿੱਤਾ। ਹਾਲਾਤ ਇਹ ਰਹੇ ਕਿ ਸ਼ਹਿਰ ਦੀ ਕੋਈ ਵੀ ਸੜਕ ਅਜਿਹੀ ਨਹੀਂ ਸੀ, ਜਿੱਥੇ ਮੀਂਹ ਦਾ ਪਾਣੀ ਜਮ੍ਹਾ ਨਾ ਹੋਇਆ ਹੋਵੇ। ਅਰਬਨ ਅਸਟੇਟ ਵਰਗੀਆਂ ਪਾਸ਼ ਕਾਲੋਨੀਆਂ ਵੀ ਪਾਣੀ ਵਿਚ ਡੁੱਬੀਆਂ ਰਹੀਆਂ। ਭਾਰੀ ਮੀਂਹ ਕਾਰਨ ਕੰਮਾਂ 'ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਇਹ ਵੀ ਪੜ੍ਹੋ: ਪੰਜਾਬ 'ਚ ED ਦੀ Raid! ਫਗਵਾੜਾ ਸ਼ੂਗਰ ਮਿੱਲ ਸਮੇਤ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ

ਮੀਂਹ ਦੌਰਾਨ ਸ਼ਹਿਰ ਦੀਆਂ ਸਾਰੀਆਂ ਸੜਕਾਂ ’ਤੇ ਕਈ-ਕਈ ਫੁੱਟ ਪਾਣੀ ਜਮ੍ਹਾ ਰਿਹਾ। ਪਾਣੀ ਜਮ੍ਹਾ ਹੋਣ ਕਾਰਨ ਆਮ ਲੋਕ ਬੁਰੀ ਤਰ੍ਹਾਂ ਪ੍ਰੇਸ਼ਾਨ ਹੋਏ ਅਤੇ ਕਈ ਥਾਵਾਂ ’ਤੇ ਹਾਦਸੇ ਵੀ ਵਾਪਰੇ। ਜਗ੍ਹਾ-ਜਗ੍ਹਾ ਪਾਣੀ ਜਮ੍ਹਾ ਹੋਣ ਤੋਂ ਇਹ ਸਪੱਸ਼ਟ ਹੋ ਗਿਆ ਕਿ ਨਗਰ ਨਿਗਮ ਨੇ ਬਰਸਾਤ ਦੇ ਮੌਸਮ ਲਈ ਕੋਈ ਖ਼ਾਸ ਤਿਆਰੀ ਨਹੀਂ ਕੀਤੀ ਸੀ। ਸੜਕਾਂ ਤੋਂ ਪਾਣੀ ਕੱਢਣ ਵਿਚ ਕਈ ਘੰਟੇ ਲੱਗ ਗਏ। ਖ਼ਾਸ ਕਰਕੇ ਉਹ ਇਲਾਕੇ ਸਭ ਤੋਂ ਵੱਧ ਪ੍ਰਭਾਵਿਤ ਹੋਏ, ਜਿੱਥੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਸੜਕਾਂ ਨੂੰ ਪੁੱਟਿਆ ਗਿਆ ਸੀ। ਉਥੇ ਚਿੱਕੜ ਅਤੇ ਟੁੱਟੀਆਂ ਸੜਕਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ 'ਚ ਨਾਨਾ-ਨਾਨੀ ਵੱਲੋਂ ਦੋਹਤੀ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਮਾਂ ਬਾਰੇ ਵੀ ਖੁੱਲ੍ਹਿਆ ਭੇਤ

ਨਿਗਮ ਦਾ ਓ. ਐਂਡ ਐੱਮ. ਸੈੱਲ ਸ਼ਹਿਰ ਦੇ ਸੀਵਰੇਜ ਅਤੇ ਜਲ ਸਪਲਾਈ ਸਿਸਟਮ ਨੂੰ ਸੰਭਾਲਦਾ ਹੈ ਪਰ ਇਸ ਵਿਭਾਗ ਦੇ ਅਧਿਕਾਰੀ ਲਗਾਤਾਰ ਲਾਪਰਵਾਹੀ ਵਰਤ ਰਹੇ ਹਨ। ਸੀਵਰ ਲਾਈਨਾਂ ਦੀ ਸਫਾਈ ਲਈ ਹੁਣ ਤੱਕ ਕੋਈ ਠੋਸ ਮੁਹਿੰਮ ਨਹੀਂ ਚਲਾਈ ਗਈ। ਮੀਂਹ ਦੇ ਪਾਣੀ ਦੀ ਨਿਕਾਸੀ ਲਈ ਸੜਕ ਕਿਨਾਰੇ ਬਣੇ ਚੈਂਬਰਾਂ ਦੀ ਵੀ ਸਫ਼ਾਈ ਨਹੀਂ ਕੀਤੀ ਗਈ।

ਕੁਝ ਥਾਵਾਂ ’ਤੇ ਸਿਰਫ ਰਸਮੀ ਕਾਰਵਾਈ ਪੂਰੀ ਕਰਨ ਲਈ ਗਾਰ ਕੱਢੀ ਗਈ ਪਰ ਉਸ ਨੂੰ ਚੁੱਕਿਆ ਹੀ ਨਹੀਂ ਗਿਆ, ਜਿਸ ਕਾਰਨ ਉਹ ਦੋਬਾਰਾ ਉਨ੍ਹਾਂ ਲਾਈਨਾਂ ਵਿਚ ਚਈ ਗਈ। ਦੋਮੋਰੀਆ ਪੁਲ, ਬਸਤੀ ਗੁਜ਼ਾਂ, ਬਸਤੀ ਦਾਨਿਸ਼ਮੰਦਾਂ, ਲੰਮਾ ਪਿੰਡ ਰੋਡ, ਸੈਂਟਰਲ ਟਾਊਨ, ਕਿਸ਼ਨਪੁਰਾ, ਪੁਰਾਣੀ ਜੀ. ਟੀ. ਰੋਡ ’ਤੇ ਹਾਲਾਤ ਸਭ ਤੋਂ ਬਦਤਰ ਰਹੇ। ਇਥੇ ਇੰਨਾ ਪਾਣੀ ਜਮ੍ਹਾ ਸੀ ਕਿ ਲੋਕਾਂ ਦਾ ਆਉਣਾ-ਜਾਣਾ ਮੁਸ਼ਕਿਲ ਹੋ ਗਿਆ।


ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ! ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸੁਨੀਲ ਜਾਖੜ ਦੀ ਅਕਾਲੀ ਦਲ ਨੂੰ ਸਲਾਹ! ਪੋਸਟ ਪਾ ਕੇ ਕੀਤੀ ਖ਼ਾਸ ਅਪੀਲ
NEXT STORY