ਹੁਸ਼ਿਆਰਪੁਰ (ਅਮਰੀਕ)- ਸ਼ਹਿਰ ਦੇ ਘੰਟਾ ਘਰ ਨੇੜੇ ਵਾਲਮੀਕਿ ਮੁਹੱਲੇ 'ਚ ਸੋਮਵਾਰ ਸਵੇਰੇ ਮੀਂਹ ਪੈਣ ਕਾਰਨ ਇਕ ਪੁਰਾਣੇ ਮਕਾਨ ਦੀ ਬਾਲਿਆਂ ਵਾਲੀ ਛੱਤ ਡਿੱਗ ਗਈ। ਅਚਾਨਕ ਛੱਤ ਡਿੱਗਣ ਕਾਰਨ 78 ਸਾਲਾ ਬਜ਼ੁਰਗ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਕਮਲਾ ਪਤਨੀ ਮੋਹਨ ਲਾਲ ਵਾਸੀ ਵਾਲਮੀਕਿ ਮੁਹੱਲਾ ਘੰਟਾ ਘਰ ਨੇੜੇ ਹੁਸ਼ਿਆਰਪੁਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ: ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਹੰਡ ਖੱਡ 'ਚ ਨਹਾਉਂਦੇ ਸਮੇਂ ਪਾਣੀ 'ਚ ਡੁੱਬਿਆ ਨੌਜਵਾਨ

ਜਾਣਕਾਰੀ ਮੁਤਾਬਕ ਸਵੇਰੇ ਕਰੀਬ 6 ਵਜੇ ਦੇ ਕਰੀਬ ਮੀਂਹ ਪੈ ਰਿਹਾ ਸੀ। ਕਮਲਾ ਆਪਣੇ ਘਰ ਦੇ ਬਰਾਂਡੇ 'ਚ ਸੁੱਤੀ ਹੋਈ ਸੀ। ਇਸੇ ਦੌਰਾਨ ਬਰਾਂਡੇ ਦੀ ਬਾਲਿਆਂ ਵਾਲੀ ਛੱਤ ਅਚਾਨਕ ਹੇਠਾਂ ਆ ਡਿੱਗੀ। ਛੱਤ ਦੇ ਮਲਬੇ ਹੇਠਾਂ ਦੱਬਣ ਕਾਰਨ ਬਜ਼ੁਰਗ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰਾਂ ਅਤੇ ਆਸ-ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਮਲਬੇ ਹੇਠੋਂ ਕੱਢਿਆ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਹੁਸ਼ਿਆਰਪੁਰ ਲਿਜਾਇਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਇਲਾਜ ਦੌਰਾਨ ਕਮਲਾ ਨੇ ਦਮ ਤੋੜ ਦਿੱਤਾ। ਬਜ਼ੁਰਗ ਮਹਿਲਾ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਅਤੇ ਮੁਹੱਲੇ 'ਚ ਸੋਗ ਦੀ ਲਹਿਰ ਦੌੜ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਮੁੜ ਬਦਲੇਗਾ ਮੌਸਮ! ਅਜੇ ਹੋਰ ਪਵੇਗਾ ਮੀਂਹ, ਅਗਲੇ 5 ਦਿਨਾਂ ਦੀ ਤਾਜ਼ਾ ਅਪਡੇਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ੍ਰੀ ਕੀਰਤਪੁਰ ਸਾਹਿਬ ਵਿਖੇ ਲੋਹੰਡ ਖੱਡ 'ਚ ਨਹਾਉਂਦੇ ਸਮੇਂ ਪਾਣੀ 'ਚ ਡੁੱਬਿਆ ਨੌਜਵਾਨ
NEXT STORY