ਨਡਾਲਾ (ਸ਼ਰਮਾ)-ਬੀਤੀ ਦੇਰ ਸ਼ਾਮ ਆਈ ਤੇਜ਼ ਹਨੇਰੀ ਕਾਰਣ ਖੇਤਾਂ ’ਚ ਲੱਗੀ ਅੱਗ ਕਾਰਨ ਸ਼ੈੱਡ ਅੰਦਰ ਸਟੋਰ ਕੀਤੀ ਤੂੜੀ ਸੜ ਕੇ ਸੁਆਹ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਸ਼ਿਵ ਚਰਨ ਪੁੱਤਰ ਮਾਸਟਰ ਬਨਾਰਸੀ ਦਾਸ ਨੇ ਦੱਸਿਆ ਕਿ ਉਸ ਨੇ ਆਪਣੇ ਨਿਹਾਲਗੜ੍ਹ ਰੋਡ ਸਥਿਤ ਡੇਰੇ ’ਤੇ ਲਗਭਗ 35 ਟਰਾਲੀਆਂ ਤੂੜੀ ਸਟੋਰ ਕਰਕੇ ਰੱਖੀ ਹੋਈ ਸੀ ਅਤੇ ਕੱਲ੍ਹ ਉਥੇ ਨਾਲ ਦੇ ਖੇਤ ਵਾਲੇ ਵਿਅਕਤੀ ਵੱਲੋਂ ਆਪਣੇ ਖੇਤਾਂ ’ਚ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਹੋਈ ਸੀ। ਜਦੋਂ ਦੇਰ ਰਾਤ ਹਨੇਰੀ ਆਈ ਤਾਂ ਉਹ ਅੱਗ ਭੜਕ ਕੇ ਸਾਡੀ ਸਟੋਰ ਕੀਤੀ ਹੋਈ ਤੂੜੀ ਨੂੰ ਪੈ ਗਈ, ਜਿਸ ਕਾਰਨ ਤੂੜੀ ਅੱਗ ਦੇ ਭਾਂਬੜ ’ਚ ਤਬਦੀਲ ਹੋ ਗਈ।
ਇਹ ਵੀ ਪੜ੍ਹੋ: 'ਨਸ਼ਾ ਮੁਕਤੀ ਯਾਤਰਾ' ਦੌਰਾਨ ਹੁਸ਼ਿਆਰਪੁਰ ਪੁੱਜੇ CM ਭਗਵੰਤ ਮਾਨ, ਆਖੀਆਂ ਅਹਿਮ ਗੱਲਾਂ (ਵੀਡੀਓ)
ਸ਼ਿਵ ਨੇ ਦੱਸਿਆ ਕਿ ਡੇਰੇ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਨੇ ਘਟਨਾ ਸਬੰਧੀ ਮੈਨੂ ਜਾਣਕਾਰੀ ਦਿੱਤੀ। ਇਸ ਦੌਰਾਨ ਫਾਇਰ ਬਿਰਗੇਡ ਦੀ ਮਦਦ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਅੱਗ ਅਜੇ ਵੀ ਧੁੱਖ ਰਹੀ ਹੈ ਤੇ ਸਾਰੀ ਤੂੜੀ ਸਵਾਹ ਹੋ ਗਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸਦਾ ਇਨਸਾਫ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ: ਹਾਈਟੈੱਕ ਹੋਣਗੀਆਂ ਪੰਜਾਬ ਦੀਆਂ ਜੇਲ੍ਹਾਂ, ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ: NIA ਦੀ ਪੰਜਾਬ 'ਚ ਵੱਡੀ ਕਾਰਵਾਈ, 15 ਥਾਵਾਂ 'ਤੇ ਕੀਤੀ ਛਾਪੇਮਾਰੀ
NEXT STORY