ਜਲੰਧਰ (ਮ੍ਰਿਦੁਲ, ਕੁੰਦਨ, ਪੰਕਜ)–ਵੈਸਟ ਹਲਕੇ ਵਿਚ ਬੀਤੇ ਦਿਨੀਂ ਝਗੜੇ ਦੌਰਾਨ ਚਾਕੂ ਮਾਰ ਕੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਦੀ ਪਛਾਣ ਰਾਹੁਲ (18) ਪੁੱਤਰ ਧਨੀ ਰਾਮ ਨਿਵਾਸੀ ਬਿਹਾਰ ਹਾਲ ਨਿਵਾਸੀ ਈਸ਼ਵਰ ਕਾਲੋਨੀ ਵਜੋਂ ਹੋਈ। ਮਾਮਲੇ ਨੂੰ ਲੈ ਕੇ ਥਾਣਾ ਨੰਬਰ 5 ਦੀ ਪੁਲਸ ਨੇ ਕੇਸ ਦਰਜ ਕਰਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਸੂਰਜ (22) ਪੁੱਤਰ ਰਮੇਸ਼ ਨਿਵਾਸੀ ਭਈਆ ਮੰਡੀ ਵਜੋਂ ਹੋਈ ਹੈ। ਪੁਲਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ DCP ਇਨਵੈਸਟਿਗੇਸ਼ਨ ਮਨਪ੍ਰੀਤ ਸਿੰਘ, ADCP-II ਸੀ. ਹਰਿੰਦਰ ਸਿੰਘ ਗਿੱਲ ਅਤੇ ACP ਵੈਸਟ ਸਰਵਨਜੀਤ ਸਿੰਘ ਦੀ ਦੇਖਰੇਖ ਹੇਠ, ਮੁੱਖ ਅਫ਼ਸਰ ਥਾਣਾ ਡਿਵੀਜ਼ਨ ਨੰਬਰ 05 ਜਲੰਧਰ ਦੀ ਟੀਮ ਨੇ ਹਾਲ ਹੀ ਵਿਚ ਹੋਏ ਕਤਲ ਕੇਸ ਨੂੰ ਸਿਰਫ਼ ਇਕ ਦਿਨ ਵਿੱਚ ਸੁਲਝਾਉਂਦੇ ਹੋਏ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ।
ਰਾਹੁਲ ਦੀ ਮਾਂ ਵੱਲੋਂ ਪੁਲਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਬੁੱਧਵਾਰ ਸ਼ਾਮ ਲਗਭਗ 4 ਵਜੇ ਰਾਹੁਲ ਘਰੋਂ ਕਿਸੇ ਕੰਮ ਗਿਆ ਸੀ। ਦੇਰ ਰਾਤ ਉਸ ਦੇ ਦੋਸਤਾਂ ਨੇ ਆ ਕੇ ਦੱਸਿਆ ਕਿ ਰਾਹੁਲ ਨੂੰ ਕਿਸੇ ਨੇ ਚਾਕੂ ਮਾਰ ਦਿੱਤੇ ਹਨ ਅਤੇ ਉਸ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਹੈ। ਇਸ ਤੋਂ ਬਾਅਦ ਉਹ ਹਸਪਤਾਲ ਪਹੁੰਚੇ ਅਤੇ ਵੇਖਿਆ ਕਿ ਰਾਹੁਲ ਦੀ ਛਾਤੀ ’ਤੇ ਗੰਭੀਰ ਜ਼ਖ਼ਮ ਸਨ, ਜਿਸ ਕਾਰਨ ਉਸ ਦਾ ਬਹੁਤ ਜ਼ਿਆਦਾ ਖ਼ੂਨ ਵਗ ਗਿਆ ਸੀ। ਵੀਰਵਾਰ ਸੇਵੇਰੇ ਰਾਹੁਲ ਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮਿਤੀ 31 ਜੁਲਾਈ ਨੂੰ ਮੁਕੱਦਮਾ ਨੰਬਰ 104 ਅ:ਧ 103(1) BNS ਥਾਣਾ ਡਿਵੀਜ਼ਨ ਨੰਬਰ 5 ਜਲੰਧਰ ਵਿਖੇ ਬਰਬਿਆਨ ਰਾਜੂ ਕੁਮਾਰ ਪੁੱਤਰ ਧੰਨੀ ਰਾਮ ਵਾਸੀ ਮਨੂਪੁਰਾ, ਥਾਣਾ ਬਰੂਰਾਜ, ਜ਼ਿਲ੍ਹਾ ਮੁਜ਼ਫ਼ਫ਼ਰਪੁਰ (ਬਿਹਾਰ), ਹਾਲ ਵਾਸੀ ਬਿੱਟੂ ਦਾ ਮਕਾਨ, ਗਲੀ ਨੰਬਰ 2, ਈਸ਼ਵਰ ਨਗਰ, ਕਾਲਾ ਸਿੰਘਾ ਰੋਡ, ਘਾਹ ਮੰਡੀ ਜਲੰਧਰ ਨੇ ਦਰਜ ਕੀਤਾ ਗਿਆ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਭਰਾ ਰਾਹੁਲ ਦਾ ਕਤਲ ਸੂਰਜ ਕੁਮਾਰ ਪੁੱਤਰ ਰਮੇਸ਼ ਯਾਦਵ ਵਾਸੀ ਬਸਤੀ ਸ਼ੇਖ, ਜਲੰਧਰ ਨੇ ਆਪਸੀ ਮਾਮੂਲੀ ਰੰਜਿਸ਼ ਕਾਰਨ ਕੀਤਾ ਹੈ। ਕਤਲ ਦੀ ਸੂਚਨਾ ਮਿਲਦੇ ਹੀ ਪੁਲਸ ਟੀਮ ਨੇ ਤੁਰੰਤ ਕਾਰਵਾਈ ਸ਼ੁਰੂ ਕੀਤੀ ਅਤੇ ਉਸੇ ਦਿਨ ਹੀ ਮੁਲਜ਼ਮ ਸੂਰਜ ਕੁਮਾਰ ਨੂੰ ਕੋਟ ਸਦੀਕ ਪੂਲੀ ਤੋ ਗ੍ਰਿਫ਼ਤਾਰ ਕਰਕੇ, ਉਸਦੇ ਕਬਜ਼ੇ ਵਿੱਚੋਂ ਕਤਲ ਲਈ ਵਰਤਿਆ ਗਿਆ ਚਾਕੂ/ਛੁਰੀ ਬਰਾਮਦ ਕੀਤੀ । ਪੁਲਸ ਕਮਿਸ਼ਨਰ ਨੇ ਕਿਹਾ ਕਿ ਅਪਰਾਧ ਖ਼ਿਲਾਫ਼ ਕਮਿਸ਼ਨਰੇਟ ਪੁਲਸ ਦੀ ਜ਼ੀਰੋ ਟਾਲਰੈਂਸ ਨੀਤੀ ਅੱਗੇ ਵੀ ਸਖ਼ਤੀ ਨਾਲ ਜਾਰੀ ਰਹੇਗੀ ਅਤੇ ਇਸ ਵਿੱਚ ਸ਼ਾਮਲ ਹਰ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ।
ਇਹ ਵੀ ਪੜ੍ਹੋ: ਜਲੰਧਰ ਤੋਂ ਬਾਅਦ ਇਕ ਹੋਰ ਸਿਵਲ ਹਸਪਤਾਲ ਦਾ ਆਕਸੀਜ਼ਨ ਪਲਾਂਟ ਬੰਦ
ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੂੰ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਜ਼ਰੀਏ ਪਤਾ ਲੱਗਾ ਕਿ ਰਾਤ 12 ਵਜੇ ਤੋਂ ਬਾਅਦ ਕੁਝ ਨੌਜਵਾਨ ਰਾਹੁਲ ਨੂੰ ਘੇਰ ਕੇ ਖੜ੍ਹੇ ਸਨ। ਇਕ ਨੌਜਵਾਨ ਉਸ ਨਾਲ ਕੁੱਟਮਾਰ ਕਰ ਰਿਹਾ ਸੀ, ਜਦਕਿ ਬਾਕੀ ਉਸ ਨੂੰ ਛੁਡਾਉਣ ਵਿਚ ਲੱਗੇ ਹੋਏ ਸਨ। ਜਾਂਚ ਦੌਰਾਨ ਪਤਾ ਲੱਗਾ ਕਿ ਰਾਹੁਲ ਦਾ ਸੂਰਜ ਨਾਂ ਦੇ ਨੌਜਵਾਨ ਨਾਲ ਕੁਝ ਦਿਨ ਪਹਿਲਾਂ ਝਗੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਵਿਚਕਾਰ ਰੰਜਿਸ਼ ਚੱਲ ਰਹੀ ਸੀ। ਇਸੇ ਲਈ ਉਨ੍ਹਾਂ ਦੇ ਦੋਸਤਾਂ ਨੇ ਰਾਹੁਲ ਅਤੇ ਸੂਰਜ ਵਿਚਕਾਰ ਸਮਝੌਤਾ ਕਰਵਾਉਣ ਲਈ ਦੋਵਾਂ ਨੂੰ ਬੁਲਾਇਆ ਸੀ। ਐੱਸ. ਐੱਚ. ਓ. ਸਾਹਿਲ ਚੌਧਰੀ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਸੂਰਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਪੁਲ, ਖੜ੍ਹੀ ਹੋਈ ਵੱਡੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਮੌਸਮ ਦੀ ਜਾਣੋ 5 ਤਾਰੀਖ਼ ਤੱਕ ਦੀ Weather Update, ਭਾਰੀ ਮੀਂਹ ਤੇ ਤੂਫ਼ਾਨ ਦਾ Alert
NEXT STORY