ਜਲੰਧਰ (ਖੁਰਾਣਾ)–ਸਮਾਰਟ ਸਿਟੀ ਕੰਪਨੀ ਦੇ 77 ਕਰੋੜ ਦੀ ਲਾਗਤ ਨਾਲ ਜਲੰਧਰ ਨਗਰ ਨਿਗਮ ਵੱਲੋਂ ਬਰਲਟਨ ਪਾਰਕ ਵਿਚ ਬਣਾਏ ਜਾ ਰਹੇ ਸਪੋਰਟਸ ਹੱਬ ਨੂੰ ਲੈ ਕੇ ਇਕ ਵਾਰ ਫਿਰ ਭੰਬਲਭੂਸੇ ਵਾਲੀ ਸਥਿਤੀ ਬਣ ਰਹੀ ਹੈ। ਨਿਰਮਾਣ ਲਈ ਕੰਪਲੈਕਸ ਵਿਚ ਮੌਜੂਦ ਕੁੱਲ 56 ਦਰੱਖਤਾਂ ਨੂੰ ਕੱਟੇ ਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ, ਜਿਨ੍ਹਾਂ ਵਿਚੋਂ ਵਧੇਰੇ ਹਰੇ-ਭਰੇ ਹਨ। ਨਗਰ ਨਿਗਮ ਵੱਲੋਂ ਇਨ੍ਹਾਂ ਦਰੱਖਤਾਂ ਦੀ ਨਿਲਾਮੀ 1 ਅਗਸਤ ਤੋਂ ਬਰਲਟਨ ਪਾਰਕ ਨਰਸਰੀ ਵਿਚ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਇਹ ਦਰੱਖਤ ਵੱਖ-ਵੱਖ ਕਿਸਮਾਂ ਦੇ ਹਨ। ਇਨ੍ਹਾਂ ਵਿਚੋਂ ਕੁਝ ਸੁੱਕੇ ਹੋਏ ਵੀ ਹਨ ਪਰ ਵਧੇਰੇ ਪੂਰੀ ਤਰ੍ਹਾਂ ਨਾਲ ਹਰੇ-ਭਰੇ ਹਨ। ਇਹ ਦਰੱਖਤ ਉਸ ਹਿੱਸੇ ਵਿਚੋਂ ਕੱਟੇ ਜਾਣਗੇ, ਜੋ ਅਪਾਹਜ ਆਸ਼ਰਮ ਦੇ ਪਿੱਛੇ ਸਥਿਤ ਹੈ ਅਤੇ ਪਹਿਲਾਂ ਜਿੱਥੇ ਕੂੜੇ ਦਾ ਡੰਪਿੰਗ ਇਲਾਕਾ ਹੁੰਦਾ ਸੀ। ਹੁਣ ਇਸ ਸਥਾਨ ’ਤੇ ਕਬੱਡੀ, ਜੂਡੋ ਸਟੇਡੀਅਮ ਅਤੇ ਹੋਰ ਖੇਡਾਂ ਨਾਲ ਸਬੰਧਤ ਢਾਂਚੇ ਬਣਾਏ ਜਾ ਰਹੇ ਹਨ। ਕੁਝ ਦਰੱਖਤ ਉਥੋਂ ਵੀ ਕੱਟੇ ਜਾਣੇ ਹਨ, ਜਿਥੇ ਪਟਾਕਾ ਮਾਰਕੀਟ ਲੱਗਦੀ ਹੁੰਦੀ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਪੰਜਾਬ 'ਚ ਮਾਂ ਨੇ ਪੁੱਤ ਸਮੇਤ ਚੁੱਕਿਆ ਖ਼ੌਫ਼ਨਾਕ ਕਦਮ, ਤੜਫ਼-ਤੜਫ਼ ਕੇ ਦੋਹਾਂ ਦੀ ਹੋਈ ਮੌਤ
ਇਨ੍ਹਾਂ ਦਰੱਖਤਾਂ ਦੀ ਕੀਮਤ 3.28 ਲੱਖ ਰੁਪਏ ਲਾਈ ਗਈ
ਨਗਰ ਨਿਗਮ ਵੱਲੋਂ ਇਨ੍ਹਾਂ ਪੰਜਾਂ ਦਰੱਖਤਾਂ ਦੀ ਕਟਾਈ ਲਈ ਬੋਲੀ ਦੀ ਜਿਹੜੀ ਪ੍ਰਕਿਰਿਆ ਆਯੋਜਿਤ ਕੀਤੀ ਜਾ ਰਹੀ ਹੈ, ਉਸ ਵਿਚ ਸਾਰੇ ਦਰੱਖਤਾਂ ਦੀ ਕੁੱਲ੍ਹ ਕੀਮਤ 3.28 ਲੱਖ ਰੁਪਏ ਲਾਈ ਗਈ ਹੈ। ਸਫ਼ਲ ਬੋਲੀਦਾਤਾ ਨੂੰ 5 ਫ਼ੀਸਦੀ ਅਰਨੈਸਟ ਮਨੀ ਮੌਕੇ ’ਤੇ ਹੀ ਜਮ੍ਹਾ ਕਰਵਾਉਣੀ ਹੋਵੇਗੀ। ਬੋਲੀ ਪ੍ਰਕਿਰਿਆ ਪੂਰੀ ਹੁੰਦੇ ਹੀ ਦਰੱਖਤਾਂ ਦੀ ਕਟਾਈ ਦਾ ਕੰਮ ਆਰੰਭ ਕਰ ਦਿੱਤਾ ਜਾਵੇਗਾ।

2012 ’ਚ ਇਸੇ ਆਧਾਰ ’ਤੇ ਹਾਈ ਕੋਰਟ ਵਿਚ ਦਾਇਰ ਹੋਈ ਸੀ ਪਟੀਸ਼ਨ
ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਤਤਕਾਲੀ ਮੇਅਰ ਰਾਕੇਸ਼ ਰਾਠੌਰ ਨੇ ਬਰਲਟਨ ਪਾਰਕ ਵਿਚ ਸਪੋਰਟਸ ਹੱਬ ਬਣਾਉਣ ਦਾ ਐਲਾਨ ਕੀਤਾ ਸੀ। ਸਾਲ 2012 ਵਿਚ ਬਰਲਟਨ ਪਾਰਕ ਵੈੱਲਫੇਅਰ ਸੋਸਾਇਟੀ ਨੇ ਇਸ ’ਤੇ ਇਤਰਾਜ਼ ਜਤਾਉਂਦੇ ਹੋਏ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਸਪੋਰਟਸ ਹੱਬ ਨਿਰਮਾਣ ਦੇ ਨਾਂ ’ਤੇ ਬਰਲਟਨ ਪਾਰਕ ਵਿਚ ਹਰੇ-ਭਰੇ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ ਅਤੇ ਹਰਿਆਲੀ ਨੂੰ ਨਸ਼ਟ ਕੀਤਾ ਜਾ ਰਿਹਾ ਹੈ, ਜੋ ਵਾਤਾਵਰਣ ਦੇ ਨਜ਼ਰੀਏ ਨਾਲ ਅਣਉਚਿਤ ਹੈ। ਉਦੋਂ 2013 ਵਿਚ ਹਾਈ ਕੋਰਟ ਨੇ ਇਸ ਸ਼ਰਤ ’ਤੇ ਪਟੀਸ਼ਨ ਨੂੰ ਡਿਸਪੋਜ਼ ਆਫ਼ ਕੀਤਾ ਸੀ ਕਿ ਨਗਰ ਨਿਗਮ ਸਬੰਧਤ ਵਿਭਾਗਾਂ ਤੋਂ ਇਜਾਜ਼ਤ ਲੈਣ ਦੇ ਬਾਅਦ ਹੀ ਉਸਾਰੀ ਦਾ ਕੰਮ ਸ਼ੁਰੂ ਕਰੇਗਾ। ਉਸ ਸਮੇਂ ਨਿਗਮ ਨੇ ਸਟੇਟ ਐਨਵਾਇਰਮੈਂਟ ਇੰਪੈਕਟ ਅਥਾਰਿਟੀ ਤੋਂ ਇਜਾਜ਼ਤ ਲੈਣ ਦੀ ਗੱਲ ਮੰਨੀ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਪਾਣੀ 'ਚ ਡੁੱਬਿਆ ਇਹ ਪੁਲ, ਖੜ੍ਹੀ ਹੋਈ ਵੱਡੀ ਮੁਸੀਬਤ
ਹੁਣ ਐੱਸ. ਡੀ. ਐੱਮ. ਪੱਧਰ ਦੀ ਕਮੇਟੀ ਨੇ ਹੀ ਦੇ ਦਿੱਤੀ ਇਜਾਜ਼ਤ
ਬਰਲਟਨ ਪਾਰਕ ਸਪੋਰਟਸ ਹੱਬ ਦੇ ਨਿਰਮਾਣ ਲਈ ਦਰੱਖਤਾਂ ਦੀ ਕਟਾਈ ਨੂੰ ਲੈ ਕੇ ਹਾਲ ਹੀ ਵਿਚ ਐੱਸ. ਡੀ. ਐੱਮ. ਪੱਧਰ ਦੀ ਇਕ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਵਿਚ ਜੰਗਲਾਤ ਵਿਭਾਗ, ਨਗਰ ਨਿਗਮ, ਸਮਾਰਟ ਸਿਟੀ ਕੰਪਨੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ। ਇਸ ਮੀਟਿੰਗ ਵਿਚ 56 ਦਰੱਖਤਾਂ ਦੀ ਕਟਾਈ ਦੀ ਸ਼ਰਤਾਂ ਸਮੇਤ ਇਜਾਜ਼ਤ ਦਿੱਤੀ ਗਈ ਕਿ ਬਦਲੇ ਵਿਚ 5 ਗੁਣਾ ਭਾਵ 280 ਨਵੇਂ ਦਰੱਖਤ ਬਰਲਟਨ ਪਾਰਕ ਕੰਪਲੈਕਸ ਵਿਚ ਲਾਏ ਜਾਣਗੇ।
ਨਗਰ ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਬਰਲਟਨ ਪਾਰਕ ਵਿਚ 280 ਤੋਂ ਵੀ ਕਿਤੇ ਵੱਧ ਦਰੱਖਤ ਲਾਏ ਜਾਣਗੇ, ਨਾਲ ਹੀ ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਦਰੱਖਤਾਂ ਨੂੰ ਕੱਟਣ ਤੋਂ ਪਹਿਲਾਂ ਐਨਵਾਇਰਮੈਂਟ ਇੰਪੈਕਟ ਅਥਾਰਿਟੀ ਤੋਂ ਇਜਾਜ਼ਤ ਇਸ ਲਈ ਨਹੀਂ ਲਈ ਗਈ ਕਿਉਂਕਿ ਵਿਕਸਿਤ ਕੀਤਾ ਜਾ ਰਿਹਾ ਖੇਤਰਫਲ 25 ਹਜ਼ਾਰ ਵਰਗ ਮੀਟਰ ਤੋਂ ਘੱਟ ਹੈ, ਅਜਿਹੇ ਸਥਿਤੀ ਵਿਚ ਕਾਨੂੰਨੀ ਤੌਰ ’ਤੇ ਇਜਾਜ਼ਤ ਲੈਣ ਦੀ ਲੋੜ ਨਹੀਂ ਹੈ। ਹੁਣ ਵੇਖਣਾ ਇਹ ਹੈ ਕਿ ਵਾਤਾਵਰਣ ਪ੍ਰੇਮੀਆਂ, ਸਮਾਜਿਕ ਸੰਸਥਾਵਾਂ ਅਤੇ ਆਮ ਨਾਗਰਿਕਾਂ ਦੀ ਇਸ ਮੁੱਦੇ ’ਤੇ ਕੀ ਪ੍ਰਤੀਕਿਰਿਆ ਸਾਹਮਣੇ ਆਉਂਦੀ ਹੈ ਅਤੇ ਕੀ ਨਗਰ ਨਿਗਮ ਤੇ ਹੋਰ ਵਿਭਾਗ ਇਸ ਪ੍ਰਾਜੈਕਟ ਨੂੰ ਸੁਚਾਰੂ ਰੂਪ ਨਾਲ ਅੱਗੇ ਵਧਾ ਪਾਉਂਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ: ਪੰਜਾਬ 'ਚ ਦਰਦਨਾਕ ਹਾਦਸਾ! ਥਾਰ 'ਚ ਸਵਾਰ ਦੋ ਜਿਗਰੀ ਦੋਸਤਾਂ ਦੀ ਇਕੱਠਿਆਂ ਹੋਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਦੀ ਕੀਤੀ ਠੱਗੀ, ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ
NEXT STORY